''ਵਿਰੋਧੀ ਨੇਤਾ ਨੂੰ ਪਾਕਿਸਤਾਨ ਪਰਤਣ ਲਈ ਕਹਿ ਕੇ ਸੈਨੇਟਰ ਨੇ ਤੋੜਿਆ ਕਾਨੂੰਨ''
Friday, Nov 01, 2024 - 02:53 PM (IST)

ਮੈਲਬੌਰਨ (ਪੋਸਟ ਬਿਊਰੋ)- ਆਸਟ੍ਰੇਲੀਆ ਦੇ ਇੱਕ ਜੱਜ ਨੇ ਸ਼ੁੱਕਰਵਾਰ ਨੂੰ ਫ਼ੈਸਲਾ ਸੁਣਾਇਆ ਕਿ ਇਮੀਗ੍ਰੇਸ਼ਨ ਵਿਰੋਧੀ ਪਾਰਟੀ ਦੀ ਨੇਤਾ ਸੈਨੇਟਰ ਪੌਲਿਨ ਹੈਨਸਨ ਨੇ ਪਾਕਿਸਤਾਨ ਵਿੱਚ ਜਨਮੀ ਸੈਨੇਟਰ ਮਹਿਰੀਨ ਫਾਰੂਕੀ ਨੂੰ ਆਪਣੇ ਦੇਸ਼ ਵਾਪਸ ਜਾਣ ਲਈ ਕਹਿ ਕੇ ਨਸਲੀ ਭੇਦਭਾਵ ਕਾਨੂੰਨਾਂ ਦੀ ਉਲੰਘਣਾ ਕੀਤੀ ਹੈ। ਫਾਰੂਕੀ ਨੇ 2022 ਵਿੱਚ ਸੋਸ਼ਲ ਮੀਡੀਆ ਐਕਸ 'ਤੇ ਸਾਂਝੇ ਕੀਤੇ ਗਏ ਇਕ ਬਿਆਨ ਨੂੰ ਲੈ ਕੇ ਹੈਨਸਨ ਖ਼ਿਲਾਫ਼ ਸੰਘੀ ਨਸਲੀ ਭੇਦਭਾਵ ਐਕਟ ਦੇ ਇੱਕ ਪ੍ਰਬੰਧ ਤਹਿਤ ਫੈਡਰਲ ਅਦਾਲਤ ਵਿੱਚ ਇੱਕ ਮੁਕੱਦਮਾ ਦਾਇਰ ਕੀਤਾ ਜੋ ਲੋਕਾਂ ਨੂੰ ਉਨ੍ਹਾਂ ਦੀ ਨਸਲ, ਰੰਗ, ਰਾਸ਼ਟਰੀ ਜਾਂ ਨਸਲੀ ਮੂਲ ਦੇ ਆਧਾਰ 'ਤੇ ਬੇਇੱਜ਼ਤ ਕਰਨ ਜਾਂ ਉਨ੍ਹਾਂ ਨੂੰ ਡਰਾਉਣ ਵਾਲੇ ਜਨਤਕ ਬਿਆਨ ਦੇਣ ਜਾਂ ਕੰਮ ਕਰਨ 'ਤੇ ਪਾਬੰਦੀ ਲਗਾਉਂਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ- Diwali ਮੌਕੇ Trudeau ਦਾ ਵੱਡਾ ਬਿਆਨ, ਕਿਹਾ- ਕੈਨੇਡਾ 'ਚ ਯਕੀਨੀ ਬਣਾਵਾਂਗੇ ਹਿੰਦੂਆਂ ਦੀ ਸੁਰੱਖਿਆ
ਆਸਟ੍ਰੇਲੀਅਨ ਗ੍ਰੀਨਜ਼ ਪਾਰਟੀ ਦੇ ਡਿਪਟੀ ਲੀਡਰ ਫਾਰੂਕੀ ਨੇ ਮਹਾਰਾਣੀ ਐਲਿਜ਼ਾਬੈਥ II ਦੀ ਮੌਤ ਦੀ ਖ਼ਬਰ ਤੋਂ ਬਾਅਦ 'ਐਕਸ' 'ਤੇ ਲਿਖਿਆ ਸੀ, "ਮੈਂ ਇੱਕ ਨਸਲਵਾਦੀ ਸਾਮਰਾਜ ਦੇ ਨੇਤਾ ਲਈ ਸੋਗ ਨਹੀਂ ਕਰ ਸਕਦੀ, ਜੋ ਬਸਤੀਵਾਦੀ ਲੋਕਾਂ ਤੋਂ ਚੋਰੀ ਕੀਤੇ ਪੈਸੇ, ਜਾਨਾਂ ਅਤੇ ਜਾਇਦਾਦ 'ਤੇ ਬਣਿਆ ਹੈ।" ਵਨ ਨੇਸ਼ਨ ਪਾਰਟੀ ਦੀ 70 ਸਾਲਾ ਆਗੂ ਹੈਨਸਨ ਨੇ ਜਵਾਬ ਦਿੱਤਾ ਕਿ ਫਾਰੂਕੀ "ਲਾਹਾ ਲੈਣ" ਲਈ ਆਸਟ੍ਰੇਲੀਆ ਆਈ ਹੈ ਅਤੇ ਉਸ ਨੇ ਲਾਹੌਰ ਵਿਚ ਪੈਦਾ ਹੋਈ ਮੁਸਲਿਮ ਨੇਤਾ ਨੂੰ ਮੰਦਾ ਬੋਲਦਿਆਂ ਉਸ ਨੂੰ ਪਾਕਿਸਤਾਨ ਵਾਪਸ ਜਾਣ ਲਈ ਕਿਹਾ ਸੀ। ਜਸਟਿਸ ਐਂਗਸ ਸਟੀਵਰਟ ਨੇ ਪਾਇਆ ਕਿ ਹੈਨਸਨ ਨੇ "ਗੰਭੀਰ ਤੌਰ 'ਤੇ ਹਮਲਾਵਰ" ਅਤੇ ਡਰਾਉਣੇ ਢੰਗ ਨਾਲ ਵਿਵਹਾਰ ਕੀਤਾ ਸੀ। ਸਟੀਵਰਟ ਨੇ ਕਿਹਾ ਕਿ ਟਿੱਪਣੀ ਨਸਲਵਾਦੀ ਅਤੇ ਮੁਸਲਿਮ ਵਿਰੋਧੀ ਹੈ। ਸਟੀਵਰਟ ਨੇ ਹੈਨਸਨ ਨੂੰ ਇਤਰਾਜ਼ਯੋਗ ਪੋਸਟਾਂ ਨੂੰ ਹਟਾਉਣ ਅਤੇ ਫਾਰੂਕੀ ਦੇ ਕਾਨੂੰਨੀ ਖਰਚੇ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।