ਆਖ਼ਿਰ ਮਿਲ ਹੀ ਗਿਆ ਡਾਰਕ ਮੈਟਰ ! ਵਿਗਿਆਨੀਆਂ ਨੇ ਪਹਿਲੀ ਵਾਰ ਦੇਖਣ ਦਾ ਕੀਤਾ ਦਾਅਵਾ
Saturday, Oct 18, 2025 - 11:02 AM (IST)

ਵੈੱਬ ਡੈਸਕ- ਵਿਗਿਆਨੀਆਂ ਨੇ ਦਹਾਕਿਆਂ ਤੋਂ ਲੁਕਿਆ ਹੋਇਆ ਡਾਰਕ ਮੈਟਰ ਆਖਿਰਕਾਰ ਟੈਲੀਸਕੋਪਾਂ ਰਾਹੀਂ ਦੇਖ ਹੀ ਲਿਆ ਹੈ। ਜੋਨਸ ਹੋਪਿੰਕਸ ਯੂਨੀਵਰਸਿਟੀ ਅਤੇ ਲਈਬਨਿਜ਼ ਇੰਸਟੀਚਿਊਟ ਫਾਰ ਐਸਟ੍ਰੋਫਿਜ਼ਿਕਸ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਡਾਰਕ ਮੈਟਰ ਦੀ ਹੋਂਦ ਦੇ ਸਬੂਤ ਲੱਭ ਲਏ ਹਨ। ਇਸ ਦੀ ਭਾਲ ਲੰਬੇ ਸਮੇਂ ਤੋਂ ਚੱਲ ਰਹੀ ਸੀ।
ਅਧਿਐਨ ਦੇ ਸਹਿ-ਲੇਖਕ ਪ੍ਰੋਫੈਸਰ ਜੋਸਫ਼ ਸਿਲਕ ਅਨੁਸਾਰ ਸਾਡੇ ਬ੍ਰਹਿਮੰਡ ਵਿਚ ਡਾਰਕ ਮੈਟਰ ਭਰਪੂਰ ਮਾਤਰਾ ਵਿਚ ਹੈ ਅਤੇ ਇਸ ਨੇ ਆਕਾਸ਼ ਗੰਗਾਂ ਨੂੰ ਆਪਸ ਵਿਚ ਜੋੜਿਆ ਹੋਇਆ ਹੈ। ਸਾਡੀ ਆਕਾਸ਼ ਗੰਗਾ ਦੇ ਵਿਚੋਂ ਜੋ ਗਾਮਾ ਕਿਰਨਾਂ ਦਾ ਪ੍ਰਕਾਸ਼ ਦਿਸਦਾ ਹੈ, ਉਹ ਇਸ ਦੇ ਹੋਣ ਦਾ ਸਬੂਤ ਹੈ। ਸਾਡੀ ਆਕਾਸ਼ ਗੰਗਾ ਡਾਰਕ ਮੈਟਰ ਦੇ ਇਕ ਵਿਸ਼ਾਲ ਬੱਦਲ ਤੋਂ ਬਣੀ ਹੈ।
ਮਿਲਕੀ ਵੇਅ ਦੇ ਵਿਚਕਾਰ ਗਾਮਾ ਕਿਰਨਾਂ ਦੀ ਰੌਸ਼ਨੀ
ਇੰਝ ਪਤਾ ਲੱਗਾ
ਹਾਲਾਂਕਿ, ਡਾਰਕ ਮੈਟਰ ਦੀ ਆਪਣੀ ਕੋਈ ਊਰਜਾ ਨਹੀਂ ਹੁੰਦੀ, ਇਸ ਲਈ ਵਿਗਿਆਨੀਆਂ ਲਈ ਕਿਸੇ ਵੀ ਯੰਤਰ ਨਾਲ ਇਸ ਦਾ ਪਤਾ ਲਾਉਣਾ ਅਸੰਭਵ ਸੀ। ਉਹ ਲੰਬੇ ਸਮੇਂ ਤੋਂ ਇਸ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਵਿਗਿਆਨੀਆਂ ਨੇ ਪਾਇਆ ਕਿ ਜਦੋਂ ਡਾਰਕ ਮੈਟਰ ਦੇ ਕਣ ਟਕਰਾਉਂਦੇ ਹਨ, ਤਾਂ ਉਹ ਗਾਮਾ ਕਿਰਨਾਂ ਪੈਦਾ ਕਰਦੇ ਹਨ। ਅਜਿਹੀਆਂ ਗਾਮਾ ਕਿਰਨਾਂ ਦਾ ਪ੍ਰਕਾਸ਼ ਲਗਾਤਾਰ ਮਿਲ ਰਿਹਾ ਸੀ, ਜਿਨ੍ਹਾਂ ਦਾ ਸਰੋਤ ਨਹੀਂ ਸੀ।
