ਕੋਰੋਨਾ ਦੀ ਦਹਿਸ਼ਤ : ਵਤਨ ਪਰਤੇ ਦੱ. ਅਫਰੀਕੀ ਖਿਡਾਰੀਆਂ ਨੂੰ ਮਿਲੇ ਵੱਖ ਰਹਿਣ ਦੇ ਨਿਰਦੇਸ਼

03/18/2020 4:56:15 PM

ਸਪੋਰਟਸ ਡੈਸਕ : ਭਾਰਤ ਦੇ ਨਾਲ ਵਨ ਡੇ ਸੀਰੀਜ਼ ਰੱਦ ਹੋਣ ਤੋਂ ਬਾਅਦ ਘਰ ਪਰਤੀ ਦੱਖਣੀ ਅਫਰੀਕਾ ਟੀਮ ਦੇ ਸਾਰੇ ਖਿਡਾਰੀਆਂ ਨੂੰ ਅਗਲੇ 14 ਦਿਨਾਂ ਤਕ ਖੁਦ ਨੂੰ ਸਭ ਤੋਂ ਵੱਖ ਰੱਖਣ ਲਈ ਕਿਹਾ ਗਿਆ ਹੈ। ਕੋਰੋਨਾ ਵਾਇਰਸ ਮਹਾਮਾਰੀ ਕਾਰਨ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 3 ਮੈਚਾਂ ਦੀ ਵਨ ਡੇ ਸੀਰੀਜ਼ ਦੇ ਆਖਰੀ 2 ਮੈਚ ਰੱਦ ਕਰ ਦਿੱਤੇ ਸੀ, ਜਦਕਿ ਪਹਿਲਾ ਮੈਚ ਮੀਂਹ ਦੀ ਭੇਟ ਚੜ੍ਹ ਗਿਆ ਸੀ।

ਕ੍ਰਿਕਟ ਆਸਟਰੇਲੀਆ ਦੇ ਮੁੱਖ ਮੈਡੀਕਲ ਅਧਿਕਾਰੀ ਡਾ. ਸ਼ੁਏਬ ਮੰਜਰਾ ਨੇ ਕਿਹਾ ਕਿ ਖਿਡਾਰੀਆਂ ਨੂੰ ਖੁਦ ਨੂੰ ਅਲੱਗ ਰਹਿਣ ਲਈ ਕਿਹਾ ਗਿਆ ਹੈ ਅਤੇ ਜੇਕਰ ਖਤਰਨਾਕ ਵਾਇਰਸ ਦੇ ਲੱਛਣ ਦਿਖਾਈ ਦਿੰਦੇ ਹੋਏ ਤਾਂ ਜਾਂਚ ਕੀਤੀ ਜਾਵੇਗੀ। ਅਸੀਂ ਖਿਡਾਰੀਆਂ ਨੂੰ ਲੋਕਾਂ ਤੋਂ ਦੂਰੀ ਬਣਾਉਣ ਅਤੇ ਘੱਟੋਂ-ਘੱਟ 14 ਦਿਨਾਂ ਤਕ ਖੁਦ ਨੂੰ ਸਾਰਿਆਂ ਤੋਂ ਵੱਖ ਰਹਿਣ ਲਈ ਕਿਹਾ ਹੈ। ਮੈਨੂੰ ਲਗਦਾ ਹੈ ਕਿ ਖੁਦ ਦੇ ਘਰ ਵਾਲਿਆਂ ਦੇ ਅਤੇ ਆਲੇ-ਦੁਆਲੇ ਦੇ ਲੋਕਾਂ ਦੇ ਬਚਾਅ ਲਈ ਇਹੀ ਸਹਾ ਦਿਸ਼ਾ ਨਿਰਦੇਸ਼ ਹੈ। ਇਸ ਅੰਤਰਾਲ ਵਿਚ ਜੇਕਰ ਉਨ੍ਹਾਂ (ਖਿਡਾਰੀਆਂ) 'ਚੋਂ ਕਿਸੇ ਵਿਚ ਵੀ ਲੱਛਣ ਜਾਂ ਕੋਈ ਹੋਰ ਕਾਰਕ ਦਿਖਾਈ ਦਿੰਦਾ ਹੈ ਜੋ ਚਿੰਦਾ ਦਾ ਕਾਰਨ ਹੋਵੇ ਤਾਂ ਯਕੀਨੀ ਅਤੇ ਸਹੀ ਢੰਗ ਨਾਲ ਜਾਂਚ ਕੀਤੀ ਜਾ ਸਕਦੀ ਹੈ।

 

Ranjit

This news is Content Editor Ranjit