10 ਸਾਲ ਤੱਕ 50 ਤੋਂ ਵੱਧ ਵਿਅਕਤੀਆਂ ਤੋਂ ਕਰਵਾਇਆ ਪਤਨੀ ਨਾਲ ਜਬਰ-ਜ਼ਿਨਾਹ, ਪੂਰੀ ਘਟਨਾ ਕਰੇਗੀ ਹੈਰਾਨ

Tuesday, Sep 03, 2024 - 12:12 PM (IST)

ਪੈਰਿਸ- ਪਤੀ-ਪਤਨੀ ਦਾ ਰਿਸ਼ਤਾ ਆਪਸੀ  ਪਿਆਰ ਤੇ ਵਿਸ਼ਵਾਸ 'ਤੇ ਨਿਰਭਰ ਕਰਦਾ ਹੈ। ਫਰਾਂਸ ਦਾ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਇਕ ਪਤੀ ਨੇ ਹੈਵਾਨੀਅਤ ਦੀ ਹੱਦ ਹੀ ਪਾਰ ਕਰ ਦਿੱਤੀ। ਫਰਾਂਸ ਵਿਚ ਪਿਛਲੇ ਸਾਲ ਅਜਿਹਾ ਮਾਮਲਾ ਸਾਹਮਣੇ ਆਇਆ ਸੀ, ਜਿਸ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਅਸਲ ਵਿੱਚ ਇੱਕ ਆਦਮੀ ਹਰ ਰਾਤ ਆਪਣੀ ਪਤਨੀ ਨੂੰ ਨਸ਼ਾ ਦਿੰਦਾ ਸੀ ਅਤੇ ਦੂਜੇ ਆਦਮੀਆਂ ਦੁਆਰਾ ਉਸ ਨਾਲ ਬਲਾਤਕਾਰ ਕਰਾਉਂਦਾ ਸੀ। ਉੱਧਰ ਪਤਨੀ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਸ ਨਾਲ ਕੀ ਹੋ ਰਿਹਾ ਹੈ। ਇਸ ਸ਼ਰਮਨਾਕ ਘਟਨਾ ਨੂੰ ਕਰੀਬ 10 ਸਾਲ ਤੱਕ ਅੰਜਾਮ ਦਿੱਤਾ ਗਿਆ। ਦੱਸ ਦੇਈਏ ਕਿ ਹੁਣ ਇਸ ਮਾਮਲੇ 'ਤੇ ਸੁਣਵਾਈ ਹੋਣੀ ਹੈ।

50 ਲੋਕਾਂ ਖ਼ਿਲਾਫ਼ ਮਾਮਲਾ ਦਰਜ

ਬਿਜਲੀ ਕੰਪਨੀ ਈ.ਡੀ.ਐਫ ਦੇ 71 ਸਾਲਾ ਸਾਬਕਾ ਕਰਮਚਾਰੀ ਮਤਲਬ ਔਰਤ ਦੇ ਪਤੀ ਤੋਂ ਇਲਾਵਾ ਦੱਖਣੀ ਸ਼ਹਿਰ ਅਵੀਗਰਨ ਦੇ 50 ਲੋਕਾਂ 'ਤੇ ਵੀ ਮੁਕੱਦਮਾ ਚਲਾਇਆ ਜਾ ਰਿਹਾ ਹੈ। ਉੱਥੇ ਮਹਿਲਾ ਦੇ ਵਕੀਲਾਂ ਦਾ ਦਾਅਵਾ ਹੈ ਕਿ ਔਰਤ ਨੂੰ ਇੰਨਾ ਬੇਹੋਸ਼ ਰੱਖਿਆ ਗਿਆ ਸੀ ਕਿ ਉਸ ਨੂੰ ਆਪਣੇ ਸਾਲ ਹੋਈ ਬਦਸਲੂਕੀ ਦਾ ਪਤਾ ਵੀ ਨਹੀਂ ਸੀ। ਉਸ ਦੇ ਇਕ ਵਕੀਲ ਐਂਟੋਨੀ ਕੈਮਸ ਨੇ ਕਿਹਾ ਕਿ 70 ਸਾਲ ਦੀ ਉਮਰ ਵਿਚ ਇਹ ਕੇਸ ਲੜਨਾ ਕਿਸੇ ਪ੍ਰੀਖਿਆ ਤੋਂ ਘੱਟ ਨਹੀਂ ਹੈ। ਜੱਜ ਰੋਜਰ ਅਰਾਟਾ ਨੇ ਘੋਸ਼ਣਾ ਕੀਤੀ ਕਿ ਸਾਰੀਆਂ ਸੁਣਵਾਈਆਂ ਜਨਤਕ ਹੋਣਗੀਆਂ ਅਤੇ ਅਜਿਹਾ ਔਰਤ ਦੀ ਇੱਛਾ ਅਨੁਸਾਰ ਕੀਤਾ ਜਾ ਰਿਹਾ ਹੈ। ਔਰਤ ਦੇ ਵਕੀਲ ਸਟੀਫਨ ਬਾਬੋਨੇਊ ਦਾ ਕਹਿਣਾ ਹੈ ਕਿ ਉਹ ਜਾਗਰੂਕਤਾ ਪੈਦਾ ਕਰਨਾ ਚਾਹੁੰਦੀ ਹੈ। ਜੋ ਉਸ ਨਾਲ ਹੋਇਆ ਉਹ ਕਿਸੇ ਹੋਰ ਨਾਲ ਨਹੀਂ ਹੋਣਾ ਚਾਹੀਦਾ।

