ਆ ਰਿਹਾ ਚੱਕਰਵਾਤੀ ਤੂਫਾਨ! ਸਕੂਲ, ਦਫਤਰ ਸਭ ਕੁਝ ਬੰਦ, ALERT ਜਾਰੀ

Wednesday, Mar 05, 2025 - 01:27 PM (IST)

ਆ ਰਿਹਾ ਚੱਕਰਵਾਤੀ ਤੂਫਾਨ! ਸਕੂਲ, ਦਫਤਰ ਸਭ ਕੁਝ ਬੰਦ, ALERT ਜਾਰੀ

ਇੰਟਰਨੈਸ਼ਨਲ ਡੈਸਕ : ਚੱਕਰਵਾਤੀ ਤੂਫਾਨ ਦਾ ਖ਼ਤਰਾ ਇਸ ਵੇਲੇ ਪੂਰੇ ਦੇਸ਼ ਉੱਤੇ ਮੰਡਰਾ ਰਿਹਾ ਹੈ। ਇਹ ਚੱਕਰਵਾਤੀ ਤੂਫਾਨ ਲਗਾਤਾਰ ਆਸਟ੍ਰੇਲਿਆ ਵੱਲ ਨੂੰ 155 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਵੱਧਦਾ ਜਾ ਰਿਹਾ ਹੈ। ਇਸ ਕਾਰਨ ਆਸਟਰੇਲੀਆ ਵਿਚ ਘਬਰਾਹਟ ਹੈ।  ਹਰ ਕੋਈ ਡਰ ਤੇ ਸਹਿਮ ਗਿਆ ਹੈ। ਇਸ ਚੱਕਰਵਾਤ ਤੋਂ ਬਚਣ ਲਈ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਆਸਟਰੇਲੀਆ ਦਾ ਪੂਰਬੀ ਤੱਟ ਚੱਕਕਰਵਾਤ ਦੀ ਲਪੇਟ ਵਿੱਚ ਹੈ। ਇਹ ਤੂਫਾਨ ਤੇਜੀ ਨਾਲ ਬ੍ਰਿਸਬੇਨ ਵੱਲ ਵਧ ਰਿਹਾ ਹੈ। ਬ੍ਰਿਸਬੇਨ ਦੇਸ਼ ਦਾ ਤੀਜਾ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਹੈ। ਹੈਰਾਨੀ ਵਾਲੀ ਗੱਲ ਹੈ ਕਿ ਚੱਕਰਵਾਤ ਤੂਫਾਨ ਦੇ ਨਾਲ-ਨਾਲ ਹੜ੍ਹ ਦਾ ਵੀ ਖ਼ਤਰਾ ਹੈ। ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਸਾਈਕਲੋਨ (ਚੱਕਰਵਾਤੀ ਤੂਫਾਨ) ਦੇ ਕਾਰਨ ਤੇਜ਼ ਹਵਾਵਾਂ ਅਤੇ ਅਚਾਨਕ ਹੜ੍ਹਾਂ ਕਾਰਨ ਹਜ਼ਾਰਾਂ ਜਾਇਦਾਦਾਂ ਨੂੰ ਖ਼ਤਰਾ ਪੈਦਾ ਹੋ ਗਿਆ ਹੈ। 

ਚੱਕਰਵਾਤ ਜਿਸ ਤੋਂ ਆਸਟਰੇਲੀਆ ਖ਼ਤਰੇ ਵਿਚ ਹੈ, ਉਸਨੂੰ ਸਾਈਕਲੋਨ ਐਲਫ੍ਰੈਡ ਨਾਮ ਦਿੱਤਾ ਗਿਆ ਹੈ। ਆਸਟ੍ਰੇਲਿਆ ਦੇ ਮੌਸਮ ਵਿਭਾਗ ਨੇ ਕਿਹਾ ਹੈ ਕਿ ਵੀਰਵਾਰ ਦੁਪਹਿਰ ਤੋਂ 155 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਵਿਨਾਸ਼ਕਾਰੀ ਹਵਾਵਾਂ ਚੱਲ ਸਕਦੀਆਂ ਹਨ। ਚੱਕਰਵਾਤੀ ਤੂਫਾਨ ਐਲਫਰੇਡ ਬ੍ਰਿਸਬੇਨ ਵੱਲ ਵੱਧਦਾ ਜਾ ਰਿਹਾ ਹੈ। ਇਹ ਸ਼ੁੱਕਰਵਾਰ ਤੜਕੇ ਕੁਈਨਸਲੈਂਡ ਸੂਬੇ ਦੀ ਰਾਜਧਾਨੀ ਬ੍ਰਿਸਬੇਨ ਦੇ ਨੇੜੇ ਇੱਕ ਤੂਫਾਨ ਵਜੋਂ ਤਟ ਨੂੰ ਪਾਰ ਕਰ ਸਕਦਾ ਹੈ। ਮੌਸਮ ਵਿਗਿਆਨ ਵਿਭਾਗ ਨੇ ਕਿਹਾ ਕਿ ਇਸ ਚੱਕਰਵਾਤ ਦੇ ਕਾਰਨ ਬਹੁਤ ਮੀਂਹ ਪਵੇਗਾ ਅਤੇ ਇਸ ਨਾਲ ਘਾਤਕ ਹੜ੍ਹਾਂ ਦਾ ਕਾਰਨ ਬਣ ਸਕਦਾ ਹੈ।

ਮਚ ਜਾਵੇਗੀ ਤਬਾਹੀ!

