ਰਾਸ਼ਟਰਪਤੀ ਦ੍ਰੋਪਦੀ ਮੁਰਮੂ ਪਹੁੰਚੇ ਆਕਲੈਂਡ

Wednesday, Aug 07, 2024 - 04:14 PM (IST)

ਇੰਟਰਨੈਸ਼ਨਲ ਡੈਸਕ- ਰਾਸ਼ਟਰਪਤੀ ਦ੍ਰੋਪਦੀ ਮੁਰਮੂ ਗਵਰਨਰ-ਜਨਰਲ ਡੇਮ ਸਿੰਡੀ ਕੀਰੋ ਦੇ ਸੱਦੇ 'ਤੇ ਆਪਣੇ ਦੋ ਦਿਨਾਂ ਰਾਜਕੀ ਦੌਰ 'ਤੇ ਅੱਜ ਦੁਪਹਿਰ ਨਿਊਜ਼ੀਲੈਂਡ ਦੇ ਆਕਲੈਂਡ ਪਹੁੰਚੀ। ਰਾਸ਼ਟਰਪਤੀ ਪੱਧਰ ਦਾ ਇਹ ਨਿਊਜ਼ੀਲੈਂਡ ਦੌਰਾ ਅੱਠ ਸਾਲਾਂ ਬਾਅਦ ਹੋ ਰਿਹਾ ਹੈ। ਰਾਸ਼ਟਰਪਤੀ ਦ੍ਰੋਪਦੀ ਮੁਮਰੂ ਦੀ ਨਿਊਜ਼ੀਲੈਂਡ ਦੀ ਰਾਜ ਯਾਤਰਾ ਅਗਲੇ ਦੋ ਦਿਨਾਂ ਵਿੱਚ ਵਿਆਪਕ ਮੁੱਦਿਆਂ ਨੂੰ ਕਵਰ ਕਰੇਗੀ। ਉਹ ਗਵਰਨਰ-ਜਨਰਲ ਡੇਮ ਸਿੰਡੀ ਕਿਰੋ ਅਤੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨਾਲ ਦੁਵੱਲੀ ਮੀਟਿੰਗਾਂ ਕਰੇਗੀ। ਉਹ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਵਿੰਸਟਨ ਪੀਟਰਸ ਨਾਲ ਵੀ ਗੱਲਬਾਤ ਕਰਨਗੇ। 

ਰਾਸ਼ਟਰਪਤੀ ਵੈਲਿੰਗਟਨ ਵਿੱਚ ਇੱਕ ਅੰਤਰਰਾਸ਼ਟਰੀ ਸਿੱਖਿਆ ਕਾਨਫਰੰਸ ਨੂੰ ਸੰਬੋਧਿਤ ਕਰਨ ਵਾਲੇ ਹਨ, ਜਿੱਥੇ ਭਾਰਤ ਵਿਸ਼ੇਸ਼ ਮਹਿਮਾਨ ਹੈ। ਮੁਰਮੂ ਆਕਲੈਂਡ ਵਿੱਚ ਇੱਕ ਭਾਈਚਾਰਕ ਸੁਆਗਤ ਸਮਾਗਮ ਵਿੱਚ ਵੀ ਸ਼ਿਰਕਤ ਕਰੇਗੀ, ਜਿੱਥੇ ਉਹ ਭਾਰਤੀ ਡਾਇਸਪੋਰਾ ਅਤੇ ਸੰਸਥਾ 'ਫ੍ਰੈਂਡਜ਼ ਆਫ਼ ਇੰਡੀਆ' ਦੇ ਮੈਂਬਰਾਂ ਨਾਲ ਗੱਲਬਾਤ ਕਰੇਗੀ। ਇਸ ਰਾਜ ਫੇਰੀ ਤੋਂ ਵੱਡੀ ਗਿਣਤੀ ਖੇਤਰਾਂ ਵਿੱਚ ਵਧਦੇ ਸਬੰਧਾਂ ਨੂੰ ਹੋਰ ਹੁਲਾਰਾ ਮਿਲਣ ਦੀ ਉਮੀਦ ਹੈ। ਨਿਊਜ਼ੀਲੈਂਡ ਵਿੱਚ ਭਾਰਤੀ ਪ੍ਰਵਾਸੀਆਂ ਦੀ ਗਿਣਤੀ ਤਿੰਨ ਲੱਖ ਦੇ ਕਰੀਬ ਹੈ, ਜਦੋਂ ਕਿ ਇਸ ਦੇਸ਼ ਦੀ ਕੁੱਲ ਆਬਾਦੀ 50 ਲੱਖ ਹੈ.

ਪੜ੍ਹੋ ਇਹ ਅਹਿਮ ਖ਼ਬਰ-'ਸ਼ੇਖ ਹਸੀਨਾ ਨੂੰ ਗ੍ਰਿਫਤਾਰ ਕਰੇ ਭਾਰਤ ਤੇ...' ਬੰਗਲਾਦੇਸ਼ SCBA ਪ੍ਰਧਾਨ ਦੀ ਮੰਗ 

ਇਸ ਤੋਂ ਪਹਿਲਾਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੀ ਫਿਜੀ ਦੀ ਰਾਜ ਯਾਤਰਾ ਬੁੱਧਵਾਰ ਨੂੰ ਸਮਾਪਤ ਹੋ ਗਈ। ਇਸ ਦੌਰਾਨ ਉਨ੍ਹਾਂ ਨੇ ਫਿਜੀ ਅਤੇ ਭਾਰਤ ਦਰਮਿਆਨ ਸਬੰਧਾਂ ਨੂੰ ਅੱਗੇ ਵਧਾਉਣ ਅਤੇ ਸਾਂਝੇਦਾਰੀ ਨੂੰ ਮਜ਼ਬੂਤ ​​ਕਰਨ ਲਈ ਆਪਣੇ ਹਮਰੁਤਬਾ ਨਾਲ ਵਿਆਪਕ ਚਰਚਾ ਕੀਤੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News