ਪੁਲਸ ਮੁਤਾਬਕ ਬਲਾਤਕਾਰ ਦੇ ਸਾਰੇ ਦੋਸ਼ੀਆਂ ਦੀ ਉਮਰ 21 ਤੋਂ 68 ਸਾਲ ਦਰਮਿਆਨ ਸੀ। ਮੁਲਜ਼ਮਾਂ ਵਿੱਚ ਇੱਕ ਫੋਰਕਲਿਫਟ ਡਰਾਈਵਰ, ਇੱਕ ਫਾਇਰ ਬ੍ਰਿਗੇਡ ਅਧਿਕਾਰੀ, ਇੱਕ ਕੰਪਨੀ ਮਾਲਕ ਅਤੇ ਇੱਕ ਪੱਤਰਕਾਰ ਸ਼ਾਮਲ ਹਨ। ਉਨ੍ਹਾਂ ਵਿੱਚੋਂ ਕੁਝ ਅਣਵਿਆਹੇ ਸਨ, ਕੁਝ ਵਿਆਹੇ ਜਾਂ ਤਲਾਕਸ਼ੁਦਾ ਸਨ ਅਤੇ ਕੁਝ ਪਰਿਵਾਰਕ ਪੁਰਸ਼ ਸਨ। ਕੁਝ ਲੋਕਾਂ ਨੇ ਉਸ ਨਾਲ ਇਕ ਵਾਰ ਅਤੇ ਕੁਝ ਲੋਕਾਂ ਨੇ ਉਸ ਨਾਲ ਛੇ ਵਾਰ ਬਲਾਤਕਾਰ ਕੀਤਾ।

PunjabKesari

92 ਮਾਮਲਿਆਂ ਦੀ ਪੁਸ਼ਟੀ 

ਰਿਪੋਰਟ ਮੁਤਾਬਕ ਪੁਲਸ ਨੇ ਕਰੀਬ 92 ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਵਿੱਚੋਂ 51 ਪੁਰਸ਼ ਅਜਿਹੇ ਸਨ, ਜਿਨ੍ਹਾਂ ਦੀ ਉਮਰ 26 ਤੋਂ 73 ਸਾਲ ਦੇ ਵਿਚਕਾਰ ਦੱਸੀ ਜਾਂਦੀ ਹੈ। ਇਨ੍ਹਾਂ ਮੁਲਜ਼ਮਾਂ ਨੂੰ ਬਲਾਤਕਾਰ ਦੇ ਦੋਸ਼ ਹੇਠ ਗ੍ਰਿਫ਼਼ਤਾਰ ਕੀਤਾ ਗਿਆ ਹੈ। ਪੁਲਸ ਬਾਕੀ ਲੋਕਾਂ ਦੀ ਭਾਲ ਕਰ ਰਹੀ ਹੈ।

