ਪਰਿਵਾਰ ਦੇ ਸੁਫ਼ਨੇ ਪੂਰੇ ਕਰਨ ਲਈ Canada ਗਏ ਪੰਜਾਬੀ ਨੌਜਵਾਨ ਦੀ ਅਚਨਚੇਤ ਮੌਤ
Friday, Jan 10, 2025 - 03:12 PM (IST)
ਟੋਰਾਂਟੋ: ਨਵਾਂ ਸਾਲ ਚੜ੍ਹਦਿਆਂ ਹੀ ਕੈਨੇਡਾ ਤੋਂ ਪੰਜਾਬੀ ਨੌਜਵਾਨਾਂ ਨਾਲ ਭਾਣੇ ਵਰਤਣ ਦੀਆਂ ਦੁਖਦ ਖ਼ਬਰਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਨ। ਤਾਜ਼ਾ ਮਾਮਲੇ ਵਿਚ ਸਰੀ ਵਿਖੇ ਪੰਜਾਬੀ ਨੌਜਵਾਨ ਅਰਵਿੰਦ ਸਿੰਘ ਸੰਧੂ ਦੀ ਅਚਨਚੇਤ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਦਕਿ ਰਿਚਮੰਡ ਦਾ ਸਤਵੀਰ ਸੀਹਰਾ ਦੋ ਦਿਨ ਤੋਂ ਲਾਪਤਾ ਦੱਸਿਆ ਜਾ ਰਿਹਾ ਹੈ। ਇਸੇ ਦੌਰਾਨ ਐਬਸਫੋਰਡ ਦੇ ਇਕ ਪਾਰਕ ਵਿਚ ਇਕ ਸੜੀ ਹੋਈ ਐਸ.ਯੂ.ਵੀ. ਵਿਚੋਂ ਦੋ ਲਾਸ਼ਾਂ ਬਰਾਮਦ ਹੋਣ ਦੀ ਰਿਪੋਰਟ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਅਰਵਿੰਦ ਸਿੰਘ ਸੰਧੂ ਉਰਫ਼ ਸੋਨੂੰ ਆਪਣੀ ਵਿਧਵਾ ਮਾਂ ਅਤੇ ਛੋਟੇ ਭਰਾ ਦੇ ਸੁਪਨੇ ਪੂਰੇ ਕਰਨ ਅਤੇ ਆਪਣੇ ਖੁਸ਼ਹਾਲ ਭਵਿੱਖ ਦੀ ਉਮੀਦ ਵਿਚ ਅਪ੍ਰੈਲ 2024 ਵਿਚ ਕੈਨੇਡਾ ਪੁੱਜਾ ਸੀ। ਪਿਤਾ ਦਾ ਹੱਥ ਸਿਰ ’ਤੇ ਨਾ ਹੋਣ ਕਾਰਨ ਪਰਿਵਾਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੀ ਜ਼ਿੰਮੇਵਾਰੀ ਬੇਹੱਦ ਛੋਟੀ ਉਮਰ ਵਿਚ ਹੀ ਉਸ ਦੇ ਮੋਢਿਆਂ ’ਤੇ ਆ ਗਈ ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਸਰੀ ਦੀ ਅੰਮ੍ਰਿਤਪਾਲ ਕੌਰ ਵੱਲੋਂ ਗੋਫੰਡਮੀ ਪੇਜ ਸਥਾਪਤ ਕਰਦਿਆਂ ਅਰਵਿੰਦ ਸਿੰਘ ਸੰਧੂ ਦੀ ਦੇਹ ਪੰਜਾਬ ਭੇਜਣ ਲਈ ਆਰਥਿਕ ਸਹਾਇਤਾ ਦੀ ਮੰਗ ਕੀਤੀ ਗਈ ਹੈ।
