ਦੱਖਣੀ ਇਟਲੀ ਦੇ ਸ਼ਹਿਰ ਪਲੇਰਮੋ 'ਚ ਭਾਰੀ ਮੀਂਹ ਕਾਰਨ ਮਚੀ ਤਬਾਹੀ

07/17/2020 8:37:27 AM

ਮਿਲਾਨ, (ਸਾਬੀ ਚੀਨੀਆ )- ਦੱਖਣੀ ਇਟਲੀ ਦੇ ਪੁਰਾਤਨ ਸ਼ਹਿਰ ਪਲੇਰਮੋ ਵਿਚ ਉਸ ਵੇਲੇ ਭਾਰੀ ਤਬਾਹੀ ਵੇਖਣ ਨੂੰ ਮਿਲੀ ਜਦੋਂ ਅਚਾਨਕ ਹੋਈ ਬਾਰਿਸ਼ ਨਾਲ ਸ਼ਹਿਰ ਦੀਆਂ ਸੜਕਾਂ ਤੇ ਹੜ੍ਹ ਵਾਂਗ ਪਾਣੀ ਭਰ ਗਿਆ ।

PunjabKesari

ਦੁਪਹਿਰ ਬਾਅਦ ਹੋਈ ਭਾਰੀ ਬਾਰਿਸ਼ ਕਾਰਨ ਨੀਵੀਆਂ ਥਾਵਾਂ ਤੇ ਤਿੰਨ ਤੋਂ ਚਾਰ ਫੁੱਟ ਤੱਕ ਪਾਣੀ ਭਰ ਗਿਆ ਅਤੇ ਕਈ ਲੋਕ ਆਪਣੀਆਂ ਕਾਰਾਂ ਦੇ ਵਿਚ ਹੀ ਫਸ ਗਏ ਤੇ ਬਹੁਤ ਸਾਰੀਆਂ ਕਾਰਾਂ ਦੀ ਪਾਰਕਿੰਗ ਵਿਚ ਖੜ੍ਹੀਆਂ ਸਨ ਤੇ ਪਾਣੀ ਦੇ ਵਹਾਓ ਨਾਲ ਨੀਵੇਂ ਥਾਵਾਂ ਵੱਲ ਨੂੰ ਰੁੜ੍ਹ ਗਈਆਂ।  ਸਥਾਨਕ ਪ੍ਰਸ਼ਾਸਨ ਨੇ ਤੁਰੰਤ ਹਰਕਤ ਵਿਚ ਆ ਕੇ ਹੈਲੀਕਾਪਟਰ ਅਤੇ ਐਂਬੂਲੈਂਸਾਂ ਦੇ ਨਾਲ ਪੁੱਜ ਕੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਇਸ ਭਾਰੀ ਬਾਰਸ਼ ਨਾਲ ਲੋਕਾਂ ਦੇ ਘਰਾਂ ਤੇ ਕਾਰੋਬਾਰ ਦਾ ਭਾਰੀ ਨੁਕਸਾਨ ਹੋਇਆ ਹੈ।

 ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਮੌਸਮ ਵਿਭਾਗ ਵੱਲੋਂ ਇਸ ਤਰ੍ਹਾਂ ਦੀ ਭਾਰੀ ਬਾਰਿਸ਼ ਦੀ ਕੋਈ ਚਿਤਾਵਨੀ ਨਹੀਂ ਦਿੱਤੀ ਗਈ ਸੀ  ਅਤੇ ਇਸ ਤਬਾਹੀ ਲਈ ਸੀਵਰੇਜ ਦੇ ਘਟੀਆ ਪ੍ਰਬੰਧ ਜ਼ਿੰਮੇਵਾਰ ਹਨ ।ਸ਼ਹਿਰ ਦੇ ਮੇਅਰ ਵੱਲੋਂ  ਘਟਨਾ ਦੀ ਸਾਰੀ ਜਾਣਕਾਰੀ ਇਟਲੀ ਸਰਕਾਰ ਤੱਕ ਪੁੱਜਦੀ ਕੀਤੀ ਗਈ ਹੈ ਤਾਂ ਜੋ ਲੋਕਾ ਨੂੰ ਨੁਕਸਾਨ ਦਾ ਮੁਆਵਜ਼ਾ ਮਿਲ ਸਕੇ ।


Lalita Mam

Content Editor

Related News