ਲੋੜ ਤੋਂ ਵਧ ਨੀਂਦ ਦਿਮਾਗ ਲਈ ਹੋ ਸਕਦੀ ਹੈ ਹਾਨੀਕਾਰਕ : ਅਧਿਐਨ

10/10/2018 5:46:24 PM

ਟੋਰਾਂਟੋ (ਭਾਸ਼ਾ)— ਲੋੜ ਤੋਂ ਵਧ ਸੌਂਣਾ ਵੀ ਤੁਹਾਡੇ ਦਿਮਾਗ ਦੇ ਕੰਮ ਕਰਨ ਦੇ ਤਰੀਕਿਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਕ ਨਵੇਂ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਰਾਤ ਨੂੰ 7 ਤੋਂ 8 ਘੰਟੇ ਵੱਧ ਨੀਂਦ ਲੈਂਦਾ ਹੈ ਤਾਂ ਉਸ ਦੀ ਸੋਚਣ-ਸਮਝਣ ਦੀ ਸਮਰੱਥਾ ਘੱਟ ਹੋ ਜਾਂਦੀ ਹੈ। ਕੈਨੇਡਾ ਦੇ ਵੈਸਟਰਨ ਯੂਨੀਵਰਸਿਟੀ ਦੇ ਸ਼ੋਧਕਰਤਾਵਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਜੂਨ ਵਿਚ ਸ਼ੁਰੂ ਕੀਤੇ ਗਏ ਨੀਂਦ ਸਬੰਧੀ ਸਭ ਤੋਂ ਵੱਡੇ ਸ਼ੋਧ ਵਿਚ ਦੁਨੀਆ ਭਰ ਦੇ 40,000 ਲੋਕ ਸ਼ਾਮਲ ਹੋਏ। 

ਆਨਲਾਈਨ ਸ਼ੁਰੂ ਕੀਤੀ ਗਈ ਇਸ ਵਿਗਿਆਨਕ ਜਾਂਚ ਵਿਚ ਪ੍ਰਸ਼ਨਾਵਲੀ ਅਤੇ ਗਿਆਨਾਤਮਕ ਪ੍ਰਦਰਸ਼ਨ ਵਾਲੀਆਂ ਗਤੀਵਿਧੀਆਂ ਦੀ ਲੜੀ ਸ਼ਾਮਲ ਕੀਤੀ ਗਈ। ਵੈਸਟਰਨ ਯੂਨੀਵਰਸਿਟੀ ਦੇ ਐਡਰੀਅਨ ਓਵਨ ਨੇ ਕਿਹਾ ਕਿ ਅਸੀਂ ਅਸਲ ਵਿਚ ਦੁਨੀਆ ਭਰ ਦੇ ਲੋਕਾਂ ਦੀ ਸੌਂਣ ਦੀਆਂ ਆਦਤਾਂ ਬਾਰੇ ਜਾਣਨਾ ਚਾਹੁੰਦੇ ਸੀ। ਨਿਸ਼ਚਿਤ ਤੌਰ 'ਤੇ ਪ੍ਰਯੋਗਸ਼ਾਲਾਵਾਂ ਵਿਚ ਛੋਟੇ ਪੱਧਰ 'ਤੇ ਨੀਂਦ 'ਤੇ ਸ਼ੋਧ ਹੋਏ ਹਨ ਪਰ ਅਸੀਂ ਇਹ ਜਾਣਨਾ ਚਾਹੁੰਦੇ ਸੀ ਕਿ ਲੋਕਾਂ ਦੀ ਨੀਂਦ ਸਬੰਧੀ ਆਦਤਾਂ ਕਿਹੋ ਜਿਹੀਆਂ ਹਨ।''

ਲੱਗਭਗ ਅੱਧੇ ਉਮੀਦਵਾਰਾਂ ਨੇ ਪ੍ਰਤੀ ਰਾਤ 6.3 ਘੰਟੇ ਘੱਟ ਨੀਂਦ ਲੈਣ ਦੀ ਗੱਲ ਆਖੀ, ਜੋ ਕਿ ਅਧਿਐਨ ਵਿਚ ਨੀਂਦ ਦੀ ਮਾਤਰਾ ਤੋਂ ਇਕ ਘੰਟੇ ਘੱਟ ਸੀ। ਇਸ ਵਿਚ ਇਕ ਹੈਰਾਨ ਕਰਨ ਵਾਲਾ ਖੁਲਾਸਾ ਇਹ ਹੋਇਆ ਕਿ 4 ਘੰਟੇ ਜਾਂ ਉਸ ਤੋਂ ਘੱਟ ਨੀਂਦ ਲੈਣ ਵਾਲਿਆਂ ਦਾ ਪ੍ਰਦਰਸ਼ਨ ਅਜਿਹਾ ਸੀ ਜਿਵੇਂ ਉਹ ਆਪਣੀ ਉਮਰ ਤੋਂ 9 ਸਾਲ ਛੋਟੇ ਹੋਣ। ਖੋਜ ਇਹ ਸੀ ਕਿ ਨੀਂਦ ਸਾਰੇ ਬਾਲਗਾਂ ਨੂੰ ਬਰਾਬਰ ਰੂਪ ਨਾਲ ਪ੍ਰਭਾਵਿਤ ਕਰਦੀ ਹੈ। ਨੀਂਦ ਦਾ ਸਮਾਂ ਅਤੇ ਵਧ ਕੰਮ ਦਾ ਬੋਝ ਸੰਵੇਦਨਸ਼ੀਲ ਵਿਵਹਾਰ ਵਿਚਾਲੇ ਸਬੰਧ ਸਾਰੇ ਉਮਰ ਦੇ ਲੋਕਾਂ ਵਿਚ ਬਰਾਬਰ ਦਿੱਸੀ। ਸ਼ੋਧਕਰਤਾਵਾਂ ਨੇ ਦੇਖਿਆ ਕਿ ਦਿਮਾਗ ਨੂੰ ਸਹੀ ਢੰਗ ਨਾਲ ਕੰਮ ਕਰਨ ਲਈ 7 ਤੋਂ 8 ਘੰਟਿਆਂ ਦੀ ਨੀਂਦ ਚਾਹੀਦੀ ਹੁੰਦੀ ਹੈ ਅਤੇ ਡਾਕਟਰ ਵੀ ਇੰਨੀ ਹੀ ਨੀਂਦ ਲੈਣ ਦੀ ਸਲਾਹ ਦਿੰਦੇ ਹਨ।