''ਟੇਲਰ ਸਵਿਫਟ ਹੁਣ HOT ਨਹੀਂ ਰਹੀ'', ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੌਪ ਸਟਾਰ ''ਤੇ ਵਿੰਨ੍ਹਿਆ ਨਿਸ਼ਾਨਾ

Saturday, May 17, 2025 - 10:31 AM (IST)

''ਟੇਲਰ ਸਵਿਫਟ ਹੁਣ HOT ਨਹੀਂ ਰਹੀ'', ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੌਪ ਸਟਾਰ ''ਤੇ ਵਿੰਨ੍ਹਿਆ ਨਿਸ਼ਾਨਾ

ਇੰਟਰਨੈਸ਼ਨਲ ਡੈਸਕ- ਅਕਸਰ ਹੀ ਆਪਣੇ ਬਿਆਨਾਂ ਕਰਕੇ ਚਰਚਾ ਵਿਚ ਰਹਿਣ ਵਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੁਣ ਪੌਪ ਸਟਾਰ ਟੇਲਰ ਸਵਿਫਟ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਪਲੇਟਫਾਰਮ ਟਰੁੱਥ ਸੋਸ਼ਲ 'ਤੇ ਫਾਲੋਅਰਸ ਨੂੰ ਪੁੱਛਿਆ- ਕੀ ਕਿਸੇ ਨੇ ਧਿਆਨ ਦਿੱਤਾ ਹੈ ਕਿ ਜਦੋਂ ਤੋਂ ਮੈਂ ਕਿਹਾ ਹੈ ਕਿ ਮੈਨੂੰ ਟੇਲਰ ਸਵਿਫਟ ਤੋਂ ਨਫਰਤ ਹੈ, ਉਦੋਂ ਤੋਂ ਉਹ 'ਹੌਟ' ਨਹੀਂ ਰਹੀ? ਜਿਵੇਂ ਹੀ ਟਰੰਪ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ, ਲੋਕਾਂ ਨੇ ਉਨ੍ਹਾਂ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ: ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਗਾਇਕਾ, ਮਿਊਜ਼ਿਕ ਇੰਡਸਟਰੀ 'ਚ ਛਾਈ ਸੋਗ ਦੀ ਲਹਿਰ

ਦੱਸ ਦੇਈਏ ਕਿ ਸਵਿਫਟ ਨੇ 2024 ਵਿਚ ਰਾਸ਼ਟਰਪਤੀ ਚੋਣਾਂ ਵਿਚ ਟਰੰਪ ਦੀ ਵਿਰੋਧੀ ਸਾਬਕਾ ਉਪ-ਰਾਸ਼ਟਰਪਤੀ ਕਮਲਾ ਹੈਰਿਸ ਦਾ ਸਮਰਥਨ ਕੀਤਾ ਸੀ। ਗਾਇਕਾ ਟੇਲਰ ਸਵਿਫਟ ਨੇ X 'ਤੇ ਲਿਖਿਆ ਸੀ, 'ਮੈਂ @kamalaharris ਨੂੰ ਵੋਟ ਦੇ ਰਹੀ ਹਾਂ ਕਿਉਂਕਿ ਉਹ ਅਧਿਕਾਰਾਂ ਅਤੇ ਉਨ੍ਹਾਂ ਮੁੱਦਿਆਂ ਲਈ ਲੜਦੀ ਹੈ ਜਿਨ੍ਹਾਂ ਲਈ ਮੈਨੂੰ ਲੱਗਦਾ ਹੈ ਕਿ ਇੱਕ ਯੋਧਾ ਦੀ ਲੋੜ ਹੈ। ਉਨ੍ਹਾਂ ਅੱਗੇ ਕਿਹਾ ਸੀ ਕਿ ਕਮਲਾ ਹੈਰਿਸ ਇੱਕ ਪ੍ਰਤਿਭਾਸ਼ਾਲੀ ਨੇਤਾ ਹੈ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਅਸੀਂ ਅਰਾਜਕਤਾ ਦੀ ਬਜਾਏ ਸ਼ਾਂਤੀ ਨਾਲ ਅਗਵਾਈ ਕਰਾਂਗੇ ਤਾਂ ਅਸੀਂ ਇਸ ਦੇਸ਼ ਵਿੱਚ ਬਹੁਤ ਕੁਝ ਪ੍ਰਾਪਤ ਕਰ ਸਕਦੇ ਹਾਂ। ਟੇਲਰ ਸਵਿਫਟ ਦੇ ਬਿਆਨ ਦੇ ਵਾਇਰਲ ਹੋਣ ਤੋਂ ਬਾਅਦ ਹੀ, ਸਤੰਬਰ 2024 ਵਿੱਚ ਡੋਨਾਲਡ ਟਰੰਪ ਦੀ ਪੋਸਟ ਕਰਦੇ ਹੋਏ ਲਿਖਿਆ ਸੀ, 'ਮੈਨੂੰ ਟੇਲਰ ਸਵਿਫਟ ਤੋਂ ਨਫ਼ਰਤ ਹੈ!' 

ਇਹ ਵੀ ਪੜ੍ਹੋ: ਬਿਮਾਰੀ ਕਾਰਨ ਗੰਜੀ ਹੋਈ 24 ਸਾਲਾ ਯੂਟਿਊਬਰ ਨੇ ਕਾਨਸ ਰੈੱਡ ਕਾਰਪੇਟ 'ਤੇ ਫਲਾਂਟ ਕੀਤਾ 'ਬਾਲਡ ਲੁੱਕ'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News