ਪਲਾਸਟਿਕ 'ਚ ਲਪੇਟੇ ਫ਼ਲ-ਸਬਜ਼ੀਆਂ ਨੂੰ ਲੈ ਕੇ ਸਪੇਨ ਨੇ ਲਿਆ ਅਹਿਮ ਫ਼ੈਸਲਾ

10/30/2021 12:17:35 PM

ਮੈਡਰਿਡ- ਸਪੇਨ ਦੀਆਂ ਸੁਪਰਮਾਰਕੀਟਾਂ ਅਤੇ ਕਰਿਆਨੇ ਦੀਆਂ ਦੁਕਾਨਾਂ ਵਿਚ 2023 ਤੋਂ ਪਲਾਸਟਿਕ 'ਚ ਲਪੇਟੇ ਫਲ ਅਤੇ ਸਬਜ਼ੀਆਂ ਦੀ ਵਿਕਰੀ 'ਤੇ ਪਾਬੰਦੀ ਲਗਾਈ ਜਾਵੇਗੀ। ਸੂਤਰਾਂ ਮੁਤਾਬਕ ਇਹ ਕਦਮ ਵਾਤਾਵਰਣ ਪਰਿਵਰਤਨ ਮੰਤਰਾਲੇ ਵੱਲੋਂ ਤਿਆਰ ਕੀਤੇ ਗਏ ਪ੍ਰਸਤਾਵ ਵਿਚ ਸ਼ਾਮਲ ਹੈ। ਨਵੇਂ ਰੈਗੂਲੇਸ਼ਨ ਵਿਚ ਖੁੱਲ੍ਹੇ,ਬਿਨਾਂ ਪੈਕ ਕੀਤੇ ਉਤਪਾਦਾਂ ਦੀ ਖ਼ਰੀਦ ਅਤੇ ਗੈਰ-ਬੋਤਲ ਬੰਦ ਪਾਣੀ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਦੇ ਉਪਾਅ ਵੀ ਸ਼ਾਮਲ ਹਨ। ਫਲਾਂ ਅਤੇ ਸਬਜ਼ੀਆਂ ਦੀ ਪੈਕਿੰਗ 'ਤੇ ਪਾਬੰਦੀ 1.5 ਕਿਲੋਗ੍ਰਾਮ ਤੋਂ ਘੱਟ ਵਜ਼ਨ ਦੇ ਉਤਪਾਦਨ 'ਤੇ ਲਾਗੂ ਹੋਵੇਗੀ। ਫਰਾਂਸ ਵਿਚ ਵੀ ਇਸੇ ਤਰ੍ਹਾਂ ਦੇ ਕਾਨੂੰਨ ਨੂੰ ਅਗਲੇ ਸਾਲ ਤੋਂ ਲਾਗੂ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਟੇਡਰੋਸ ਅਦਾਨੋਮ ਦੂਜੀ ਵਾਰ ਬਿਨਾਂ ਵਿਰੋਧ ਬਣੇ WHO ਡਾਇਰੈਕਟਰ ਜਨਰਲ

ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਸਪੈਨਿਸ਼ ਕਾਰਜਕਾਰੀ ਸਭ ਤੋਂ ਪ੍ਰਭਾਵਸ਼ਾਲੀ ਤਰੀਕੇ ਨਾਲ ਪੈਕੇਜਿੰਗ ਦੀ ਜ਼ਿਆਦਾ ਵਰਤੋਂ ਘਟਾਉਣਾ ਚਾਹੁੰਦਾ ਹੈ। ਉਸੇ ਸੂਤਰ ਨੇ ਕਿਹਾ ਕਿ ਪਲਾਸਟਿਕ ਪ੍ਰਦੂਸ਼ਣ ਸਾਰੀਆਂ ਹੱਦਾਂ ਨੂੰ ਪਾਰ ਕਰ ਗਿਆ ਹੈ। ਗ੍ਰੀਨਪੀਸ ਸਮੇਤ ਸਪੇਨ ਅਤੇ ਵਿਦੇਸ਼ਾਂ ਵਿਚ ਵਾਤਾਵਰਣ ਸਮੂਹ ਕਰਿਆਨੇ ਅਤੇ ਵੱਡੀਆਂ ਸੁਪਰਮਾਰਕੀਟਾਂ ਨੂੰ ਪਲਾਸਟਿਕ ਦੀਆਂ ਪਰਤਾਂ ਵਿਚ ਤਾਜ਼ੇ ਉਤਪਾਦਾਂ ਨੂੰ ਲਪੇਟਣ ਤੋਂ ਰੋਕਣ ਲਈ ਕਈ ਸਾਲਾਂ ਰੋਕਣ ਮੁਹਿੰਮ ਚਲਾ ਰਹੇ ਹਨ। ਗ੍ਰੀਨਪੀਸ ਦੇ ਬੁਲਾਰੇ ਜੂਲੀਓ ਬਰੇਆ ਨੇ ਕਿਹਾ ਕਿ ਉਹ ਪਾਬੰਦੀ ਨਾਲ ਸਹਿਮਤ ਹਨ ਪਰ ਉਨ੍ਹਾਂ ਨਾਲ ਹੀ ਕਿਹਾ ਕਿ ਇਹ ਦੇਖਣਾ ਮਹੱਤਵਪੂਰਨ ਹੈ ਕਿ ਅੰਤ ਵਿਚ ਇਸ ਨੂੰ ਕਿਵੇਂ ਲਾਗੂ ਕੀਤਾ ਜਾਵੇਗਾ। ਜੂਲੀਓ ਬਰੇਆ ਨੇ ਅੱਗੇ ਕਿਹਾ ਅਸੀਂ ਪਲਾਸਟਿਕ ਵਿਚ ਪੀਂਦੇ ਹਾਂ, ਅਸੀਂ ਪਲਾਸਟਿਕ ਖਾਂਦੇ ਹਾਂ ਅਤੇ ਅਸੀਂ ਪਲਾਸਟਿਕ ਨਾਲ ਸਾਹ ਲੈਂਦੇ ਹਾਂ। ਉਨ੍ਹਾਂ ਨੇ ਪ੍ਰਦੂਸ਼ਣ ਦੇ ਪ੍ਰਭਾਵਾਂ ਬਾਰੇ ਚੇਤਾਵਨੀ ਦਿੰਦੇ ਹੋਏ ਇਸ ਦਾ ਵਰਣਨ ਮਹਾਂਮਾਰੀ ਵਜੋਂ ਕੀਤਾ ਹੈ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry