Rent ਦਿਓ ਅਤੇ Girlfriend ਲਓ! ਇੱਥੇ ਟਾਈਮਪਾਸ ਲਈ ਹਾਇਰ ਕਰੋ ਪ੍ਰੇਮਿਕਾ, ਘੁੰਮਣ-ਫਿਰਣ ਤੋਂ ਇਲਾਵਾ...

Thursday, Oct 16, 2025 - 11:01 AM (IST)

Rent ਦਿਓ ਅਤੇ Girlfriend ਲਓ! ਇੱਥੇ ਟਾਈਮਪਾਸ ਲਈ ਹਾਇਰ ਕਰੋ ਪ੍ਰੇਮਿਕਾ, ਘੁੰਮਣ-ਫਿਰਣ ਤੋਂ ਇਲਾਵਾ...

ਵੈੱਬ ਡੈਸਕ- ਦੁਨੀਆ ਦੇ ਸਭ ਤੋਂ ਰੁਝੇ ਅਤੇ ਤਕਨੀਕੀ ਰੂਪ ਨਾਲ ਉੱਨਤ ਦੇਸ਼ਾਂ ‘ਚੋਂ ਇਕ ਜਪਾਨ ‘ਚ ਅਜਿਹਾ ਰੁਝਾਨ ਤੇਜ਼ੀ ਨਾਲ ਫੈਲ ਰਿਹਾ ਹੈ ਜਿਸਨੇ ਸਮਾਜ ਵਿਚ ਚਰਚਾ ਛੇੜ ਦਿੱਤੀ ਹੈ। ਇਹ ਹੈ “ਰੈਂਟ ਏ ਗਰਲਫ੍ਰੈਂਡ” ਯਾਨੀ ਕਿਰਾਏ ‘ਤੇ ਗਰਲਫ੍ਰੈਂਡ। ਇਹ ਸੇਵਾ ਉਨ੍ਹਾਂ ਲੋਕਾਂ ਲਈ ਇਕ ਨਵਾਂ ਰਸਤਾ ਲੈ ਕੇ ਆਈ ਹੈ ਜੋ ਜਾਂ ਤਾਂ ਕੰਮ ਦੇ ਵੱਧ ਦਬਾਅ ਕਾਰਨ ਰਿਸ਼ਤਿਆਂ ਨੂੰ ਸਮਾਂ ਨਹੀਂ ਦੇ ਪਾਉਂਦੇ ਜਾਂ ਫਿਰ ਸੁਭਾਅ ਤੋਂ ਸ਼ਰਮੀਲੇ ਹੋਣ ਕਾਰਨ ਡੇਟਿੰਗ 'ਚ ਕਠਿਨਾਈ ਮਹਿਸੂਸ ਕਰਦੇ ਹਨ। ਜਾਪਾਨ 'ਚ ਇਸ ਨੂੰ 'ਰੇਨਟਾਊ ਕਾਨੋਜੋ' ਕਿਹਾ ਜਾਂਦਾ ਹੈ। 

ਕਿਵੇਂ ਕਰਦਾ ਹੈ ਇਹ ਉਦਯੋਗ ਕੰਮ?

