ਵਿਗਿਆਨ ਦੇ ਖੇਤਰ ’ਚ ਹੈਰਾਨੀਜਨਕ ਚਮਤਕਾਰ, ਬੱਚਿਆਂ ਨੂੰ ਵੀ ਪੈਦਾ ਕਰ ਸਕਦੇ ਹਨ ਰੋਬੋਟ

Wednesday, Dec 01, 2021 - 01:18 AM (IST)

ਲੰਡਨ (ਵਿਸ਼ੇਸ਼) - ਵਿਗਿਆਨੀਆਂ ਨੇ ਵਿਗਿਆਨ ਦੇ ਖੇਤਰ ਵਿਚ ਇਕ ਹੈਰਾਨੀਜਨਕ ਅਤੇ ਅਜੀਬ ਚਮਤਕਾਰ ਕੀਤਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਜ਼ਿੰਦਾ ਰੋਬੋਟਸ ਇਨਸਾਨ ਵਾਲੇ ਸਭ ਕੰਮ ਕਰ ਸਕਦੇ ਹਨ। ਇਸ ਤੋਂ ਵੀ ਇਕ ਕਦਮ ਅੱਗੇ ਵਧਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਿਗਿਆਨੀਆਂ ਨੇ ਦੁਨੀਆ ਦਾ ਪਹਿਲਾ ਅਜਿਹਾ ਰੋਬੋਟ ਬਣਾ ਲਿਆ ਹੈ, ਜੋ ‘ਬੱਚੇ’ ਵੀ ਪੈਦਾ ਕਰ ਸਕਦਾ ਹੈ। ਇਸ ਮਿਲੀਮੀਟਰ ਅਕਾਰ ਦੇ ਜ਼ਿੰਦਾ ਰੋਬੋਟਸ ਨੂੰ ਜੇਨੋਬਾਟਸ 3.0 ਕਿਹਾ ਜਾਂਦਾ ਹੈ।

ਜੇਨੋਬਾਟਸ ਨਾ ਤਾਂ ਰਵਾਇਤੀ ਰੋਬੋਟ ਹੈ ਅਤੇ ਨਾ ਹੀ ਜਾਨਵਰਾਂ ਦੀ ਨਸਲ ਹੈ। ਇਹ ਜ਼ਿੰਦਾ ਪ੍ਰੋਗਰਾਮ ਕਰਨ ਵਾਲਾ ਜੀਵ ਹੈ। ਡੱਡੂ ਦੇ ਸੈੱਲਾਂ ਅਤੇ ਕੰਪਿਊਟਰ ਰਾਹੀਂ ਡਿਜ਼ਾਈਨ ਕੀਤੇ ਗਏ ਜੀਵਾਂ ਨੂੰ ਇਕ ਅਮਰੀਕੀ ਟੀਮ ਨੇ ਬਣਾਇਆ ਹੈ। ਇਹ ਪੈਕ-ਮੈਨ ਵਰਗੇ ਆਪਣੇ ਮੂੰਹ ਅੰਦਰ ਸਿੰਗਲ ਸੈੱਲ ਨੂੰ ਇਕੱਠਾ ਕਰਦੇ ਹਨ ਅਤੇ ਬੱਚਿਆਂ ਨੂੰ ਬਾਹਰ ਕੱਢਦੇ ਹਨ। ਬੱਚੇ ਆਪਣੇ ਮਾਤਾ-ਪਿਤਾ ਵਾਂਗ ਨਜ਼ਰ ਆਉਂਦੇ ਹਨ ਅਤੇ ਸਰਗਰਮੀਆਂ ਵਿਖਾਉਂਦੇ ਹਨ। ਉਕਤ ਜੀਵਤ ਜੈਵ ਰੋਬੋਟ ਦਰਦਨਾਕ ਸੱਟ, ਜਨਮ ਦੋਸ਼, ਕੈਂਸਰ, ਉਮਰ ਦੇ ਵਧਣ ਨਾਲ ਲੱਗਣ ਵਾਲੀਆਂ ਬੀਮਾਰੀਆਂ ਲਈ ਦਵਾਈ ਅਤੇ ਇਲਾਜ ਵਿਚ ਲਾਹੇਵੰਦ ਸਾਬਿਤ ਹੋ ਸਕਦਾ ਹੈ।

ਜੇਨੋਬਾਟਸ ਅਸਲ ਵਿਚ ਅਮਰੀਕਾ ਦੀ ਇਕ ਯੂਨੀਵਰਸਿਟੀ ਦੇ ਜੀਵ ਵਿਗਿਆਨੀ ਅਤੇ ਕੰਪਿਊਟਰ ਵਿਗਿਆਨੀਆਂ ਦਾ ਕਮਾਲ ਹੈ। ਜੇਨੋਬਾਟਸ 3.0 ਆਪਣੇ ਮੂਲ ਅੰਕ ਜੇਨੋਬਾਟਸ ਦੀ ਰੀਸ ਕਰਦਾ ਹੈ। ਉਸਨੂੰ 2020 ਵਿਚ ਪਹਿਲੇ ਜ਼ਿੰਦਾ ਰੋਬੋਟ ਵਜੋਂ ਪੇਸ਼ ਕੀਤਾ ਗਿਆ ਸੀ। ਜੇਨੋਬਾਟਸ 2.0 ਸਿਲੀਆ ਨਾਮੀ ਆਪਣੇ ਪੈਰਾਂ ਦੀ ਵਰਤੋਂ ਕਰ ਕੇ ਖੁਦ ਨੂੰ ਅੱਗੇ ਵਧਾ ਸਕਦਾ ਸੀ। ਉਸ ਵਿਚ ਯਾਦ ਰੱਖਣ ਦੀ ਸਮਰੱਥਾ ਵੀ ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


Inder Prajapati

Content Editor

Related News