ਖਾਲਿਸਤਾਨ ਲਹਿਰ ਦੇ ਸੰਚਾਲਕ ਰਣਜੀਤ ਸਿੰਘ ਖਾਲਸਾ ਵੱਲੋਂ ਕੁਲਵਿੰਦਰ ਕੌਰ ਨੂੰ 5 ਲੱਖ ਦੇ ਇਨਾਮ ਦਾ ਐਲਾਨ

06/07/2024 12:06:26 PM

ਸਰੀ (ਕੈਨੇਡਾ) - ਸਥਾਨਕ ਸਿੱਖ ਆਗੂ ਤੇ ਖਾਲਿਸਤਾਨ ਲਹਿਰ ਦੇ ਸੰਚਾਲਕਾਂ 'ਚੋਂ ਇੱਕ ਸ. ਰਣਜੀਤ ਸਿੰਘ ਖਾਲਸਾ ਨੇ ਚੰਡੀਗੜ੍ਹ ਹਵਾਈ ਅੱਡੇ ਤੇ ਸਿੱਖ ਕੌਮ ਦੀ ਦੋਖੀ ਨਵੀਂ ਚੁਣੀ ਗਈ ਭਾਜਪਾ ਮੈਂਬਰ ਪਾਰਲੀਮੈਂਟ ਤੇ ਅਦਾਕਾਰਾ ਕੰਗਨਾ ਰਣੌਤ 'ਤੇ ਇੱਕ ਸੁਰੱਖਿਆ ਅਧਿਕਾਰੀ ਵੱਲੋਂ ਕੀਤੇ ਹਮਲੇ ਨੂੰ ਜਾਇਜ਼ ਦੱਸਦਿਆਂ ਹਮਲਾਵਰ CISF ਸਿਪਾਹੀ ਕੁਲਵਿੰਦਰ ਕੌਰ ਨੂੰ ਮਹਾਨ ਸਿੱਖ ਯੋਧਾ ਔਰਤ ਮਾਈ ਭਾਗ ਕੌਰ ਦੀ ਅਸਲ ਵਾਰਸ ਕਰਾਰ ਦਿੱਤਾ ਹੈ। ਖਾਲਸਾ ਨੇ ਕਿਹਾ ਕਿ ਕੰਗਨਾ ਰਣੌਤ ਨੇ ਬੀਤੇ ਦਿਨੀਂ ਭਾਜਪਾ ਦੀ ਸ਼ਹਿ 'ਤੇ ਸਿੱਖ ਕੌਮ ਅਤੇ ਸੰਘਰਸ਼ੀਲ ਕਿਸਾਨਾਂ ਖ਼ਿਲਾਫ਼ ਬਹੁਤ ਜ਼ਹਿਰ ਉਗਲਿਆ ਸੀ। 

ਇਹ ਵੀ ਪੜ੍ਹੋ - ਜੇ ਤੁਹਾਡੇ ਘਰ ਵੀ ਲੱਗਾ ਹੈ AC ਤਾਂ ਸਾਵਧਾਨ, ਇਸ ਖ਼ਬਰ ਨੂੰ ਪੜ੍ਹਨ ਤੋਂ ਬਾਅਦ ਉੱਡਣਗੇ ਹੋਸ਼

