ਕੈਨੇਡਾ ਜਾਣ ਤੋਂ ਝਿਜਕ ਰਹੇ ਪੰਜਾਬੀ, ਵੀਜ਼ਾ ਅਰਜ਼ੀਆਂ 'ਚ ਭਾਰੀ ਗਿਰਾਵਟ

Thursday, Aug 22, 2024 - 04:22 PM (IST)

ਓਟਾਵਾ: ਭਾਰਤ ਤੋਂ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਵੱਡੀ ਗਿਰਾਵਟ ਆਈ ਹੈ। ਹੈਰਾਨੀਜਨਕ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਇਸ ਸਾਲ ਦੀ ਦੂਜੀ ਤਿਮਾਹੀ ਵਿੱਚ 85-90 ਪ੍ਰਤੀਸ਼ਤ ਵੀਜ਼ਾ ਪ੍ਰਵਾਨਗੀ ਦਰ ਦੇ ਬਾਵਜੂਦ ਭਾਰਤੀ ਵਿਦਿਆਰਥੀਆਂ ਵੱਲੋਂ ਕੈਨੇਡੀਅਨ ਵੀਜ਼ਾ ਅਰਜ਼ੀਆਂ ਦੀ ਗਿਣਤੀ ਵਿੱਚ ਭਾਰੀ ਗਿਰਾਵਟ ਆਈ ਹੈ। ਇਸ ਵਿੱਚ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਗਿਰਾਵਟ ਪੰਜਾਬ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ। ਕੈਨੇਡਾ ਜਾਣ ਵਾਲੇ ਕੁੱਲ ਭਾਰਤੀ ਵਿਦਿਆਰਥੀਆਂ ਦਾ 70 ਤੋਂ 75 ਫ਼ੀਸਦੀ ਹਿੱਸਾ ਇਕੱਲਾ ਪੰਜਾਬ ਹੀ ਭੇਜਦਾ ਹੈ। ਇਹ ਗਿਰਾਵਟ ਪਿਛਲੇ ਸਾਲ ਦੇ ਮੁਕਾਬਲੇ 70-80 ਫ਼ੀਸਦੀ ਹੈ। ਜਦੋਂ ਕਿ ਕੈਨੇਡਾ ਵੱਲੋਂ ਕਿਸੇ ਕਿਸਮ ਦੀ ਕੋਈ ਸੀਮਾ ਨਹੀਂ ਲਗਾਈ ਗਈ ਹੈ। ਇਸ ਤੋਂ ਇਲਾਵਾ ਜੀਵਨਸਾਥੀ  ਨੂੰ ਵੀ ਅੰਡਰ ਗਰੈਜੂਏਟ ਕੋਰਸਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨਾਲ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ।

ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਅਨੁਸਾਰ ਸਿੱਖਿਆ ਸਲਾਹਕਾਰਾਂ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਵੀਜ਼ਾ ਮਨਜ਼ੂਰੀ ਇਨ੍ਹੀਂ ਦਿਨੀਂ ਬਹੁਤ ਜ਼ਿਆਦਾ ਹੈ। ਇੱਥੋਂ ਤੱਕ ਕਿ ਜਿਨ੍ਹਾਂ ਬਿਨੈਕਾਰਾਂ ਨੂੰ ਪਹਿਲਾਂ ਵੀ ਕਈ ਵਾਰ ਰੱਦ ਕਰ ਦਿੱਤਾ ਗਿਆ ਸੀ, ਉਨ੍ਹਾਂ ਨੂੰ ਵੀਜ਼ਾ ਦਿੱਤਾ ਗਿਆ ਹੈ। 40 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੀਜ਼ਾ ਦਿੱਤਾ ਗਿਆ। ਪਿਨਾਕਲ ਇਮੀਗ੍ਰੇਸ਼ਨ ਸਲਾਹਕਾਰ ਨੇ ਦੱਸਿਆ ਕਿ ਪਿਛਲੇ 3-4 ਸਾਲਾਂ ਤੋਂ ਭਾਰਤ ਖਾਸ ਕਰਕੇ ਪੰਜਾਬ ਤੋਂ ਵੱਡੀ ਗਿਣਤੀ ਵਿਦਿਆਰਥੀ ਕੈਨੇਡਾ ਗਏ, ਜਿਸ ਕਾਰਨ ਵੀਜ਼ਾ ਬੈਕਲਾਗ ਹੋ ਗਿਆ। ਹਾਲਾਂਕਿ ਨਵੀਆਂ ਪਾਬੰਦੀਆਂ ਅਤੇ ਵਧੀਆਂ ਵਿੱਤੀ ਲੋੜਾਂ ਨੇ ਬਹੁਤ ਸਾਰੇ ਨਵੇਂ ਬਿਨੈਕਾਰਾਂ ਨੂੰ ਨਿਰਾਸ਼ ਕੀਤਾ ਹੈ।  ਵਿਦਿਆਰਥੀਆਂ ਦੀ ਗਿਣਤੀ ਘਟਣ ਦਾ ਇਹੀ ਕਾਰਨ ਹੈ।