ਲਗਭਗ ਪਿਛਲੇ 25 ਸਾਲਾਂ ਤੋਂ ਇਹ ਸੇਵਾ ਜਪਾਨ ‘ਚ ਚੱਲ ਰਹੀ ਹੈ ਅਤੇ ਹੁਣ ਇਹ ਇਕ ਛੋਟਾ ਉਦਯੋਗ (ਸਮਾਲ ਇੰਡਸਟਰੀ) ਬਣ ਚੁੱਕਾ ਹੈ। ਟੋਕਿਓ, ਓਸਾਕਾ, ਨਾਗੋਆ ਤੇ ਫੁਕੂਓਕਾ ਵਰਗੇ ਵੱਡੇ ਸ਼ਹਿਰਾਂ ਵਿਚ ਕਈ ਕੰਪਨੀਆਂ ਤੇ ਏਜੰਸੀਆਂ ਇਹ ਸੇਵਾ ਦਿੰਦੀਆਂ ਹਨ। ਗਾਹਕ ਇਨ੍ਹਾਂ ਏਜੰਸੀਆਂ ਦੀਆਂ ਵੈੱਬਸਾਈਟਾਂ — ਜਿਵੇਂ tokyo.rent-kano.net ਜਾਂ pleasureinjapan.com — ‘ਤੇ ਜਾ ਕੇ ਆਪਣੀ ਪਸੰਦ ਦੀ ਸਾਥੀ ਚੁਣ ਸਕਦੇ ਹਨ। ਉੱਥੇ ਕੁੜੀਆਂ ਦੀ ਉਮਰ, ਸ਼ੌਕ ਤੇ ਰੰਗ-ਰੂਪ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੁੰਦੀ ਹੈ। ਗਾਹਕ ਫਿਰ ਇਕ ਨਿਰਧਾਰਤ ਸਮੇਂ ਤੇ ਐਕਟੀਵਿਟੀ ਲਈ ਬੁਕਿੰਗ ਕਰਦਾ ਹੈ। ਇਹ ਗਰਲਫ੍ਰੈਂਡ ਤੁਹਾਡੇ ਨਾਲ ਸਮਾਂ ਬਿਤਾਏ, ਘੁੰਮੇਗੀ-ਫਿਰੇਗੀ ਅਤੇ ਤੁਹਾਡਾ ਦਿਲ ਬਹਿਲਾਏਗੀ। ਇਹ ਰਿਸ਼ਤਾ ਸਿਰਫ਼ ਕੁਝ ਘੰਟਿਆਂ ਜਾਂ ਦਿਨਾਂ ਦੀ ਦੋਸਤੀ ਤੱਕ ਹੀ ਸੀਮਿਤ ਰਹਿੰਦਾ ਹੈ। 

ਕਿਰਾਇਆ ਤੇ ਨਿਯਮ

ਇਕ ਘੰਟੇ ਦਾ ਕਿਰਾਇਆ ਤਕਰੀਬਨ 5,000 ਤੋਂ 12,000 ਯੇਨ (2,800 ਤੋਂ 6,700 ਰੁਪਏ) ਤੱਕ ਹੁੰਦਾ ਹੈ। ਕਿਰਾਇਆ ਕੁੜੀ ਦੇ ਵਿਅਕਤੀਤੱਵ ਅਤੇ ਡੇਟ ਦੀ ਕਿਸਮ ਦੇ ਅਧਾਰ ‘ਤੇ ਵੱਖ-ਵੱਖ ਹੁੰਦਾ ਹੈ।

ਖਾਸ ਡਿਮਾਂਡ — ਜਿਵੇਂ ਕਿਸੇ ਵਿਸ਼ੇਸ਼ ਡ੍ਰੈੱਸ ਜਾਂ ਥੀਮ ਪਾਰਕ ਰਾਈਡ — ਲਈ ਵਾਧੂ ਫੀਸ ਲਈ ਜਾਂਦੀ ਹੈ।

ਸਖ਼ਤ ਨਿਯਮ:

  • ਕਿਸੇ ਵੀ ਕਿਸਮ ਦੇ ਯੌਨ ਸੰਬੰਧ ਮਨਾਹੀ ਹਨ।
  • ਕਿਸ ਕਰਨਾ ਜਾਂ ਛੂਹਣਾ ਸਖ਼ਤ ਤੌਰ ‘ਤੇ ਮਨਾ ਹੈ।
  • ਪ੍ਰਾਈਵੇਟ ਸਥਾਨ 'ਤੇ ਜਾਣ ਲਈ ਏਜੰਸੀ ਤੋਂ ਪਹਿਲਾਂ ਇਜਾਜ਼ਤ ਲੈਣੀ ਲਾਜ਼ਮੀ ਹੈ।
  • ਗਾਹਕ ਗਰਲਫ੍ਰੈਂਡ ਦੀ ਨਿੱਜੀ ਜਾਣਕਾਰੀ ਨਾ ਪੁੱਛ ਸਕਦੇ ਤੇ ਨਾ ਹੀ ਕਿਤੇ ਸਾਂਝੀ ਕਰ ਸਕਦੇ ਹਨ। ਨਿਯਮ ਤੋੜਨ ‘ਤੇ ਡੇਟ ਤੁਰੰਤ ਰੱਦ ਹੋ ਸਕਦੀ ਹੈ ਅਤੇ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ।