ਖ਼ਬਰਾਂ ਮੁਤਾਬਕ ਇਹ ਸ਼੍ਰੇਣੀ-2 ਲੈਵਲ ਦਾ ਚੱਕਰਵਾਤੀ ਤੂਫਾਨ ਹੋਵੇਗਾ। ਇਸ ਕਾਰਨ ਰੁੱਖਾਂ ਅਤੇ ਮਕਾਨਾਂ ਨੂੰ ਵੱਡਾ ਨੁਕਸਾਨ ਪਹੁੰਚ ਸਕਦਾ ਹੈ। ਇਨ੍ਹਾਂ ਹੀ ਨਹੀਂ ਇਹ ਤੂਫਾਨ ਐਨਾ ਸ਼ਕਤੀਸ਼ਾਲੀ ਹੋ ਸਕਦਾ ਹੈ ਕਿ ਇਹ ਲੰਗਰ ਨਾਲੋਂ ਕਿਸ਼ਤੀਆਂ ਨੂੰ ਤੋੜ ਸਕਦਾ ਹੈ।ਕੁਈਨਜ਼ਲੈਂਡ ਦੇ ਪ੍ਰੀਮੀਅਰ ਡੈਵੀਡ ਕ੍ਰਿਸਾਫੁੱਲੀ ਨੇ ਕਿਹਾ ਕਿ ਲੋਕਾਂ ਨੂੰ ਤੁਰੰਤ ਪ੍ਰਭਾਵਤ ਖੇਤਰਾਂ ਨੂੰ ਛੱਡ ਦੇਣਾ ਚਾਹੀਦਾ ਹੈ। ਲੋਕ ਇਸ ਪਾਸੇ ਫੌਰੀ ਧਿਆਨ ਦੇਣ। ਜੇਕਰ ਉਨ੍ਹਾਂ ਨੂੰ ਇਲਾਕਾ ਖਾਲੀ ਕਰਨ ਜਾਂ ਜਾਣ ਲਈ ਆਖਿਆ ਜਾ ਰਿਹਾ ਤਾਂ ਲੋਕਾਂ ਨੂੰ ਉਥੋਂ ਹੱਟ ਜਾਣਾ ਚਾਹੀਦਾ ਹੈ।

ਸਕੂਲ-ਕਾਲਜ ਬੰਦ

ਦੂਜੇ ਪਾਸੇ, ਬੁੱਧਵਾਰ ਨੂੰ ਕੁਈਨਜ਼ਲੈਂਡ ਅਤੇ ਨਿਊ ਸਾਊਥ ਵੇਲਜ਼ ਸੂਬਿਆਂ ਵਿੱਚ ਸਮੁੰਦਰੀ ਕੰਢਿਆਂ ਤੋਂ 500 ਕਿਲੋਮੀਟਰ ਦੂਰ ਤਕ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ, ਜਿਸ ਨਾਲ ਲੱਖਾਂ ਲੋਕ ਪ੍ਰਭਾਵਤ ਹੋਏ ਹਨ। ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਕ੍ਰਿਸ ਮਿੰਸ ਨੇ ਕਿਹਾ ਕਿ ਨਿਊ ਸਾਊਥ ਵੇਲਜ਼ ਦੇ ਉੱਤਰ ਵਿਚ ਕੁੱਲ 122 ਸਕੂਲ ਬੁੱਧਵਾਰ ਅਤੇ ਵੀਰਵਾਰ ਨੂੰ ਬੰਦ ਰਹਿਣਗੇ। ਲੋਕਾਂ ਨੂੰ ਵੀਰਵਾਰ ਸਵੇਰ ਤਕ ਸ਼ਿਫਟ ਹੋਣ ਦੀ ਅਪੀਲ ਕੀਤੀ ਜਾ ਰਹੀ ਹੈ। ਕੁਝ ਸ਼ਹਿਰਾਂ ਵਿੱਚ ਦਫ਼ਤਰ ਤਕ ਬੰਦ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸਾਨੂੰ ਅਗਲੇ 48 ਘੰਟੇ ਸਾਵਧਾਨ ਰਹਿਣ ਅਤੇ ਬੇਹੱਦ ਔਖੇ ਸਮੇਂ ਵਿੱਚੋਂ ਲੰਘਣ ਦੀ ਲੋੜ ਹੈ।

ਚੱਕਰਵਾਤ ਦੇ ਕਾਰਨ, ਬਹੁਤ ਸਾਰੇ ਲੋਕ ਆਪਣੇ ਘਰ ਛੱਡ ਕੇ ਚੱਲੇ ਗਏ ਹਨ, ਕਿਉਂਕਿ ਅਧਿਕਾਰੀਆਂ ਵਲੋਂ ਇਲਾਕੇ ਨੂੰ ਤੁਰੰਤ ਖਾਲੀ ਕਰਨ ਦੀ ਸਲਾਹ ਦਿੱਤੀ ਗਈ ਹੈ।ਇਲਾਕੇ ਦੀਆਂ ਲਗਭਗ ਸਾਰੀਆਂ ਸੁਪਰਮਾਰਕੀਟ ਖਾਲੀ ਹੋ ਰਹੀਆਂ ਹਨ। ਲੋਕ ਜ਼ਰੂਰੀ ਸਾਮਾਨ ਨੂੰ ਆਪਣੇ ਨਾਲ ਲੈ ਜਾ ਰਹੇ ਹਨ। ਲੇਡੀਜ਼ ਯੂਰਪੀਅਨ ਟੂਰ ਮਨਜ਼ੂਰਸ਼ੁਦਾ WPGA ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਬ੍ਰਿਸਬੇਨ ਵਿੱਚ ਆਸਟਰੇਲੀਆਈ ਫੁੱਟਬਾਲ ਲੀਗ ਦੇ ਸ਼ੁਰੂਆਤੀ ਮੈਚਾਂ ਨੂੰ ਮੁਲਤਵੀ ਕਰ ਦਿੱਤਾ ਗਿਆ।


author

DILSHER

Content Editor

Related News