ਪੜ੍ਹੋ ਇਹ ਅਹਿਮ ਖ਼ਬਰ-ਨਿੱਝਰ ਮਾਮਲੇ 'ਚ ਸ਼ੱਕੀਆਂ ਦੀ ਰਿਹਾਈ ਬਾਰੇ ਮੀਡੀਆ 'ਚ ਝੂਠੀਆਂ ਖ਼ਬਰਾਂ, ਭਾਰਤੀ ਨਿਰਾਸ਼
ਰਿਚਮੰਡ ਤੋਂ ਸਤਵੀਰ ਸੀਹਰਾ ਹੋਇਆ ਲਾਪਤਾ
ਦੂਜੇ ਪਾਸੇ ਬੀ.ਸੀ. ਦੇ ਰਿਚਮੰਡ ਤੋਂ ਲਾਪਤਾ ਸਤਵੀਰ ਸੀਹਰਾ ਦੀ ਭਾਲ ਕਰ ਰਹੀ ਆਰ.ਸੀ.ਐਮ.ਪੀ. ਵੱਲੋਂ ਲੋਕਾਂ ਤੋਂ ਮਦਦ ਮੰਗੀ ਹੈ। ਸਤਵੀਰ ਸਿੰਘ ਦਾ ਹੁਲੀਆ ਜਾਰੀ ਕਰਦਿਆਂ ਆਰ.ਸੀ.ਐਮ.ਪੀ. ਲੇ ਦੱਸਿਆ ਕਿ ਉਸ ਦੀ ਉਮਰ 25 ਸਾਲ, ਕੱਦ 5 ਫੁੱਟ 9 ਇੰਚ ਅਤੇ ਸਰੀਰ ਦਰਮਿਆਨਾ ਹੈ। ਆਖਰੀ ਵਾਰ ਦੇਖੇ ਜਾਣ ਵੇਲੇ ਸਤਵੀਰ ਸਿੰਘ ਨੇ ਕਾਲੇ ਰੰਗ ਦੀ ਦਸਤਾਰ ਸਜਾਈ ਹੋਈ ਸੀ ਅਤੇ ਡਾਰਕ ਬਲੂ ਜੈਕਟ ਤੇ ਸਵੈਟਪੈਂਟ ਪਹਿਨੀ ਹੋਈ ਸੀ। ਸਤਵੀਰ ਸੀਹਰਾ ਦੀ ਸੁੱਖ ਸਾਂਦ ਨੂੰ ਲੈ ਕੇ ਪੁਲਸ ਬੇਹੱਦ ਚਿੰਤਤ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਉਸ ਦੇ ਪਤੇ-ਟਿਕਾਣੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਰਿਚਮੰਡ ਪੁਲਸ ਨਾਲ ਸੰਪਰਕ ਕਰੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟੌਪਰਜ਼ ਨਾਲ 1800 222 8477 ਟਿਪਸ ’ਤੇ ਕਾਲ ਕੀਤੀ ਜਾ ਸਕਦੀ ਹੈ। ਇਸੇ ਦੌਰਾਨ ਐਬਸਫੋਰਡ ਪੁਲਸ ਨੇ ਦੱਸਿਆ ਕਿ ਸੁਮਸ ਮਾਊਂਟੇਨ ਰੀਜਨਲ ਪਾਰਕ ਵਿਚ ਇਕ ਸੜੀ ਹੋਈ ਮਿਤਸੂਬਿਸ਼ੀ ਆਊਟਲੈਂਡਰ ਵਿਚੋਂ ਦੋ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਸ਼ੱਕੀ ਹਾਲਾਤ ਵਿਚ ਹੋਈਆਂ ਮੌਤਾਂ ਬਾਰੇ ਪੁਲਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ ਪਰ ਇਹ ਵਾਰਦਾਤ ਆਮ ਲੋਕਾਂ ਲਈ ਕੋਈ ਖਤਰਾ ਪੈਦਾ ਨਹੀਂ ਕਰਦੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।