ਮਾਸਕੋ ''ਚ ਕੱਢੀ ਗਈ ਵਿਜੇ ਪਰੇਡ ! ਸੁਰੱਖਿਆ ਦੇ ਕੀਤੇ ਗਏ ਪੁਖ਼ਤਾ ਇੰਤਜ਼ਾਮ
Sunday, May 10, 2026 - 09:57 AM (IST)
ਇੰਟਰਨੈਸ਼ਨਲ ਡੈਸਕ- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸ਼ਨੀਵਾਰ ਨੂੰ ਯੂਕ੍ਰੇਨ ਜੰਗ ਵਿਚ ਜਿੱਤ ਦਾ ਭਰੋਸਾ ਪ੍ਰਗਟਾਉਂਦਿਆਂ ਮਾਸਕੋ ਦੇ ‘ਰੈੱਡ ਸਕੁਆਇਰ’ ਵਿਚ ਦੂਜੀ ਵਿਸ਼ਵ ਜੰਗ ਦੌਰਾਨ ਨਾਜ਼ੀ ਜਰਮਨੀ ’ਤੇ ਸੋਵੀਅਤ ਯੂਨੀਅਨ ਦੀ ਜਿੱਤ ਦੀ ਵਰ੍ਹੇਗੰਢ ’ਤੇ ਆਯੋਜਿਤ ਫੌਜੀ ਪਰੇਡ ਦੀ ਅਗਵਾਈ ਕੀਤੀ। ਮਾਸਕੋ ਵਿਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਪੁਤਿਨ ਦੇ ਨਾਲ ਕਈ ਵਿਦੇਸ਼ੀ ਆਗੂ ਵੀ ਪਰੇਡ ਵਿਚ ਸ਼ਾਮਲ ਹੋਏ।
ਇਹ ਵੀ ਪੜ੍ਹੋ- 'ਆਪਰੇਸ਼ਨ ਸਿੰਦੂਰ' ਨੂੰ ਲੈ ਕੇ ਚੀਨ ਨੇ ਕੀਤਾ ਵੱਡਾ ਖੁਲਾਸਾ ! ਆਪੇ ਦੱਸ'ਤਾ ਸਾਰਾ ਸੱਚ
ਅਮਰੀਕਾ ਦੀ ਵਿਚੋਲਗੀ ਨਾਲ ਹੋਈ ਤਿੰਨ ਦਿਨਾਂ ਦੀ ਜੰਗਬੰਦੀ ਕਾਰਨ ਯੂਕ੍ਰੇਨ ਵੱਲੋਂ ਸਮਾਗਮ ਵਿਚ ਰੁਕਾਵਟ ਪਾਉਣ ਦੇ ਖਦਸ਼ੇ ਕੁਝ ਘਟ ਗਏ। ਪਿਛਲੇ 25 ਸਾਲਾਂ ਤੋਂ ਵੱਧ ਸਮੇਂ ਤੋਂ ਸੱਤਾ ਵਿਚ ਬਣੇ ਪੁਤਿਨ ਨੇ ਵਿਜੇ ਦਿਵਸ ਨੂੰ ਰੂਸ ਦੀ ਫੌਜੀ ਤਾਕਤ ਦਿਖਾਉਣ ਅਤੇ ਯੂਕ੍ਰੇਨ ਵਿਚ ਚੱਲ ਰਹੀ ਫੌਜੀ ਕਾਰਵਾਈ ਦੇ ਸਮਰਥਨ ਨੂੰ ਮਜ਼ਬੂਤ ਕਰਨ ਦੇ ਮੰਚ ਵਜੋਂ ਵਰਤਿਆ ਹੈ। ਇਹ ਜੰਗ ਹੁਣ ਪੰਜਵੇਂ ਸਾਲ ਵਿਚ ਦਾਖਲ ਹੋ ਚੁੱਕੀ ਹੈ। ਪਰੇਡ ਨੂੰ ਸੰਬੋਧਨ ਕਰਦਿਆਂ ਪੁਤਿਨ ਨੇ ਯੂਕ੍ਰੇਨ ਵਿਚ ਲੜ ਰਹੇ ਰੂਸੀ ਫੌਜੀਆਂ ਦੀ ਸ਼ਲਾਘਾ ਕੀਤੀ।
ਇਹ ਵੀ ਪੜ੍ਹੋ- ਅਮਰੀਕਾ ਤੋਂ ਫ਼ਿਰ ਭਰ-ਭਰ ਆਉਣਗੇ ਜਹਾਜ਼ ! ਮੁੜ ਤੇਜ਼ ਹੋਵੇਗੀ ਡਿਪੋਰਟੇਸ਼ਨ, ਟਰੰਪ ਨੇ ਬਦਲ'ਤੀ Game
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
