ਓਸੀਨਿਕ ਐਵਾਰਡਜ਼ ''ਚ ਸਤਿੰਦਰ ਸਿੱਧੂ "ਸਾਲ ਦਾ ਸਰਵੋਤਮ ਸ਼ੈਫ" ਐਵਾਰਡ ਨਾਲ ਸਨਮਾਨਿਤ

Friday, Apr 18, 2025 - 11:59 AM (IST)

ਓਸੀਨਿਕ ਐਵਾਰਡਜ਼ ''ਚ ਸਤਿੰਦਰ ਸਿੱਧੂ "ਸਾਲ ਦਾ ਸਰਵੋਤਮ ਸ਼ੈਫ" ਐਵਾਰਡ ਨਾਲ ਸਨਮਾਨਿਤ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਗਲਾਸਗੋ ਲਾਗਲੇ ਕਸਬੇ ਪਰਥ ਸਥਿਤ "ਸਿੱਧੂਜ਼ ਇੰਡੀਅਨ ਕੁਜ਼ੀਨ ਐਂਡ ਕੌਕਟੇਲ ਬਾਰ" ਦੇ ਮਾਲਕ ਸਤਿੰਦਰ ਸਿੰਘ ਸਿੱਧੂ ਨੇ ਓਸੀਨਿਕ ਐਵਾਰਡਜ਼ 2025 ਵਿੱਚ ਵੀ ਐਵਾਰਡ ਹਾਸਲ ਕੀਤਾ ਹੈ। ਸਕਾਟਲੈਂਡ ਦੇ ਬਿਹਤਰੀਨ ਸਨਮਾਨ ਸਮਾਰੋਹਾਂ 'ਚ ਸ਼ੁਮਾਰ ਇਸ ਐਵਾਰਡ ਸਮਾਗਮ ਵਿੱਚ ਸਤਿੰਦਰ ਸਿੰਘ ਸਿੱਧੂ ਨੂੰ ਵੋਟਾਂ ਦੇ ਆਧਾਰ 'ਤੇ "ਸਾਲ ਦਾ ਸਰਵੋਤਮ ਸ਼ੈਫ" ਸਨਮਾਨ ਨਾਲ ਨਿਵਾਜਿਆ ਗਿਆ ਹੈ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਇਮੀਗ੍ਰੇਸ਼ਨ ਪਾਬੰਦੀ ਰਹੇਗੀ ਜਾਰੀ, ਕੈਨੇਡੀਅਨ ਆਗੂਆਂ ਨੇ ਜਤਾਈ ਸਹਿਮਤੀ

ਜ਼ਿਕਰਯੋਗ ਹੈ ਕਿ ਸਤਿੰਦਰ ਸਿੰਘ ਸਿੱਧੂ ਆਪਣੀ ਅਣਥੱਕ ਮਿਹਨਤ ਅਤੇ ਕਾਬਲੀਅਤ ਦੇ ਸਿਰ 'ਤੇ ਪਹਿਲਾਂ ਵੀ ਕਈ ਵੱਕਾਰੀ ਸਨਮਾਨ ਹਾਸਲ ਕਰ ਚੁੱਕੇ ਹਨ। ਇਸ ਪ੍ਰਤੀਨਿਧ ਨਾਲ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਕੋਈ ਵੀ ਕਾਰੋਬਾਰ ਸਖਤ ਮਿਹਨਤ ਅਤੇ ਲਗਨ ਦੇ ਬਲਬੂਤੇ 'ਤੇ ਹੀ ਕਾਮਯਾਬ ਹੁੰਦਾ ਹੈ। ਗਾਹਕਾਂ ਦੀ ਸੰਤੁਸ਼ਟੀ ਤੇ ਤੁਹਾਡਾ ਮਿਲਵਰਤਨ ਬਹੁਤ ਜਰੂਰੀ ਹੈ। ਸਤਿੰਦਰ ਸਿੰਘ ਸਿੱਧੂ ਨੇ ਇਸ ਸਨਮਾਨ ਦੀ ਪ੍ਰਾਪਤੀ 'ਤੇ ਆਪਣੇ ਮਿਹਨਤੀ ਸਟਾਫ ਤੇ ਸਮੂਹ ਗਾਹਕਾਂ ਨੂੰ ਵਧਾਈ ਦਿੱਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8ਤ 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News