2020 'ਚ ਔਰਤ ਨੂੰ ਹੈਵਾਨੀਅਤ ਬਾਰੇ ਪਤਾ ਲੱਗਾ

ਮੀਡੀਆ ਰਿਪੋਰਟਾਂ ਮੁਤਾਬਕ 70 ਸਾਲਾ ਔਰਤ ਦੇ ਵਕੀਲਾਂ ਨੇ ਦੱਸਿਆ ਕਿ ਪਹਿਲੀ ਵਾਰ ਉਸ ਨੂੰ ਉਨ੍ਹਾਂ ਦੋਸ਼ੀਆਂ ਦਾ ਸਾਹਮਣਾ ਕਰਨਾ ਪਵੇਗਾ, ਜਿਨ੍ਹਾਂ ਨੂੰ ਉਸ ਨੇ 10 ਸਾਲ ਤੋਂ ਵੱਧ ਸਮਾਂ ਬਰਦਾਸ਼ਤ ਕੀਤਾ। ਉਸਨੇ ਕਿਹਾ ਕਿ ਉਸਦੇ ਮੁਵੱਕਿਲ ਨੂੰ 2020 ਵਿੱਚ ਆਪਣੇ ਨਾਲ ਹੋਈ ਹੈਵਾਨੀਅਤ ਬਾਰੇ ਪਤਾ ਲੱਗਾ ਸੀ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਬੱਸ ਨੇ ਵਿਦਿਆਰਥੀਆਂ ਨੂੰ ਮਾਰੀ ਟੱਕਰ, 10 ਦੀ ਦਰਦਨਾਕ ਮੌਤ

ਇੰਝ ਹੋਇਆ ਮਾਮਲੇ ਦਾ ਖੁਲਾਸਾ

ਤੁਹਾਨੂੰ ਦੱਸ ਦੇਈਏ ਕਿ ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਡੋਮਿਨਿਕ ਨਾਮ ਦੇ ਇੱਕ ਦੋਸ਼ੀ ਨੂੰ ਇੱਕ ਸੁਰੱਖਿਆ ਗਾਰਡ ਨੇ ਇੱਕ ਸ਼ਾਪਿੰਗ ਸੈਂਟਰ ਵਿੱਚ ਵੀਡੀਓ ਬਣਾਉਂਦੇ ਹੋਏ ਫੜ ਲਿਆ। ਇਸ ਤੋਂ ਬਾਅਦ ਜਦੋਂ ਪੁਲਸ ਨੇ ਦੋਸ਼ੀ ਦੇ ਲੈਪਟਾਪ ਦੀ ਜਾਂਚ ਕੀਤੀ ਤਾਂ ਉਸ ਦੀ ਪਤਨੀ ਦੀਆਂ ਹਜ਼ਾਰਾਂ ਤਸਵੀਰਾਂ ਅਤੇ ਵੀਡੀਓਜ਼ ਮਿਲੀਆਂ, ਜਿਸ 'ਚ ਉਹ ਬੇਹੋਸ਼ੀ ਦੀ ਹਾਲਤ 'ਚ ਨਜ਼ਰ ਆ ਰਹੀ ਸੀ। ਇਸ ਤੋਂ ਇਲਾਵਾ ਪੁਲਸ ਨੇ ਇੱਕ ਚੈਟ ਸਾਈਟ ਵੀ ਬੰਦ ਕਰ ਦਿੱਤੀ ਹੈ ਜਿਸ 'ਤੇ ਉਹ ਅਣਪਛਾਤੇ ਨੌਜਵਾਨਾਂ ਨੂੰ ਉਸਦੇ ਘਰ ਆ ਕੇ ਆਪਣੀ ਪਤਨੀ ਨਾਲ ਸਰੀਰਕ ਸਬੰਧ ਬਣਾਉਣ ਲਈ ਕਹਿੰਦਾ ਸੀ।

 

ਵੀਡੀਓ ਵੀ ਬਣਾਉਂਦਾ ਸੀ

ਹੈਵਾਨੀਅਤ ਦੀਆਂ ਹੱਦਾਂ ਨੂੰ ਪਾਰ ਕਰਨ ਵਾਲੇ ਪਤੀ ਦੀ ਪਛਾਣ ਡੋਮਿਨਿਕ ਪੀ. ਵਜੋਂ ਹੋਈ ਹੈ। ਇਹ ਵਿਅਕਤੀ ਫਰਾਂਸ ਦੇ ਮਜ਼ਾਨ ਸਥਿਤ ਆਪਣੇ ਘਰ ਵਿਚ ਵਿਅਕਤੀਆਂ ਨੂੰ ਬੁਲਾ ਕੇ ਆਪਣੀ ਪਤਨੀ ਨਾਲ ਬਲਾਤਕਾਰ ਕਰਾਉਂਦਾ ਸੀ। ਇੰਨਾ ਹੀ ਨਹੀਂ ਵਿਅਕਤੀ ਇਸ ਘਟਨਾ ਨੂੰ ਕੈਮਰੇ 'ਚ ਰਿਕਾਰਡ ਕਰਦਾ ਸੀ। ਬਾਅਦ ਵਿੱ, ਉਹ ਫੁਟੇਜ ਨੂੰ ਇੱਕ USB ਡਰਾਈਵ ਵਿੱਚ 'ABUSES' ਨਾਮ ਦੀ ਇੱਕ ਫਾਈਲ ਵਿੱਚ ਸੁਰੱਖਿਅਤ ਕਰਦਾ ਸੀ। ਬਲਾਤਕਾਰ ਦੀ ਇਹ ਵਾਲ-ਵਾਲ਼ੀ ਘਟਨਾ ਸਾਲ 2011 ਤੋਂ 2020 ਦਰਮਿਆਨ ਵਾਪਰੀ ਸੀ। ਜੋੜੇ ਦੇ ਤਿੰਨ ਬੱਚੇ ਵੀ ਹਨ। ਉਨ੍ਹਾਂ ਦੇ ਵਿਆਹ ਨੂੰ 50 ਸਾਲ ਤੋਂ ਵੱਧ ਹੋ ਗਏ ਹਨ।

