ਮੈਲਬੌਰਨ ''ਚ ਗੀਤਾਂ ਦੀ ਛਹਿਬਰ ਲਾਵੇਗਾ ''ਰਣਜੀਤ ਬਾਵਾ''
Thursday, May 28, 2026 - 05:39 PM (IST)
ਮੈਲਬੌਰਨ (ਮਨਦੀਪ ਸਿੰਘ ਸੈਣੀ)- ਪੰਜਾਬੀ ਸੰਗੀਤਕ ਖੇਤਰ ਵਿੱਚ ਸਰਗਰਮ ਗਾਇਕਾਂ ਦੀ ਭੀੜ 'ਚੋਂ ਉਂਗਲਾਂ ਤੇ ਗਿਣੇ ਜਾਣ ਵਾਲੇ ਕੁਝ ਫਨਕਾਰਾਂ ਵਿੱਚ ਵੱਖਰਾ ਮੁਕਾਮ ਹਾਸਿਲ ਕਰ ਚੁੱਕੇ ਮਸ਼ਹੂਰ ਗਾਇਕ ਅਤੇ ਅਦਾਕਾਰ ਰਣਜੀਤ ਬਾਵਾ 30 ਮਈ ਨੂੰ ਮੈਲਬੌਰਨ ਕਨਵੈਂਸ਼ਨ ਸੈਂਟਰ ਵਿੱਚ ਆਪਣੀ ਗਾਇਕੀ ਦਾ ਜਲਵਾ ਬਿਖੇਰਨਗੇ। ਰਾਇਲ ਪ੍ਰੋਡਕਸ਼ਨ ਤੋਂ ਸਰਵਣ ਸੰਧੂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬੀਆਂ ਦੇ ਚਹੇਤੇ ਗਾਇਕ ਰਣਜੀਤ ਬਾਵਾ ਤਕਰੀਬਨ ਤਿੰਨ ਸਾਲ ਬਾਅਦ ਮੈਲਬੌਰਨ ਦੀ ਧਰਤੀ 'ਤੇ ਆਪਣੀ ਸੰਗੀਤਕ ਸੁਰਾਂ ਦੀ ਮਹਿਫਲ ਲਾਉਣ ਆ ਰਹੇ ਹਨ ਤੇ ਜਿਸ ਕਰਕੇ ਸਮੁੱਚੇ ਪੰਜਾਬੀਆਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।
ਉਹਨਾਂ ਦੱਸਿਆਂ ਕਿ ਇਹ ਪੂਰੀ ਤਰ੍ਹਾਂ ਪਰਿਵਾਰਕ ਸ਼ੋਅ ਹੋਵੇਗਾ, ਜਿੱਥੇ ਹਰ ਵਰਗ ਦੇ ਲੋਕ ਪੂਰੀ ਤਰ੍ਹਾਂ ਆਨੰਦ ਮਾਣ ਸਕਣਗੇ। ਇਸ ਸ਼ੋਅ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹਨ ਤੇ ਸੁਰੱਖਿਆ ਦੇ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਹਨ। ਇਸ ਬਾਰੇ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਦੱਸਿਆ ਕਿ ਆਸਟ੍ਰੇਲੀਆ ਨਿਊਜ਼ੀਲੈਂਡ ਲੜੀ ਦੌਰਾਨ ਹੋਏ ਸ਼ੋਆਂ ਨੂੰ ਲੋਕਾਂ ਨੇ ਭਰਵਾਂ ਪਿਆਰ ਦਿੱਤਾ ਹੈ। ਤੇ ਮੈਲਬੌਰਨ ਵਿੱਚ ਹੋਣ ਵਾਲਾ ਸ਼ੋਅ ਇਸ ਲੜੀ ਦਾ ਆਖਰੀ ਸ਼ੋਅ ਹੈ, ਜਿਸ ਨੂੰ ਯਾਦਗਾਰੀ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ।ਪ੍ਰਬੰਧਕਾਂ ਨੇ ਮੈਲਬੌਰਨ ਵਾਸੀਆਂ ਨੂੰ ਇਸ ਸ਼ੋਅ ਵਿੱਚ ਹਾਜ਼ਰੀ ਭਰਨ ਦੀ ਅਪੀਲ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
