ਬ੍ਰਿਟੇਨ ਦੀ ਮਰਹੂਮ ਰਾਜਕੁਮਾਰੀ ਡਾਇਨਾ ਦੇ ਲਾਲ ਸਵੈਟਰ ਦੀ ਨਿਊਯਾਰਕ ''ਚ ਨਿਲਾਮੀ, 9 ਕਰੋੜ ਰੁਪਏ ''ਚ ਵਿੱਕਿਆ
Saturday, Sep 16, 2023 - 02:42 PM (IST)
ਨਿਊਯਾਰਕ (ਰਾਜ ਗੋਗਨਾ)- ਬ੍ਰਿਟੇਨ ਦੀ ਮਰਹੂਮ ਰਾਜਕੁਮਾਰੀ ਡਾਇਨਾ ਵੱਲੋਂ ਪਹਿਨੇ ਗਏ ਇੱਕ ਲਾਲ ਸਵੈਟਰ ਦੀ ਬੀਤੇ ਦਿਨ ਸ਼ੁੱਕਰਵਾਰ ਨੂੰ ਨਿਊਯਾਰਕ ਵਿੱਚ ਨਿਲਾਮੀ ਕੀਤੀ ਗਈ ਜੋ 9 ਕਰੋੜ ਰੁਪਏ ਵਿੱਚ ਵਿਕਿਆ ਹੈ। ਇਸ ਸਵੈਟਰ ਦੇ ਡਿਜ਼ਾਈਨ ਵਿੱਚ ਚਿੱਟੀਆਂ ਭੇਡਾਂ ਦੇ ਵਿਚਕਾਰ ਇੱਕ ਕਾਲੀ ਭੇਡ ਖੜ੍ਹੀ ਹੈ, ਇਸ ਲਈ ਇਸ ਨੂੰ ਬਲੈਕ ਸ਼ੀਪ ਸਵੈਟਰ ਦਾ ਨਾਮ ਦਿੱਤਾ ਗਿਆ। ਇਸ ਦੀ ਨਿਲਾਮੀ ਨਿਊਯਾਰਕ ਦੇ ਨਿਲਾਮੀ ਘਰ ਨੇ ਕੀਤੀ। ਇਹ ਸਵੈਟਰ ਕਰੀਬ 1.1 ਮਿਲੀਅਨ ਡਾਲਰ ਯਾਨੀ 9 ਕਰੋੜ ਰੁਪਏ ਵਿੱਚ ਵਿਕਿਆ ਹੈ।
ਰਾਜਕੁਮਾਰੀ ਡਾਇਨਾ ਨੇ 1981 ਵਿੱਚ ਪ੍ਰਿੰਸ ਚਾਰਲਸ ਦੇ ਪੋਲੋ ਮੈਚ ਵਿੱਚ ਇਹ ਸਵੈਟਰ ਪਹਿਨਿਆ ਸੀ। ਇਸ ਦੀ ਨਿਲਾਮੀ 31 ਅਗਸਤ ਤੋਂ ਸ਼ੁਰੂ ਹੋਈ ਸੀ। ਨਿਲਾਮੀ ਦੇ ਆਖ਼ਰੀ ਸਮੇਂ ਤੱਕ ਇਸ ਦੀ ਸਭ ਤੋਂ ਵੱਧ ਬੋਲੀ 2 ਲੱਖ ਡਾਲਰ ਤੋਂ ਵੀ ਘੱਟ ਸੀ। ਬਾਅਦ ਵਿੱਚ ਇਹ ਸਵੈਟਰ 1.1 ਮਿਲੀਅਨ ਡਾਲਰ ਵਿੱਚ ਵਿਕਿਆ। ਸਵੈਟਰ ਖਰੀਦਣ ਵਾਲੇ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਲੇਡੀ ਡਾਇਨਾ ਦੀਆਂ ਹੋਰ ਚੀਜ਼ਾਂ ਵੀ ਨਿਲਾਮੀ ਲਈ ਰੱਖੀਆਂ ਗਈਆਂ ਸਨ, ਪਰ ਸਭ ਤੋਂ ਵੱਧ ਬੋਲੀ ਸਵੈਟਰ ਦੀ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਸਵੈਟਰ ਦਾ ਡਿਜ਼ਾਈਨ ਬ੍ਰਿਟੇਨ ਦੇ ਸ਼ਾਹੀ ਪਰਿਵਾਰ ਵਿੱਚ ਲੇਡੀ ਡਾਇਨਾ ਦੇ ਸਥਾਨ ਦੀ ਕਹਾਣੀ ਦੱਸਦਾ ਹੈ।
ਇਹ ਵੀ ਪੜ੍ਹੋ: ਜਾਹਨਵੀ ਕੰਦੂਲਾ ਦੀ ਮੌਤ 'ਤੇ ਹੱਸਣ ਵਾਲੇ ਮੁਲਾਜ਼ਮ ਦਾ ਪਹਿਲਾ ਬਿਆਨ ਆਇਆ ਸਾਹਮਣੇ, ਜਾਰੀ ਕੀਤਾ ਪੱਤਰ
ਡਾਇਨਾ ਹੁਣ ਤੱਕ ਸ਼ਾਹੀ ਪਰਿਵਾਰ ਦੀ ਸਭ ਤੋਂ ਮਸ਼ਹੂਰ ਸ਼ਖ਼ਸੀਅਤ ਰਹੀ ਹੈ। ਉਸਨੇ 1981 ਵਿੱਚ ਪ੍ਰਿੰਸ ਚਾਰਲਸ ਨਾਲ ਵਿਆਹ ਕਰਾਇਆ ਸੀ। ਡਾਇਨਾ ਦਾ ਸ਼ਾਹੀ ਪਰਿਵਾਰ ਪਰੰਪਰਾਵਾਂ ਵਿਚਕਾਰ ਦਮ ਘੁੱਟ ਰਿਹਾ ਸੀ। ਇੱਥੋਂ ਤੱਕ ਕਿ ਪ੍ਰਿੰਸ ਚਾਰਲਸ ਦੀਆਂ ਵਿਆਹ ਤੋਂ ਬਾਅਦ ਦੀਆਂ ਹਰਕਤਾਂ ਨੇ ਉਸ ਦੀਆਂ ਮੁਸ਼ਕਲਾਂ ਨੂੰ ਵਧਾ ਦਿੱਤਾ, ਜਿਸ ਕਾਰਨ ਦੋਵਾਂ ਦਾ ਤਲਾਕ ਹੋ ਗਿਆ ਸੀ ਅਤੇ ਸੰਨ 1997 ਵਿੱਚ ਡਾਇਨਾ ਦੀ ਪੈਰਿਸ ਵਿੱਚ ਇੱਕ ਕਾਰ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ: ਕੈਨੇਡਾ ਤੋਂ ਮੁੜ ਆਈ ਦੁਖਦਾਇਕ ਖ਼ਬਰ, ਪਹਿਲੇ ਦਿਨ ਕਾਲਜ ਗਏ 19 ਸਾਲਾ ਪੰਜਾਬੀ ਗੱਭਰੂ ਨਾਲ ਵਾਪਰਿਆ ਭਾਣਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।