ਇਸ ਤਰ੍ਹਾਂ ਦਿੰਦਾ ਸੀ ਵਾਰਦਾਤ ਨੂੰ ਅੰਜਾਮ 

ਮੀਡੀਆ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਉਕਤ ਵਿਅਕਤੀ ਨੇ ਵਾਰਦਾਤ ਨੂੰ ਅੰਜਾਮ ਦੇਣ ਦੀ ਪੂਰੀ ਯੋਜਨਾ ਬਣਾਈ ਸੀ। ਉਹ ਖਾਣੇ 'ਚ ਨਸ਼ੀਲਾ ਪਦਾਰਥ ਮਿਲਾ ਦਿੰਦਾ ਸੀ, ਜਿਸ ਤੋਂ ਬਾਅਦ ਪਤਨੀ ਬੇਹੋਸ਼ ਹੋ ਜਾਂਦੀ ਸੀ। ਆਪਣੀ ਪਤਨੀ ਤੋਂ ਇਸ ਬਾਰੇ ਲੁਕਾਉਣ ਲਈ ਉਸ ਨੇ ਤੇਜ਼ ਸੁਗੰਧ ਵਾਲੇ ਅਤਰ ਦੀ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ ਸੀ। ਇੰਨਾ ਹੀ ਨਹੀਂ ਲੋਕਾਂ ਨੂੰ ਤੰਬਾਕੂ ਦਾ ਸੇਵਨ ਕਰਨ ਤੋਂ ਵੀ ਵਰਜਿਆ ਗਿਆ। ਇਸ ਦੇ ਨਾਲ ਹੀ ਤਾਪਮਾਨ 'ਚ ਬਦਲਾਅ ਤੋਂ ਬਚਣ ਲਈ ਉਨ੍ਹਾਂ ਲੋਕਾਂ ਨੂੰ ਗਰਮ ਪਾਣੀ 'ਚ ਹੱਥ ਧੋਣ ਲਈ ਕਿਹਾ। ਇੰਨਾ ਹੀ ਨਹੀਂ ਬਾਥਰੂਮ 'ਚ ਕੱਪੜੇ ਨਾ ਬਚਣ ਇਸ ਲਈ ਆਉਣ ਵਾਲੇ ਵਿਅਕਤੀਆਂ ਨੂੰ ਰਸੋਈ 'ਚ ਕੱਪੜੇ ਉਤਾਰਨ ਲਈ ਕਹਿੰਦਾ ਸੀ। ਨਾਲ ਹੀ ਗੁਆਂਢੀਆਂ ਦੇ ਕਿਸੇ ਵੀ ਸ਼ੱਕ ਤੋਂ ਬਚਣ ਲਈ, ਉਹ ਇੱਕ ਸਕੂਲ ਨੇੜੇ ਲੋਕਾਂ ਦੀਆਂ ਕਾਰਾਂ ਖੜ੍ਹੀਆਂ ਕਰਾਉਂਦਾ ਸੀ। ਫਿਰ ਹਨੇਰੇ ਵਿੱਚ ਆਉਣ ਲਈ ਕਹਿੰਦਾ ਸੀ। ਪੁਲਸ ਨੇ ਦੱਸਿਆ ਕਿ ਜਦੋਂ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ 'ਚੋਂ ਕੁਝ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਔਰਤ ਨੂੰ ਇਸ ਗੱਲ ਦਾ ਪਤਾ ਨਹੀਂ ਸੀ। ਜਦਕਿ ਕੁਝ ਨੇ ਹੱਦ ਪਾਰ ਕਰ ਦਿੱਤੀ। ਉਨ੍ਹਾਂ ਕਿਹਾ ਕਿ ਔਰਤ ਡੋਮਿਨਿਕ ਦੀ ਪਤਨੀ ਹੈ। ਉਸ ਨੂੰ ਜੋ ਵੀ ਚੰਗਾ ਲੱਗੇਗਾ, ਉਹ ਉਹੀ ਕਰੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News