ਮੰਗਲ ’ਤੇ 3 ਅਰਬ ਸਾਲ ਪਹਿਲਾਂ ਸਨ ਖੂਬਸੂਰਤ ਸਮੁੰਦਰੀ ਤੱਟ

Wednesday, Feb 26, 2025 - 10:09 AM (IST)

ਮੰਗਲ ’ਤੇ 3 ਅਰਬ ਸਾਲ ਪਹਿਲਾਂ ਸਨ ਖੂਬਸੂਰਤ ਸਮੁੰਦਰੀ ਤੱਟ

ਪਰਥ (ਏਜੰਸੀ)- ਅਮਰੀਕੀ ਮੰਗਲ ਗ੍ਰਹਿ ਦੇ ਉਲਕਾ ਪਿੰਡਾਂ ਦੇ ਅਧਿਐਨ ’ਚ ਉਥੇ 4.5 ਅਰਬ ਸਾਲ ਪਹਿਲਾਂ ਪਾਣੀ ਦੀ ਮੌਜੂਦਗੀ ਦੇ ਸਬੂਤ ਮਿਲੇ ਹਨ। ਪਿਛਲੇ ਕੁਝ ਸਾਲਾਂ ’ਚ ਲਾਲ ਗ੍ਰਹਿ ’ਤੇ ਬਣੇ ‘ਇੰਪੈਕਟ ਕ੍ਰੇਟਰ’ ਵੀ ਉਥੇ ਸਤ੍ਹਾ ਦੇ ਥੱਲੇ ਬਰਫ ਦੀ ਮੌਜੂਦਗੀ ਦੇ ਸੰਕੇਤ ਦਿੰਦੇ ਹਨ।

‘ਪੀ. ਐੱਨ. ਏ. ਐੱਸ.’ ਪੱਤ੍ਰਿਕਾ ’ਚ ਮੰਗਲਵਾਰ ਨੂੰ ਛਪੇ ਇਕ ਨਵੇਂ ਅਧਿਐਨ ’ਚ 3 ਅਰਬ ਸਾਲ ਪਹਿਲਾਂ ਮੰਗਲ ’ਤੇ ਖੂਬਸੂਰਤ ਸਮੁੰਦਰੀ ਤਟ ਹੋਣ ਦਾ ਖੁਲਾਸਾ ਹੋਇਆ ਹੈ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਉਸ ਸਮੇਂ ਇਸ ਲਾਲ ਗ੍ਰਹਿ ’ਤੇ ਜੀਵਨ ਲਈ ਸਾਰੇ ਅਨੁਕੂਲ ਹਾਲਾਤ ਸਨ।

ਗੁਆਂਗਝਾਉ ਯੂਨੀਵਰਸਿਟੀ ਦੇ ਜਿਆਨਹੁਈ ਲੀ ਦੀ ਅਗਵਾਈ ’ਚ ਕੀਤੇ ਇਸ ਅਧਿਐਨ ’ਚ ਚੀਨੀ ਅਤੇ ਅਮਰੀਕੀ ਖੋਜਕਰਤਾਵਾਂ ਦੀ ਇਕ ਟੀਮ ਨੇ ਚੀਨ ਦੇ ਰਾਸ਼ਟਰੀ ਪੁਲਾੜ ਪ੍ਰਸ਼ਾਸਨ ਦੇ ਮੰਗਲ ਯਾਨ ‘ਝੁਰੋਂਗ’ ਤੋਂ ਮਿਲੇ ਡਾਟਾ ਦਾ ਵਿਸ਼ਲੇਸ਼ਣ ਕੀਤਾ। ਖੋਜਕਰਤਾਵਾਂ ਦਾ ਦਾਅਵਾ ਹੈ ਕਿ ਉਥੇ ਮੰਗਲ ਗ੍ਰਹਿ ’ਤੇ ਇਕ ਪ੍ਰਾਚੀਨ ਸਮੁੰਦਰੀ ਤੱਟ ’ਤੇ ਪਾਈਆਂ ਜਾਣ ਵਾਲੀਆਂ ਚੱਟਾਨਾਂ ਦੇ ਨਮੂਨੇ ਮਿਲੇ ਹਨ।


author

cherry

Content Editor

Related News