ਏਥੇ ਹੀ ਬੱਸ ਨਹੀਂ ਇਸ ਮੂੰਹ ਫੱਟ ਅਦਾਕਾਰਾ ਨੇ ਆਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਸਿੱਖ ਬੀਬੀਆਂ ਖ਼ਿਲਾਫ਼ ਵੀ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ। ਖਾਲਸਾ ਨੇ ਕਿਹਾ ਕਿ ਕੰਗਨਾ ਰਣੌਤ ਅਜਿਹਾ ਕਰਦਿਆਂ ਸ਼ਾਇਦ ਭੁੱਲ ਗਈ ਸੀ ਕਿ ਉਸਦਾ ਵਾਹ ਵਾਸਤਾ ਕਿਸ ਕੌਮ ਨਾਲ ਪੈ ਰਿਹਾ ਹੈ। ਕੁਲਵਿੰਦਰ ਕੌਰ ਨੇ ਕੰਗਨਾ ਰਣੌਤ ਨੂੰ ਥੱਪੜ ਦਾ ਪ੍ਰਸਾਦ ਦੇਕੇ ਸਿੱਖ ਕੌਮ ਅਤੇ ਸਿੱਖੀ ਰਵਾਇਤਾਂ ਦੀ ਲਾਜ ਰੱਖੀ ਹੈ। ਉਹ ਹੁਣ ਸਿਰਫ਼ CISF ਦੀ ਮੁਅੱਤਲ ਸਿਪਾਹੀ ਹੀ ਨਹੀਂ ਰਹੀ ਸਗੋਂ ਪੂਰੀ ਸਿੱਖ ਕੌਮ ਦੀ ਧੀ ਬਣ ਗਈ ਹੈ। ਖਾਲਸਾ ਨੇ ਕੁਲਵਿੰਦਰ ਕੌਰ ਨੂੰ 5 ਲੱਖ ਦਾ ਫੌਰੀ ਇਨਾਮ ਤੋਂ ਇਲਾਵਾ ਸੇਵਾ ਮੁਕਤੀ ਤੱਕ ਉਸਦੀ ਬਣਦੀ ਪੂਰੀ ਤਨਖਾਹ ਅਤੇ ਹੋਰ ਲਾਭ ਦੇਣ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ - ਵਾਹ ਕਿਸਮਤ ਹੋਵੇ ਤਾਂ ਅਜਿਹੀ! ਸਿਰਫ਼ 664 ਰੁਪਏ 'ਚ ਵਿਅਕਤੀ ਨੇ ਜਿੱਤੀ 56 ਕਰੋੜ ਡਾਲਰ ਦੀ ਲਾਟਰੀ

ਇਹਨਾਂ ਨੇ ਕਿਹਾ ਕਿ ਅਜਿਹੀ ਦਲੇਰ ਸਿੱਖ ਧੀ ਦੀ ਉਮਰ ਆਰਥਿਕ ਅਤੇ ਹੋਰ ਸੁਰੱਖਿਆ ਹੁਣ ਕੌਮ ਦੀ ਜ਼ਿੰਮੇਵਾਰੀ ਬਣ ਗਈ ਹੈ। ਉਨ੍ਹਾਂ ਸਮੂਹ ਧਨਾਢ ਸਿੱਖਾਂ, ਸਿੱਖ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਨੂੰ ਅਪੀਲ ਕੀਤੀ ਕਿ ਉਹ ਕੁਲਵਿੰਦਰ ਕੌਰ ਦੀ ਹੌਂਸਲਾ ਅਫ਼ਜ਼ਾਈ ਲਈ ਉਸਦੇ ਭਵਿੱਖ ਦੀ ਹਰ ਜ਼ਿੰਮੇਵਾਰੀ ਨੂੰ ਆਪਣੇ ਮੋਢਿਆਂ 'ਤੇ ਲੈਣ। ਉਨ੍ਹਾਂ ਨੇ ਕਿਹਾ ਕਿ ਜਦੋਂ ਸੰਭਵ ਹੋਇਆ ਕੁਲਵਿੰਦਰ ਕੌਰ ਨੂੰ ਸਿੱਖ ਮੰਚ ਤੇ ਸਨਮਾਨਿਤ ਵੀ ਕੀਤਾ ਜਾਵੇਗਾ। ਖਾਲਸਾ ਨੇ ਕੁਲਵਿੰਦਰ ਕੌਰ ਦੀ ਮਦਦ ਲਈ ਅੱਗੇ ਆਈਆਂ ਕਾਨੂੰਨੀ ਸਖਸ਼ੀਅਤਾਂ ਤੇ ਸੰਸਥਾਵਾਂ ਦਾ ਵੀ ਧੰਨਵਾਦ ਕੀਤਾ ਹੈ।

ਇਹ ਵੀ ਪੜ੍ਹੋ - ਜ਼ੁਕਾਮ ਨੂੰ ਨਜ਼ਰ-ਅੰਦਾਜ਼ ਕਰਨ ਵਾਲੇ ਸਾਵਧਾਨ! ਭਲਵਾਨ ਨੂੰ Cold ਤੋਂ ਹੋਈ ਖ਼ਤਰਨਾਕ ਬੀਮਾਰੀ, ਡਾਕਟਰ ਹੈਰਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News