ਰੂਸੀ ਹਵਾਈ ਰੱਖਿਆ ਨੇ 16 ਯੂਕ੍ਰੇਨੀ ਡਰੋਨ ਕੀਤੇ ਤਬਾਹ

Sunday, Nov 03, 2024 - 05:14 PM (IST)

ਰੂਸੀ ਹਵਾਈ ਰੱਖਿਆ ਨੇ 16 ਯੂਕ੍ਰੇਨੀ ਡਰੋਨ ਕੀਤੇ ਤਬਾਹ

ਮਾਸਕੋ (ਯੂ. ਐੱਨ. ਆਈ.)- ਰੂਸੀ ਹਵਾਈ ਰੱਖਿਆ ਨੇ ਰੋਸਟੋਵ ਖੇਤਰ ਵਿਚ ਯੂਕ੍ਰੇਨੀ ਹਥਿਆਰਬੰਦ ਬਲਾਂ ਦੇ 16 ਡਰੋਨ ਤਬਾਹ ਕਰ ਦਿੱਤੇ। ਗਵਰਨਰ ਵਸੀਲੀ ਗੋਲੂਬੇਵ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਸਨੇ ਟੈਲੀਗ੍ਰਾਮ 'ਤੇ ਕਿਹਾ,"ਹਵਾਈ ਰੱਖਿਆ ਬਲ ਵੱਡੇ ਪੱਧਰ 'ਤੇ ਦੁਸ਼ਮਣ ਦੇ ਹਵਾਈ ਹਮਲਿਆਂ ਨੂੰ ਅਸਫਲ ਕਰ ਰਹੇ ਹਨ।" 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ-ਮੈਕਸੀਕੋ ਬਾਰਡਰ 'ਤੇ ਮਿਲਣ ਲਈ ਪਹੁੰਚੇ ਲਗਭਗ 200 ਵਿਛੜੇ ਪਰਿਵਾਰ

ਵਰਤਮਾਨ ਵਿੱਚ ਰੋਸਟੋਵ ਖੇਤਰ ਦੇ ਨੋਵੋਸ਼ਾਖਟਸਿੰਕ, ਕਾਮੇਂਸਕ ਅਤੇ ਉਸਟ-ਡੋਨੇਟਸਕ ਜ਼ਿਲ੍ਹਿਆਂ ਵਿੱਚ 16 ਯੂ.ਏ.ਵੀ ਨਸ਼ਟ ਕਰ ਦਿੱਤੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਹਮਲੇ ਵਿਚ ਕੋਈ ਜਾਨੀ ਜਾਂ ਕੋਈ ਹੋਰ ਨੁਕਸਾਨ ਨਹੀਂ ਹੋਇਆ ਹੈ। ਫੌਜ ਆਪਣਾ ਕੰਮ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News