ਜਬਰੀ ਵਸੂਲੀ ਦੇ ਦੋਸ਼ ''ਚ ਕੈਲਗਰੀ ਦੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ''ਚੋਂ ਵਿਅਕਤੀ ਕਾਬੂ

Friday, Sep 27, 2024 - 02:46 AM (IST)

ਕੈਲਗਰੀ - ਦਸ਼ਮੇਸ਼ ਕਲਚਰ ਸੈਂਟਰ, 135 ਗੁਰਦੁਆਰਾ ਸਾਹਿਬ ਬਲਵੀਡ NE, ਕੈਲਗਰੀ, AB T3J 2X5 ਵਿਖੇ ਬੀਤੀ ਰਾਤ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਗੁਰਸੇਵਕ ਸਿੰਘ ਨਾਮ ਦੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਇਹ ਸਭ ਕੁਝ ਵਾਪਰਨ ਤੋਂ ਪਹਿਲਾਂ, ਇਮੀਗ੍ਰੇਸ਼ਨ ਵਾਲੇ ਲੋਕ ਉਸ ਤੋਂ ਇਕ ਦਿਨ ਪਹਿਲਾਂ ਉਨ੍ਹਾਂ ਦੇ ਘਰ 'ਤੇ ਹੋਈ ਗੋਲੀਬਾਰੀ ਬਾਰੇ ਪੁੱਛਣ ਲਈ ਗੁਰਦੁਆਰਾ ਸਾਹਿਬ ਗਏ ਸਨ। ਉਸ ਨੇ ਉਨ੍ਹਾਂ ਨੂੰ ਕਿਹਾ ਨਹੀਂ, ਇਹ ਮੈਂ ਨਹੀਂ ਸੀ, ਉਸ ਨੇ ਬਹਿਸ ਕਰਨ ਤੋਂ ਬਾਅਦ ਲੋਕਾਂ ਨੂੰ ਰਿਵਾਲਵਰ ਦਿਖਾਇਆ ਅਤੇ ਫਿਰ ਲੇਬਰ ਮਾਰਕੀਟ ਇਮਪੈਕਟ ਅਸੈਸਮੈਂਟ (LMIA) ਕਰਵਾਉਣ ਵਾਲੇ ਲੋਕਾਂ ਤੋਂ 3 ਲੱਖ ਰੁਪਏ ਮੰਗਣ 'ਤੇ ਉਸ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ।

ਗੁਰਸੇਵਕ ਸਿੰਘ ਰੰਧਾਵਾ ਅਤੇ ਗੁਰਪ੍ਰੀਤ ਇਨ੍ਹਾਂ ਦੋਵਾਂ 'ਤੇ ਜਬਰੀ ਵਸੂਲੀ ਦੇ ਦੋਸ਼ ਹਨ। ਗੁਰਸੇਵਕ ਸਿੰਘ ਰੰਧਾਵਾ ਨੇ ਦਾਅਵਾ ਕੀਤਾ ਕਿ ਉਹ ਰਿੰਦਾ ਗੈਂਗਸਟਰ ਨਾਲ ਸਬੰਧਿਤ ਹੈ। ਉਸ ਨੂੰ ਬੰਦੂਕ ਸਮੇਤ ਫੜਿਆ ਗਿਆ ਹੈ, ਉਸਨੇ ਬਹੁਤ ਸਾਰੇ ਲੋਕਾਂ ਤੋਂ ਪੈਸੇ ਲਏ ਹਨ। ਉਹ ਕੈਲਗਰੀ ਸ਼ਹਿਰ ਵਿੱਚ ਖਾਲਿਸਤਾਨੀ ਗੁਰੂ ਘਰ ਨਾਲ ਵੀ ਸਬੰਧਿਤ ਹੈ।


Inder Prajapati

Content Editor

Related News