ਕੈਨੇਡਾ 'ਚ ਤੈਰਾਕੀ ਕਰਦਿਆਂ ਡੁੱਬਿਆ ਪੰਜਾਬੀ ਨੌਜਵਾਨ

Wednesday, Aug 19, 2026 - 04:46 PM (IST)

ਕੈਨੇਡਾ 'ਚ ਤੈਰਾਕੀ ਕਰਦਿਆਂ ਡੁੱਬਿਆ ਪੰਜਾਬੀ ਨੌਜਵਾਨ

ਇੰਟਰਨੈਸ਼ਨਲ ਡੈਸਕ: ਕੈਨੇਡਾ ਦੀ ਧਰਤੀ ਨੇ ਇਕ ਹੋਰ ਪੰਜਾਬੀ ਨੌਜਵਾਨ ਖੋਹ ਲਿਆ ਹੈ। ਤਾਜ਼ਾ ਜਾਣਕਾਰੀ ਮੁਤਾਬਕ ਕੈਨੇਡਾ ਦੇ ਗੋਲਡਸਟ੍ਰੀਮ ਪ੍ਰੋਵਿਨਸ਼ੀਅਲ ਪਾਰਕ ਵਿਚ ਤੈਰਾਕੀ ਕਰਦਿਆਂ 27 ਸਾਲਾ ਪੰਜਾਬੀ ਨੌਜਵਾਨ ਡੁੱਬ ਗਿਆ। ਬੀ.ਸੀ. ਦੇ ਵਾਟਰ ਫ਼ਾਲ ’ਤੇ ਵਾਪਰੇ ਹਾਦਸੇ ਬਾਰੇ ਵੈਸਟਸ਼ੋਰ ਕੈਨੇਡੀਅਨ ਪੁਲਸ ਨੇ ਦੱਸਿਆ ਕਿ ਇਕ ਨੌਜਵਾਨ ਅਚਨਚੇਤ ਪਾਣੀ ਵਿਚ ਗੋਤੇ ਖਾਣ ਲੱਗਾ ਅਤੇ ਮੁੜ ਬਾਹਰ ਨਿਕਲ ਨਾ ਸਕਿਆ। ਆਲੇ ਦੁਆਲੇ ਮੌਜੂਦ ਲੋਕਾਂ ਨੇ ਉਸ ਨੂੰ ਬਾਹਰ ਕੱਢਿਆ ਅਤੇ ਐਮਰਜੈਂਸੀ ਹੈਲਥ ਸਰਵਿਸਿਜ਼ ਦੇ ਪੁੱਜਣ ਤੱਕ ਮੁਢਲੀ ਸਹਾਇਤਾ ਦੇਣ ਦੇ ਯਤਨ ਕੀਤੇ। 

ਪੜ੍ਹੋ ਇਹ ਅਹਿਮ ਖ਼ਬਰ-   ਸਟੱਡੀ ਵੀਜ਼ੇ 'ਤੇ ਕੈਨੇਡਾ ਪੁੱਜੇ ਪੰਜਾਬੀ ਨੌਜਵਾਨ ਨਾਲ ਵਾਪਰਿਆ ਭਾਣਾ

ਉਧਰ ਬੀ.ਸੀ. ਐਮਰਜੈਂਸੀ ਹੈਲਥ ਸਰਵਿਸਿਜ਼ ਦੇ ਪੈਰਾਮੈਡਿਕ ਪਬਲਿਕ ਇਨਫ਼ਰਮੇਸ਼ਨ ਅਫ਼ਸਰ ਬ੍ਰਾਇਨ ਟਵੇਟਸ ਨੇ ਦੱਸਿਆ ਕਿ ਸਾਂਝੇ ਯਤਨਾਂ ਦੇ ਬਾਵਜੂਦ ਨੌਜਵਾਨ ਨੂੰ ਬਚਾਇਆ ਨਾ ਜਾ ਸਕਿਆ। ਕੈਨੇਡੀਅਨ ਪੁਲਸ ਵੱਲੋਂ ਨੌਜਵਾਨ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਪਰ ਵਿਕਟੋਰੀਆ ਦੇ ਪੁਸ਼ਪਿੰਦਰ ਸਿੰਘ ਨੇ ਜਾਨ ਗਵਾਉਣ ਵਾਲੇ ਨੌਜਵਾਨ ਦੀ ਸ਼ਨਾਖ਼ਤ ਆਪਣੇ ਵੱਡਾ ਭਰਾ ਦੀਪਇੰਦਰ ਸਿੰਘ ਵਜੋਂ ਕੀਤੀ ਹੈ। ਪੁਸ਼ਪਿੰਦਰ ਨੇ ਦੱਸਿਆ ਕਿ ਦੀਪਇੰਦਰ ਦੇ ਸਦੀਵੀ ਵਿਛੋੜੇ ਨੇ ਮਾਪਿਆਂ ਨੂੰ ਦੁੱਖ ਦੇ ਸਮੁੰਦਰ ਵਿਚ ਡੋਬ ਦਿਤਾ ਹੈ। ਦੀਪਇੰਦਰ ਸਿੰਘ ਦੀ ਦੇਹ ਇੰਡੀਆ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਇਸ ਲਈ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News