ਰੂਸ ਵੱਲੋਂ ਯੂਕ੍ਰੇਨ ''ਤੇ ਡਰੋਨ ਅਤੇ ਮਿਜ਼ਾਈਲ ਨਾਲ ਹਮਲਾ, ਇਕ ਵਿਅਕਤੀ ਦੀ ਮੌਤ

Sunday, Oct 06, 2024 - 05:23 PM (IST)

ਕੀਵ (ਏਜੰਸੀ): ਰੂਸੀ ਫੌਜ ਨੇ ਸ਼ਨੀਵਾਰ ਰਾਤ 87 ਸ਼ਾਹਿਦ ਡਰੋਨਾਂ ਅਤੇ ਚਾਰ ਵੱਖ-ਵੱਖ ਤਰ੍ਹਾਂ ਦੀਆਂ ਮਿਜ਼ਾਈਲਾਂ ਨਾਲ ਯੂਕ੍ਰੇਨ ‘ਤੇ ਹਮਲਾ ਕੀਤਾ, ਜਿਸ ‘ਚ ਇਕ ਵਿਅਕਤੀ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਖਾਰਕੀਵ ਦੇ ਗਵਰਨਰ ਓਲੇਹ ਸਿਨਿਹੁਬੋਵ ਨੇ ਕਿਹਾ ਕਿ ਖੇਤਰ ਵਿੱਚ ਇੱਕ 49 ਸਾਲਾ ਵਿਅਕਤੀ ਦੀ ਮੌਤ ਹੋ ਗਈ ਜਦੋਂ ਉਸਦੀ ਕਾਰ ਇੱਕ ਡਰੋਨ ਨਾਲ ਟਕਰਾ ਗਈ। ਯੂਕ੍ਰੇਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਓਡੇਸਾ ਸ਼ਹਿਰ ਵਿੱਚ ਇੱਕ ਗੈਸ ਪਾਈਪਲਾਈਨ ਨੂੰ ਵੀ ਨੁਕਸਾਨ ਪਹੁੰਚਿਆ ਅਤੇ ਇੱਕ ਗੋਦਾਮ ਵਿੱਚ ਅੱਗ ਲੱਗ ਗਈ। 

ਯੂਕ੍ਰੇਨ ਦੀ ਹਵਾਈ ਸੈਨਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸਦੀ ਹਵਾਈ ਰੱਖਿਆ ਪ੍ਰਣਾਲੀਆਂ ਨੇ ਰਾਜਧਾਨੀ ਕੀਵ ਸਮੇਤ 14 ਯੂਕ੍ਰੇਨੀ ਖੇਤਰਾਂ ਵਿੱਚ ਦੋ ਮਿਜ਼ਾਈਲਾਂ ਅਤੇ 87 ਡਰੋਨਾਂ ਨੂੰ ਤਬਾਹ ਕਰ ਦਿੱਤਾ। ਬਿਆਨ ਵਿੱਚ ਦੱਸਿਆ ਗਿਆ ਹੈ ਕਿ 25 ਹੋਰ ਡਰੋਨ ਸੰਭਵ ਤੌਰ 'ਤੇ "ਏਅਰਕ੍ਰਾਫਟ ਮਿਜ਼ਾਈਲ ਡਿਫੈਂਸ ਸਿਸਟਮ ਦੇ ਨਤੀਜੇ ਵਜੋਂ" ਰਾਡਾਰ ਤੋਂ ਗਾਇਬ ਹੋ ਗਏ। ਇਹ ਹਮਲਾ ਅਜਿਹੇ ਸਮੇਂ ਵਿਚ ਹੋਇਆ ਸੀ ਜਦੋਂ ਇਕ ਦਿਨ ਪਹਿਲਾਂ ਹੀ ਸ਼ਨੀਵਾਰ ਨੂੰ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ  ਕਿਹਾ ਸੀ ਕਿ ਉਹ ਯੂਕ੍ਰੇਨ ਨੂੰ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਦੇਸ਼ਾਂ ਦੇ 'ਰਾਮਸਟਾਈਨ' ਸਮੂਹ ਦੀ 12 ਅਕਤੂਬਰਨੂੰ ਹੋਣ ਵਾਲੀ  ਮੀਟਿੰਗ  ਵਿਚ ਆਪਣੀ "ਜਿੱਤ ਯੋਜਨਾ" ਪੇਸ਼ ਕਰਨਗੇ। 

ਪੜ੍ਹੋ ਇਹ ਅਹਿਮ ਖ਼ਬਰ- ਰੋਮ 'ਚ ਫਲਸਤੀਨੀ ਪੱਖੀ ਹਜ਼ਾਰਾਂ ਲੋਕਾਂ ਦਾ ਪ੍ਰਦਰਸ਼ਨ, ਝੜਪ ਦੌਰਾਨ 30 ਪੁਲਸੀਏ ਜਖ਼ਮੀ (ਤਸਵੀਰਾਂ)

ਜ਼ੇਲੇਂਸਕੀ ਨੇ ਪਿਛਲੇ ਹਫ਼ਤੇ ਵਾਸ਼ਿੰਗਟਨ ਵਿੱਚ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਆਪਣੀ ਯੋਜਨਾ ਪੇਸ਼ ਕੀਤੀ ਸੀ। ਇਸ ਦੀ ਸਮੱਗਰੀ ਨੂੰ ਜਨਤਕ ਨਹੀਂ ਕੀਤਾ ਗਿਆ ਹੈ, ਪਰ ਇਹ ਦੱਸਿਆ ਗਿਆ ਹੈ ਕਿ ਇਸ ਯੋਜਨਾ ਵਿੱਚ ਯੂਕ੍ਰੇਨ ਨੂੰ 'ਨਾਟੋ' (ਉੱਤਰੀ ਅਟਲਾਂਟਿਕ ਸੰਧੀ ਸੰਗਠਨ) ਵਿੱਚ ਸ਼ਾਮਲ ਕਰਨ ਅਤੇ ਰੂਸ ਦੇ ਅੰਦਰ ਹਮਲਾ ਕਰਨ ਲਈ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦੀ ਸ਼ੁਰੂਆਤ ਕਰਨ ਦੀ ਮੰਗ ਕੀਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News