ਲੋਕਪ੍ਰਿਯਤਾ ਦਾ ਕਾਰਨ

ਜਪਾਨ ਵਿਚ ਕੰਮ ਦਾ ਬਹੁਤ ਵੱਧ ਦਬਾਅ ਅਤੇ ਸਮੇਂ ਦੀ ਘਾਟ ਕਾਰਨ ਬਹੁਤ ਸਾਰੇ ਲੋਕ ਇਕੱਲੇਪਨ ਦਾ ਸ਼ਿਕਾਰ ਹਨ। ਕਈ ਲੋਕਾਂ ਲਈ ਇਹ ਸੇਵਾ ਇਕ ਤਣਾਅ-ਰਹਿਤ ਤੇ ਸੁਰੱਖਿਅਤ ਤਰੀਕਾ ਹੈ ਕਿਸੇ ਦੇ ਨਾਲ ਸਮਾਂ ਬਿਤਾਉਣ ਦਾ। ਇਹ ਸੇਵਾ ਵਿਦੇਸ਼ੀ ਸੈਲਾਨੀਆਂ ਲਈ ਵੀ ਉਪਲਬਧ ਹੈ — ਉਨ੍ਹਾਂ ਲਈ ਅੰਗਰੇਜ਼ੀ ਬੋਲਣ ਵਾਲੀਆਂ ਗਰਲਫ੍ਰੈਂਡਸ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਤਾਂ ਜੋ ਭਾਸ਼ਾ ਦੀ ਰੁਕਾਵਟ ਨਾ ਰਹੇ।

ਚਰਚਾ ਤੇ ਆਲੋਚਨਾ

ਭਾਵੇਂ ਇਹ ਸੇਵਾ ਪੂਰੀ ਤਰ੍ਹਾਂ ਕਾਨੂੰਨੀ ਹੈ ਅਤੇ “Rent-Kano” ਵਰਗੀਆਂ ਏਜੰਸੀਆਂ ਦੇ ਲੱਖਾਂ ਯੂਜ਼ਰ ਹਨ, ਪਰ ਸਮਾਜ ਦਾ ਇਕ ਹਿੱਸਾ ਇਸਦੀ ਆਲੋਚਨਾ ਕਰਦਾ ਹੈ। ਕਈ ਲੋਕਾਂ ਦਾ ਮੰਨਣਾ ਹੈ ਕਿ ਇਹ ਰੁਝਾਨ ਜਪਾਨ ਵਿਚ ਵਧ ਰਹੇ ਇਕੱਲੇਪਨ ਤੇ ਸਮਾਜਕ ਦੂਰੀ ਦਾ ਪ੍ਰਤੀਕ ਹੈ। ਜਪਾਨੀ ਐਨੀਮੇ ਸੀਰੀਜ਼ “Rent-A-Girlfriend (ਕਾਨੋਜੋ, ਓਕਾਰੀਸ਼ਿਮਾਸੁ)” ਨੇ ਵੀ ਇਸ ਕਾਂਸੈਪਟ ਨੂੰ ਹੋਰ ਮਸ਼ਹੂਰ ਕਰ ਦਿੱਤਾ ਹੈ। ਇਹ ਰੁਝਾਨ ਆਧੁਨਿਕ ਜਪਾਨ ਦੇ ਸਮਾਜਿਕ ਤੇ ਕੰਮਕਾਜੀ ਦਬਾਅ ਦੀ ਇਕ ਦਿਲਚਸਪ ਝਲਕ ਪੇਸ਼ ਕਰਦਾ ਹੈ।


author

DIsha

Content Editor

Related News