ਸ਼ਰਮਨਾਕ! ਚਲਦੀ ਰੇਲ ’ਚ ਔਰਤ ਨਾਲ 40 ਮਿੰਟ ਤੱਕ ਹੋਇਆ ਜਬਰ-ਜ਼ਿਨਾਹ, ਯਾਤਰੀ ਬਣਾਉਂਦੇ ਰਹੇ ਵੀਡੀਓ

Thursday, Oct 21, 2021 - 03:38 PM (IST)

ਸ਼ਰਮਨਾਕ! ਚਲਦੀ ਰੇਲ ’ਚ ਔਰਤ ਨਾਲ 40 ਮਿੰਟ ਤੱਕ ਹੋਇਆ ਜਬਰ-ਜ਼ਿਨਾਹ, ਯਾਤਰੀ ਬਣਾਉਂਦੇ ਰਹੇ ਵੀਡੀਓ

ਪੈਨਸਿਲਵੇਨੀਆ : ਅਮਰੀਕਾ ਦੇ ਫਿਲਾਡੇਲਫੀਆ ਵਿਚ ਚੱਲਦੀ ਰੇਲ ਵਿਚ ਇਕ ਔਰਤ ਨਾਲ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਔਰਤ ਨਾਲ 40 ਮਿੰਟ ਤੱਕ ਜਬਰ-ਜ਼ਿਨਾਹ ਹੋਇਆ ਪਰ ਸਾਥੀ ਯਾਤਰੀ ਉਸ ਦੀ ਮਦਦ ਕਰਨ ਦੀ ਬਜਾਏ ਵੀਡੀਓ ਬਣਾਉਂਦੇ ਰਹੇ। ਉਥੇ ਹੀ ਇਹ ਪੂਰੀ ਘਟਨਾ ਰੇਲ ਵਿਚ ਲੱਗੇ ਕੈਮਰੇ ਵਿਚ ਵੀ ਕੈਦ ਹੋ ਗਈ। ਦੱਖਣ-ਪੂਰਬੀ ਪੈਨਸਿਲਵੇਨੀਆ ਆਵਾਜਾਈ ਅਥਾਰਟੀ ਦੇ ਪੁਲਸ ਮੁਖੀ ਨੇ ਕਿਹਾ ਕਿ ਜਦੋਂ ਔਰਤ ਨਾਲ ਛੇੜਛਾੜ ਅਤੇ ਜਬਰ-ਜ਼ਿਨਾਹ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ, ਉਦੋਂ ਰੇਲ ਵਿਚ ਕਰੀਬ 2 ਦਰਜਨ ਤੋਂ ਜ਼ਿਆਦਾ ਲੋਕ ਮੌਜੂਦ ਸਨ।

ਇਹ ਵੀ ਪੜ੍ਹੋ : ਨਰਸ ਦਾ ਕਾਰਾ, ਮਰੀਜ਼ਾਂ ਨੂੰ ਲਗਾਏ ਹਵਾ ਨਾਲ ਭਰੇ ਇੰਜੈਕਸ਼ਨ, ਤੜਫ-ਤੜਫ ਕੇ 4 ਦੀ ਹੋਈ ਮੌਤ

ਉਨ੍ਹਾਂ ਦੱਸਿਆ ਕਿ ਇਸ ਘਟਨਾ ਸਬੰਧੀ ਜਾਣਕਾਰੀ ਉਨ੍ਹਾਂ ਨੂੰ ਪੈਨਸਿਲਵੇਨੀਆ ਟਰਾਂਸਪੋਰਟ ਅਥਾਰਟੀ ਦੇ ਇਕ ਕਰਮਚਾਰੀ ਤੋਂ ਮਿਲੀ, ਜਿਸ ਨੇ ਫ਼ੋਨ ਨੇ ਕਿਹਾ ਕਿ ਰੇਲ ਵਿਚ ਇਕ ਔਰਤ ਨਾਲ ਕੁੱਝ ਠੀਕ ਨਹੀਂ ਹੈ। ਇਸ ਤੋਂ ਬਾਅਦ ਪੁਲਸ ਨੇ ਅਗਲੇ ਸਟੇਸ਼ਨ ’ਤੇ ਔਰਤ ਨੂੰ ਰੇਲ ਵਿਚੋਂ ਉਤਾਰਿਆਂ ਅਤੇ ਦੋਸ਼ੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਇਸ ਘਟਨਾਕ੍ਰਮ ਤੋਂ ਪ੍ਰਭਾਵਿਤ ਔਰਤ ਦੀ ਸਿਹਤ ਖ਼ਰਾਬ ਹੋਣ ਮਗਰੋਂ ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ।

ਇਹ ਵੀ ਪੜ੍ਹੋ : ਇਮਰਾਨ ਖ਼ਾਨ ਨੇ ਦੇਸ਼ ਦੇ ਸਰਕਾਰੀ ਖਜ਼ਾਨੇ ਨੂੰ ਲਾਇਆ ਚੂਨਾ, ਤੋਹਫ਼ੇ ’ਚ ਮਿਲੀ 10 ਲੱਖ ਡਾਲਰ ਦੀ ਘੜੀ ਵੇਚੀ

ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਪੁਲਸ ਅਧਿਕਾਰੀ ਨੇ ਕਿਹਾ, ‘ਮਹਿਲਾ ਬਹੁਤ ਹਿੰਮਤ ਵਾਲੀ ਹੈ, ਉਸ ਨੇ ਵਾਰਦਾਤ ਸਬੰਧੀ ਪੂਰੀ ਜਾਣਕਾਰੀ ਦਿੱਤੀ ਹੈ। ਉਹ ਦੋਸ਼ੀ ਨੂੰ ਨਹੀਂ ਪਛਾਣਦੀ ਹੈ, ਜਿਸ ਸਮੇਂ ਦੋਸ਼ੀ ਇਸ ਘਟਨਾ ਨੂੰ ਅੰਜ਼ਾਮ ਦੇ ਰਿਹਾ ਸੀ ਉਸ ਸਮੇਂ ਰੇਲ ਵਿਚ ਕਾਫ਼ੀ ਲੋਕ ਸਵਾਰ ਸਨ, ਮੈਨੂੰ ਲੱਗਦਾ ਹੈ ਕਿ ਉਨ੍ਹਾਂ ਵਿਚੋਂ ਕਿਸੇ ਨੂੰ ਮਦਦ ਕਰਨੀ ਚਾਹੀਦੀ ਸੀ। ਫਿਲਹਾਲ ਦੋਸ਼ੀ ਜੇਲ੍ਹ ਵਿਚ ਬੰਦ ਹੈ।

ਇਹ ਵੀ ਪੜ੍ਹੋ : ਡਾਕਟਰਾਂ ਦਾ ਕਮਾਲ, ਮਨੁੱਖੀ ਸਰੀਰ ’ਚ ਸੂਰ ਦੀ ਕਿਡਨੀ ਦਾ ਸਫ਼ਲ ਟਰਾਂਸਪਲਾਂਟ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News