ਪੜ੍ਹੋ ਇਹ ਅਹਿਮ ਖ਼ਬਰ-ਹੁਣ ਓਮਾਨ 'ਚ ਦੇਣਾ ਪਵੇਗਾ Income Tax, 6 ਲੱਖ ਭਾਰਤੀਆਂ 'ਤੇ ਅਸਰ

ਕੀ ਆਈਆਂ ਤਬਦੀਲੀਆਂ

ਕੈਨੇਡਾ ਨੇ ਹਾਲ ਹੀ ਵਿੱਚ ਆਪਣੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਉਸਨੇ ਅੱਗੇ ਦੱਸਿਆ, 'ਪਹਿਲਾਂ, ਸਪਾਊਸ ਓਪਨ ਵਰਕ ਪਰਮਿਟ (SOWP) ਦੇ ਤਹਿਤ, ਪਤੀ /ਪਤਨੀ ਰਜਿਸਟਰਡ ਵਿਦਿਆਰਥੀਆਂ ਦੇ ਨਾਲ ਗ੍ਰੈਜੂਏਟ ਪ੍ਰੋਗਰਾਮਾਂ ਲਈ ਜਾ ਸਕਦੇ ਸਨ, ਪਰ ਇਹ ਬਹੁਤ ਹੱਦ ਤੱਕ ਸੀਮਤ ਸੀ। ਹੁਣ ਇਹ ਸਿਰਫ਼ ਕੁਝ ਕੋਰਸਾਂ ਲਈ ਉਪਲਬਧ ਹੈ। ਇਸ ਤੋਂ ਇਲਾਵਾ, ਕੈਨੇਡਾ ਸਰਕਾਰ ਨੇ ਗਾਰੰਟੀਡ ਇਨਵੈਸਟਮੈਂਟ ਪ੍ਰੋਗਰਾਮ (ਜੀ.ਆਈ.ਸੀ) ਨੂੰ ਦੁੱਗਣਾ ਕਰਨ ਦਾ ਫ਼ੈਸਲਾ ਕੀਤਾ ਹੈ, ਜੋ ਕਿ ਹੁਣ 20,000 ਡਾਲਰ ਤੋਂ ਵੱਧ ਹੈ। ਇਸ ਨਾਲ ਬਹੁਤ ਸਾਰੇ ਲੋਕਾਂ ਲਈ ਪੜ੍ਹਨਾ ਮਹਿੰਗਾ ਹੋ ਗਿਆ ਹੈ।

ਆਸਾਨੀ ਨਾਲ ਮਿਲ ਰਿਹੈ ਵੀਜ਼ਾ 

ਉਨ੍ਹਾਂ ਕਿਹਾ ਕਿ ਕੁਝ ਵੀਜ਼ਿਆਂ ਦੀ ਸਫ਼ਲਤਾ ਦਰ 100 ਫ਼ੀਸਦੀ ਤੋਂ ਵੱਧ ਹੈ। ਉਨ੍ਹਾਂ ਮੁਤਾਬਕ, “ਸਾਨੂੰ ਹਾਲ ਹੀ ਵਿੱਚ ਬਿਨਾਂ ਕਿਸੇ ਇਨਕਾਰ ਦੇ 42 ਸਾਲਾ ਔਰਤ ਲਈ ਵੀਜ਼ਾ ਮਿਲਿਆ।” ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕੋਲ ਪੈਸਾ ਹੋਵੇ ਅਤੇ ਅੰਗਰੇਜ਼ੀ ਵਿੱਚ ਮੁਹਾਰਤ ਹੈ ਤਾਂ ਆਸਾਨੀ ਨਾਲ ਵੀਜ਼ਾ ਮਿਲ ਸਕਦਾ ਹੈ। ਇਕ ਹੋਰ ਕੰਸਲਟੈਂਸੀ ਨੇ ਕਿਹਾ ਕਿ ਨਾ ਸਿਰਫ ਵਿਦਿਆਰਥੀ ਵੀਜ਼ਿਆਂ ਵਿਚ ਦਿਲਚਸਪੀ ਘਟੀ ਹੈ, ਸਗੋਂ ਕੈਨੇਡਾ ਵਿਚ ਪ੍ਰਵਾਸ ਨਾਲ ਸਬੰਧਤ ਪੁੱਛਗਿੱਛਾਂ ਵਿਚ ਵੀ ਕਮੀ ਆਈ ਹੈ। ਇਸ ਦਾ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਕੈਨੇਡਾ ਵਿੱਚ ਨੌਕਰੀਆਂ ਲਗਾਤਾਰ ਘਟ ਰਹੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News