ਮਹਿੰਗਾਈ ਦਾ ਵੱਡਾ ਝਟਕਾ ; ਪੈਟਰੋਲ-ਡੀਜ਼ਲ ਦੀਆਂ ਕੀਮਤਾਂ 415 ਰੁਪਏ ਦੇ ਪਾਰ! ਗੁਆਂਢੀ ਮੁਲਕ 'ਚ ਮਚੀ ਹਾਹਾਕਾਰ

Sunday, May 10, 2026 - 03:35 PM (IST)

ਮਹਿੰਗਾਈ ਦਾ ਵੱਡਾ ਝਟਕਾ ; ਪੈਟਰੋਲ-ਡੀਜ਼ਲ ਦੀਆਂ ਕੀਮਤਾਂ 415 ਰੁਪਏ ਦੇ ਪਾਰ! ਗੁਆਂਢੀ ਮੁਲਕ 'ਚ ਮਚੀ ਹਾਹਾਕਾਰ

ਇਸਲਾਮਾਬਾਦ: ਮਈ ਮਹੀਨੇ ਵਿਚ ਇਕ ਵਾਰ ਫਿਰ ਪੈਟਰੋਲ-ਡ਼ੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕਰ ਦਿੱਤਾ ਗਿਆ ਹੈ। ਪਾਕਿਸਤਾਨ ਸਰਕਾਰ ਨੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਕਰ ਦਿੱਤਾ ਹੈ। ਤਾਜ਼ਾ ਵਾਧੇ ਤੋਂ ਬਾਅਦ ਹੁਣ ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 415 ਰੁਪਏ ਪ੍ਰਤੀ ਲੀਟਰ ਦੇ ਅੰਕੜੇ ਨੂੰ ਪਾਰ ਕਰ ਗਈਆਂ ਹਨ।

ਸ਼ੁੱਕਰਵਾਰ ਨੂੰ ਪਾਕਿਸਤਾਨ ਸਰਕਾਰ ਨੇ ਪੈਟਰੋਲ ਦੀ ਕੀਮਤ ਵਿੱਚ 14.92 ਰੁਪਏ ਅਤੇ ਹਾਈ-ਸਪੀਡ ਡੀਜ਼ਲ (HSD) ਵਿੱਚ 15 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ। ਭਾਵੇਂ ਅਧਿਕਾਰਤ ਕੀਮਤਾਂ 414.78 ਰੁਪਏ ਦੇ ਕਰੀਬ ਹਨ, ਪਰ ਕੁਝ ਐਡਜਸਟਮੈਂਟਾਂ ਕਾਰਨ ਪੰਪਾਂ 'ਤੇ ਖਪਤਕਾਰਾਂ ਨੂੰ ਇਹ 415 ਰੁਪਏ ਪ੍ਰਤੀ ਲੀਟਰ ਤੋਂ ਵੀ ਮਹਿੰਗਾ ਮਿਲ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ 1 ਮਈ ਨੂੰ ਵੀ ਕੀਮਤਾਂ ਵਿੱਚ ਵੱਡਾ ਵਾਧਾ ਕੀਤਾ ਗਿਆ ਸੀ, ਜਿਸ ਨਾਲ ਦੋਵੇਂ ਬਾਲਣ 400 ਰੁਪਏ ਦੇ ਪਾਰ ਪਹੁੰਚ ਗਏ ਸਨ।

ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ ਤੋਂ ਵੱਡੀ ਖ਼ਬਰ, ਆਤਮਘਾਤੀ ਹਮਲੇ 'ਚ ਮਾਰੇ ਗਏ 15 ਪੁਲਸ ਕਰਮਚਾਰੀ!

