ਹੁਣ ਹਰ ਸ਼ਨੀਵਾਰ-ਐਤਵਾਰ ਹੋਵੇਗੀ ਛੁੱਟੀ ! ਤੇਲ ਦੀ ਕਿੱਲਤ ਵਿਚਾਲੇ ਬਾਲੇਨ ਸਰਕਾਰ ਦਾ ਵੱਡਾ ਐਲਾਨ

Sunday, Apr 05, 2026 - 04:31 PM (IST)

ਹੁਣ ਹਰ ਸ਼ਨੀਵਾਰ-ਐਤਵਾਰ ਹੋਵੇਗੀ ਛੁੱਟੀ ! ਤੇਲ ਦੀ ਕਿੱਲਤ ਵਿਚਾਲੇ ਬਾਲੇਨ ਸਰਕਾਰ ਦਾ ਵੱਡਾ ਐਲਾਨ

ਇੰਟਰਨੈਸ਼ਨਲ ਡੈਸਕ- ਇਰਾਨ-ਅਮਰੀਕਾ ਵਿਚਾਲੇ ਜਾਰੀ ਜੰਗ ਕਾਰਨ ਪੈਦਾ ਹੋਏ ਤੇਲ-ਗੈਸ ਦੇ ਸੰਕਟ ਨਾਲ ਨਜਿੱਠਣ ਲਈ ਨੇਪਾਲ 'ਚ ਨਵੀਂ ਚੁਣੀ ਗਈ ਬਾਲੇਨ ਸ਼ਾਹ ਸਰਕਾਰ ਨੇ ਇੱਕ ਵੱਡਾ ਕਦਮ ਚੁੱਕਿਆ ਹੈ। ਐਤਵਾਰ ਨੂੰ ਲਏ ਗਏ ਫੈਸਲੇ ਅਨੁਸਾਰ, ਹੁਣ ਨੇਪਾਲ ਦੇ ਸਰਕਾਰੀ ਦਫ਼ਤਰਾਂ ਵਿੱਚ ਹਫ਼ਤੇ ਦੇ ਆਖ਼ਰੀ ਦੋ ਦਿਨ (ਸ਼ਨਿੱਚਰਵਾਰ ਅਤੇ ਐਤਵਾਰ) ਦੀ ਛੁੱਟੀ ਰਹੇਗੀ। ਇਹ ਨਵੇਂ ਆਦੇਸ਼ ਸੋਮਵਾਰ ਤੋਂ ਲਾਗੂ ਹੋ ਜਾਣਗੇ।

ਜ਼ਿਕਰਯੋਗ ਹੈ ਕਿ ਨੇਪਾਲ ਵਿੱਚ ਪਹਿਲਾਂ ਸਿਰਫ਼ ਸ਼ਨਿੱਚਰਵਾਰ ਨੂੰ ਹੀ ਛੁੱਟੀ ਹੁੰਦੀ ਸੀ, ਪਰ ਹੁਣ ਤੇਲ ਦੀ ਖਪਤ ਘਟਾਉਣ ਲਈ ਐਤਵਾਰ ਨੂੰ ਵੀ ਦਫ਼ਤਰ ਅਤੇ ਵਿਦਿਅਕ ਸੰਸਥਾਵਾਂ ਬੰਦ ਰਹਿਣਗੀਆਂ। ਛੁੱਟੀਆਂ ਵਧਣ ਕਾਰਨ ਕੰਮ ਦੇ ਘੰਟਿਆਂ ਵਿੱਚ ਤਬਦੀਲੀ ਕੀਤੀ ਗਈ ਹੈ। ਹੁਣ ਸਰਕਾਰੀ ਦਫ਼ਤਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹਣਗੇ, ਜਦਕਿ ਪਹਿਲਾਂ ਇਹ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹਦੇ ਸਨ। ਭਾਵ ਦਫ਼ਤਰ ਦਾ ਰੋਜ਼ਾਨਾ ਕੰਮ ਦਾ ਸਮਾਂ ਇੱਕ ਘੰਟਾ ਵਧਾ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ ਨੇਪਾਲ ਆਇਲ ਕਾਰਪੋਰੇਸ਼ਨ (NOC) ਨੇ ਅੰਤਰਰਾਸ਼ਟਰੀ ਉਡਾਣਾਂ ਲਈ ਹਵਾਈ ਫਿਊਲ ਦੀਆਂ ਕੀਮਤਾਂ ਵਿੱਚ 117 ਫ਼ੀਸਦੀ ਤੱਕ ਦਾ ਭਾਰੀ ਵਾਧਾ ਕਰ ਦਿੱਤਾ ਹੈ ਤਾਂ ਜੋ ਇੰਡੀਅਨ ਆਇਲ ਕਾਰਪੋਰੇਸ਼ਨ (IOC) ਨੂੰ ਸਮੇਂ ਸਿਰ ਭੁਗਤਾਨ ਕੀਤਾ ਜਾ ਸਕੇ।

Nepal | In the cabinet meeting of the Nepal government, it was decided to give two days' holiday every week in view of the shortage of petroleum.

