ਪੁਰਤਗਾਲ ਨੇ ਇਟਲੀ ਤੇ ਸਪੇਨ ''ਚ ਆਈ ਤ੍ਰਾਸਦੀ ਤੋਂ ਇੰਝ ਬਚਾਇਆ ਖੁਦ ਨੂੰ
Sunday, Apr 12, 2020 - 03:30 AM (IST)
ਲਿਸਬਨ - ਯੂਰਪ ਵਿਚ ਕੋਰੋਨਾਵਾਇਰਸ ਦੇ ਚੱਲਦੇ ਸਪੇਨ ਵਿਚ ਇਟਲੀ ਤੋਂ ਬਾਅਦ ਸਭ ਤੋਂ ਜ਼ਿਆਦਾ ਮੌਤਾਂ ਹੋਈਆਂ ਹਨ। ਕਰੀਬ 2 ਮਹੀਨੇ ਤੋਂ ਇਹ ਭਿਆਨਕ ਤ੍ਰਾਸਦੀ ਨਾਲ ਲੱਡ਼ ਰਹੇ ਸਪੇਨ ਵਿਚ ਹੁਣ ਜਾ ਕੇ ਇਸ ਵਾਇਰਸ 'ਤੇ ਕਾਬੂ ਪਾਇਆ ਜਾ ਰਿਹਾ ਹੈ ਜਿਸ ਨਾਲ ਹਰ ਦਿਨ ਮਰਨ ਵਾਲਿਆਂ ਦੇ ਅੰਕਡ਼ੇ ਪਿਛਲੇ ਕੁਝ ਦਿਨਾਂ ਤੋਂ ਕਮੀ ਦੇਖੀ ਗਈ ਹੈ। ਹਾਲਾਂਕਿ, ਸਪੇਨ ਦੇ ਗੁਆਂਢੀ ਮੁਲਕ ਪੁਰਤਗਾਲ ਨੇ ਖੁਦ ਨੂੰ ਪਹਿਲਾਂ ਤੋਂ ਹੀ ਇਸ ਤ੍ਰਾਸਦੀ ਤੋਂ ਮਹਿਫੂਜ਼ ਕਰ ਲਿਆ ਸੀ। ਦਰਅਸਲ, ਬੀ. ਸੀ. ਜੀ. ਵੈਕਸੀਨ ਦੀ ਬਦੌਲਤ ਪੁਰਤਗਾਲ ਵਿਚ ਮਰਨ ਵਾਲਿਆਂ ਦਾ ਅੰਕਡ਼ਾ ਸਪੇਨ ਤੋਂ ਬਹੁਤ ਘੱਟ ਹੈ।
ਕੀ ਹੈ ਬੀ. ਸੀ. ਜੀ. ਵੈਕਸੀਨ
ਬੇਸਿਲਸ ਕੈਲਮੇਟ ਗਿਊਰਿਨ (ਬੀ. ਸੀ. ਜੀ.) ਕਰੀਬ 100 ਸਾਲ ਪਹਿਲਾਂ ਤਿਆਰ ਕੀਤੀ ਗਈ ਸੀ। ਇਸ ਨਾਲ ਟਿਊਬਰਕਲੋਸਿਸ ਜਾਂ ਟੀ. ਬੀ. ਦੇ ਵਾਇਰਸਾਂ ਖਿਲਾਫ ਇਮਿਊਨਿਟੀ ਪੈਦਾ ਹੁੰਦੀ ਹੈ। ਇਸ ਦੇ ਟੀਕੇ ਨਾਲ ਲੋਕਾਂ ਦਾ ਇਮਿਊਨ ਸਿਸਟਮ ਬਹਿਤਰ ਹੁੰਦਾ ਹੈ ਅਤੇ ਖੁਦ ਨੂੰ ਕਈ ਵਾਇਰਸਾਂ ਤੋਂ ਬਚਾਇਆ ਜਾ ਸਕਦਾ ਹੈ। ਵੈਕਸੀਨੇਸ਼ਨ ਦੇ 60 ਸਾਲ ਬਾਅਦ ਤੱਕ ਜ਼ਿਆਦਾਤਰ ਲੋਕਾਂ ਵਿਚ ਟੀ. ਬੀ. ਦੇ ਕੀਟਾਣੂ ਸਰੀਰ ਵਿਚ ਦਾਖਲ ਨਹੀਂ ਹੋ ਸਕਦੇ। ਇਹ ਟੀਕਾ ਕਈ ਹੋਰ ਵਾਇਰਸ ਖਿਲਾਫ ਵੀ ਮਨੁੱਖੀ ਸਰੀਰ ਦੇ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦਾ ਹੈ, ਜਿਵੇਂ ਕੋਰੋਨਾ ਦੇ ਕੇਸ ਵਿਚ ਮੰਨਿਆ ਜਾ ਰਿਹਾ ਹੈ।