ਸਰੋਤਾਂ ਅਨੁਸਾਰ, 28 ਫਰਵਰੀ ਨੂੰ ਈਰਾਨ 'ਤੇ ਅਮਰੀਕਾ-ਇਜ਼ਰਾਈਲ ਜੰਗ ਸ਼ੁਰੂ ਹੋਣ ਤੋਂ ਬਾਅਦ ਪਾਕਿਸਤਾਨ ਵਿੱਚ ਤੇਲ ਸੰਕਟ ਗਹਿਰਾ ਗਿਆ ਹੈ। ਮਾਰਚ ਦੇ ਸ਼ੁਰੂ ਵਿੱਚ ਹੀ ਇੱਕ ਹਫ਼ਤੇ ਦੇ ਅੰਦਰ ਕੀਮਤਾਂ ਵਿੱਚ 55 ਰੁਪਏ ਦਾ ਵਾਧਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਸਰਕਾਰ ਨੇ ਕਈ ਕਿਫਾਇਤੀ ਕਦਮ ਵੀ ਚੁੱਕੇ ਸਨ। ਅਪ੍ਰੈਲ ਮਹੀਨੇ ਵਿੱਚ ਵੀ ਪੈਟਰੋਲੀਅਮ ਮੰਤਰੀ ਅਲੀ ਪਰਵੇਜ਼ ਮਲਿਕ ਅਤੇ ਵਿੱਤ ਮੰਤਰੀ ਮੁਹੰਮਦ ਔਰੰਗਜ਼ੇਬ ਨੇ ਕੀਮਤਾਂ ਵਿੱਚ 43 ਤੋਂ 55 ਫੀਸਦੀ ਤੱਕ ਦੇ ਭਾਰੀ ਵਾਧੇ ਦਾ ਐਲਾਨ ਕੀਤਾ ਸੀ।

ਤੇਲ ਦੇ ਨਾਲ-ਨਾਲ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਹੋਏ ਭਾਰੀ ਵਾਧੇ ਨੇ ਆਮ ਆਦਮੀ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਇਸ ਮਹਿੰਗਾਈ ਕਾਰਨ ਦੇਸ਼ ਭਰ ਵਿੱਚ ਵਿਆਹਾਂ ਦੇ ਖਾਣੇ ਵਿੱਚ ਪਕਵਾਨਾਂ ਦੀ ਗਿਣਤੀ ਭਾਰੀ ਮਾਤਰਾ ਵਿੱਚ ਘਟਾ ਦਿੱਤੀ ਗਈ ਹੈ। ਛੋਟੇ ਰੈਸਟੋਰੈਂਟ ਅਤੇ ਢਾਬੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਅਤੇ ਕਈ ਇਲਾਕਿਆਂ ਵਿੱਚ ਹਾਲਤ ਇੰਨੀ ਖ਼ਰਾਬ ਹੈ ਕਿ ਔਰਤਾਂ ਨੂੰ ਖਾਣਾ ਬਣਾਉਣ ਲਈ ਮੁੜ ਤੋਂ ਲੱਕੜਾਂ ਜਾਂ ਕੂੜੇ-ਕਰਕਟ ਦੀ ਵਰਤੋਂ ਕਰਨੀ ਪੈ ਰਹੀ ਹੈ। ਸਰਕਾਰ ਵੱਲੋਂ ਲਗਾਤਾਰ ਕੀਤੇ ਜਾ ਰਹੇ ਇਸ ਵਾਧੇ ਤੋਂ ਪਰੇਸ਼ਾਨ ਹੋ ਕੇ ਇੱਕ ਨਾਗਰਿਕ ਨੇ ਫੈਡਰਲ ਕੰਸਟੀਟਿਊਸ਼ਨ ਕੋਰਟ (FCC) ਦਾ ਦਰਵਾਜ਼ਾ ਖੜਕਾਇਆ ਹੈ। ਪਟੀਸ਼ਨਰ ਨੇ ਕੀਮਤਾਂ ਵਿੱਚ ਕੀਤੇ ਗਏ ਇਸ ਤਾਜ਼ਾ ਵਾਧੇ ਖਿਲਾਫ਼ ਅਦਾਲਤ ਤੋਂ ਰਾਹਤ ਦੀ ਮੰਗ ਕੀਤੀ ਹੈ। ਦੂਜੇ ਪਾਸੇ ਸਰਕਾਰ ਨੇ ਕੁਝ ਰਾਹਤ ਦੇਣ ਲਈ 'ਲਕਸ਼ਿਤ ਬਾਲਣ ਸਬਸਿਡੀ' (targeted fuel subsidy) ਪ੍ਰੋਗਰਾਮ ਦਾ ਐਲਾਨ ਵੀ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ-  ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News