(Source: PMO) pic.twitter.com/p6CiVFQ3RB

— ANI (@ANI) April 5, 2026

ਇਹ ਵੀ ਪੜ੍ਹੋੋ- 'ਸਰਪੰਚ ਸਾਬ੍ਹ' 'ਤੇ ਲੱਗੇਗਾ Ban ! ਲਗਾਤਾਰ ਦੋ ਮੈਚਾਂ 'ਚ ਜਿੱਤ ਦੇ ਬਾਵਜੂਦ 'ਪੰਜਾਬ' ਲਈ ਖੜ੍ਹੀ ਹੋਈ ਵੱਡੀ ਮੁਸੀਬਤ

ਸਰਕਾਰੀ ਬੁਲਾਰੇ ਸਸਮਿਤਾ ਪੋਖਰਲ ਅਨੁਸਾਰ, ਇਰਾਨ ਜੰਗ ਕਾਰਨ ਤੇਲ ਦੀ ਸਪਲਾਈ ਵਿੱਚ ਆ ਰਹੀਆਂ ਰੁਕਾਵਟਾਂ ਨੇ ਕਿੱਲਤ ਦੀ ਸਥਿਤੀ ਪੈਦਾ ਕਰ ਦਿੱਤੀ ਹੈ। ਵਿਦੇਸ਼ੀ ਮੁਦਰਾ ਭੰਡਾਰ ਨੂੰ ਬਚਾਉਣ ਅਤੇ ਪੈਟਰੋਲ-ਡੀਜ਼ਲ ਦੀ ਵਰਤੋਂ ਘਟਾਉਣ ਲਈ 2 ਦਿਨਾਂ ਦੀ ਛੁੱਟੀ ਦਾ ਫੈਸਲਾ ਲਿਆ ਗਿਆ ਹੈ।

ਨੇਪਾਲ ਵਿੱਚ ਪਹਿਲਾਂ ਹੀ ਰਸੋਈ ਗੈਸ (LPG) ਦੀ ਭਾਰੀ ਕਿੱਲਤ ਚੱਲ ਰਹੀ ਹੈ, ਜਿਸ ਕਾਰਨ ਲੋਕਾਂ ਨੂੰ ਅੱਧੇ ਭਰੇ ਸਿਲੰਡਰ ਦਿੱਤੇ ਜਾ ਰਹੇ ਹਨ, ਜਦਕਿ ਪੈਟਰੋਲ ਦੀਆਂ ਕੀਮਤਾਂ ਵੀ ਵਧ ਕੇ 172 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਈਆਂ ਹਨ। ਨੇਪਾਲ ਪੂਰੀ ਤਰ੍ਹਾਂ ਭਾਰਤ ਤੋਂ ਆਉਣ ਵਾਲੇ ਤੇਲ 'ਤੇ ਨਿਰਭਰ ਹੈ। ਜੇਕਰ ਖਾੜੀ ਦੇਸ਼ਾਂ ਵਿੱਚ ਜੰਗ ਲੰਬੀ ਖਿੱਚੀ ਜਾਂਦੀ ਹੈ, ਤਾਂ ਨੇਪਾਲ ਦੀ ਆਰਥਿਕਤਾ 'ਤੇ ਇਸ ਦਾ ਗੰਭੀਰ ਅਸਰ ਪੈ ਸਕਦਾ ਹੈ। 2015 ਦੀ ਨਾਕਾਬੰਦੀ ਤੋਂ ਬਾਅਦ ਇਹ ਨੇਪਾਲ ਲਈ ਸਭ ਤੋਂ ਵੱਡਾ ਊਰਜਾ ਸੰਕਟ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ- ਲੱਭ ਗਿਆ ਇਰਾਨ 'ਚ ਗੁਆਚਿਆ ਅਮਰੀਕੀ ਪਾਇਲਟ ! ਰੈਸਕਿਊ ਦੀਆਂ ਤਿਆਰੀਆਂ ਸ਼ੁਰੂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News