ਵਿਗਿਆਨੀਆਂ ਅਨੁਸਾਰ ਹਰੇਕ ਆਕਾਸ਼ ਗੰਗਾ ਤੋਂ ਆ ਰਹੀ ਗਾਮਾ ਕਿਰਨਾਂ ਦੀ ਚਮਕ ਦੱਸਦੀ ਹੈ ਕਿ ਡਾਰਕ ਮੈਟਰ ਕਿੱਥੇ ਲੁਕਿਆ ਹੋਇਆ ਹੈ। ਇਸ ਤਰ੍ਹਾਂ ਵਿਗਿਆਨੀਆਂ ਨੂੰ ਇਸ ਦਾ ਪਹਿਲਾ ਠੋਸ ਸਬੂਤ ਮਿਲ ਗਿਆ ਹੈ ਕਿ ਡਾਰਕ ਮੈਟਰ ਕਿੱਥੇ ਲੁਕਿਆ ਹੋਇਆ ਹੈ।
ਗੁਰੂਤਾ ਖਿੱਚ ਪ੍ਰਭਾਵ ਦਾ ਹੋ ਰਿਹਾ ਅਹਿਸਾਸ
ਵਿਗਿਆਨੀਆਂ ਨੂੰ ਲੰਬੇ ਸਮੇਂ ਤੋਂ ਕਿਸੇ ਰਹੱਸਮਈ ਪਦਾਰਥ ਦੀ ਗੁਰੂਤਾ ਖਿੱਚ ਦਾ ਅਹਿਸਾਸ ਹੋ ਰਿਹਾ ਸੀ। ਇਸ ਲਈ ਡਾਰਕ ਮੈਟਰ ਦੀ ਧਾਰਨਾ ਹੋਂਦ ਵਿਚ ਆਈ ਪਰ ਇਹ ਡਾਰਕ ਮੈਟਰ ਕੋਈ ਊਰਜਾ ਨਹੀਂ ਛੱਡ ਰਿਹਾ ਸੀ, ਇਸ ਲਈ ਕਿਸੇ ਵੀ ਯੰਤਰ ਰਾਹੀਂ ਇਸ ਦਾ ਪਤਾ ਲਾਉਣਾ ਮੁਸ਼ਕਲ ਸੀ।
2008 ਵਿਚ ਨਾਸਾ ਦੇ ਫਰਮੀ ਸੈਟੇਲਾਈਟ ਨੇ ਆਕਾਸ਼ ਗੰਗਾ ਦੇ ਗਾਮਾ ਪ੍ਰਕਾਸ਼ ਦੀਆਂ ਬਹੁਤ ਸਾਰੀਆਂ ਤਸਵੀਰਾਂ ਭੇਜੀਆਂ। ਜਦੋਂ ਵਿਗਿਆਨੀਆਂ ਨੇ ਇਨ੍ਹਾਂ ਦਾ ਅਧਿਐਨ ਕੀਤਾ ਤਾਂ ਉਨ੍ਹਾਂ ਨੂੰ ਇਹ ਬਹੁਤ ਅਸਾਧਾਰਨ ਲੱਗੀਆਂ। ਖਾਸ ਕਰ ਕੇ ਆਕਾਸ਼ ਗੰਗਾ ਦੇ ਕੇਂਦਰ ਵਿਚ ਜੋ ਗਾਮਾ ਪ੍ਰਕਾਸ਼ ਸੀ, ਉਸ ਦਾ ਕੋਈ ਸਰੋਤ ਨਜ਼ਰ ਨਹੀਂ ਸੀ ਆ ਰਿਹਾ। ਇਸ ਤੋਂ ਬਾਅਦ ਖੋਜਕਰਤਾਵਾਂ ਨੇ ਸੁਪਰ ਕੰਪਿਊਟਰ ਦੀ ਮਦਦ ਨਾਲ ਗਲੈਕਸੀ ਦੇ ਡਾਰਕ ਮੈਟਰ ਨੂੰ ਮੈਪ ਕੀਤਾ।
ਅਮਿਤ ਚੋਪੜਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8