ਯੂਰਪ ਵਿਚ ਦੂਜਾ ਸਭ ਤੋਂ ਵੱਡਾ ਸ਼ਿਕਾਰ ਬਣਿਆ ਸਪੇਨ
ਸਪੇਨ ਵਿਚ ਕੋਰੋਨਾਵਾਇਰਸ ਕਾਰਨ 16 ਹਜ਼ਾਰ ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ। ਸਪੇਨ, ਇਟਲੀ, ਫਰਾਂਸ ਅਤੇ ਅਮਰੀਕਾ ਦੇ ਨਾਲ ਉਨ੍ਹਾਂ ਦੇਸ਼ਾਂ ਦੀ ਲਿਸਟ ਵਿਚ ਸ਼ੁਮਾਰ ਹੈ, ਜਿਥੇ ਬੀ. ਸੀ. ਜੀ. ਵੈਕਸੀਨ ਦਾ ਟੀਕਾ ਨਹੀਂ ਲਗਾਇਆ ਜਾਂਦਾ ਹੈ। ਇਨ੍ਹਾਂ ਦੇਸ਼ਾਂ ਦੇ ਅੰਕਡ਼ਿਆਂ 'ਤੇ ਨਜ਼ਰ ਮਾਰੀਏ ਤਾਂ ਪਾਵਾਂਗੇ ਕਿ ਅਮਰੀਕਾ ਵਿਚ ਕੋਰੋਨਾਵਾਇਰਸ ਕਾਰਨ ਸਭ ਤੋਂ ਜ਼ਿਆਦਾ ਕਰੀਬ 20,000 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੂਜੇ ਨੰਬਰ 'ਤੇ ਇਟਲੀ ਹੈ, ਜਿਥੇ 19 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਇਹ ਵਾਇਰਸ ਜਾਨ ਲੈ ਚੁੱਕਿਆ ਹੈ। ਉਥੇ ਫਰਾਂਸ ਵਿਚ ਸਪੇਨ ਤੋਂ ਬਾਅਦ ਸਭ ਤੋਂ ਜ਼ਿਆਦਾ ਮੌਤਾਂ ਦਰਜ ਕੀਤੀਆਂ ਗਈਆਂ ਹਨ।
ਪੁਰਤਗਾਲ ਲਈ ਢਿੱਲ ਦਾ ਕਾਰਨ ਬਣੀ ਬੀ. ਸੀ. ਜੀ. ਵੈਕਸੀਨ
ਦੂਜੇ ਪਾਸੇ, ਸਪੇਨ ਦੇ ਗੁਆਂਢੀ ਮੁਲਕ ਪੁਰਤਗਾਲ ਨੂੰ ਦੇਖੀਏ ਤਾਂ ਇਥੇ ਹੁਣ ਤੱਕ ਕੋਰੋਨਾ ਦੇ ਚੱਲਦੇ 470 ਲੋਕਾਂ ਦੀ ਮੌਤ ਹੋਈ ਹੈ। ਇਥੇ ਕੁਲ 15,987 ਲੋਕ ਕੋਰੋਨਾਵਾਇਰਸ ਦੀ ਲਪੇਟ ਵਿਚ ਆਏ ਹਨ। ਪੁਰਤਗਾਲ ਅਤੇ ਸਪੇਨ ਵਿਚਾਲੇ ਬਾਰਡਰ ਨੂੰ ਪਹਿਲਾਂ ਹੀ ਸੀਲ ਕਰ ਦਿੱਤਾ ਗਿਆ ਸੀ ਪਰ ਇਥੇ ਘੱਟ ਮੌਤਾਂ ਦੇ ਪਿੱਛੇ ਇਕ ਵੱਡਾ ਕਾਰਨ ਬੀ. ਸੀ. ਜੀ. ਵੈਕਸੀਨ ਹੀ ਹੈ। ਭਾਰਤ ਵਿਚ ਵੀ ਬੀ. ਸੀ. ਜੀ. ਦੇ ਟੀਕੇ ਨਵਜਾਤਾਂ ਨੂੰ ਲਗਾਏ ਜਾਂਦੇ ਰਹੇ ਹਨ।