ਮਰੀਜ਼ ਦੇ ਦਿਮਾਗ 'ਚ 17 ਸਾਲਾਂ ਤੋਂ ਮੌਜੂਦ ਸੀ ਜਿਊਂਦਾ ਕੀੜਾ, ਡਾਕਟਰ ਵੀ ਹੋਏ ਹੈਰਾਨ

Monday, Aug 31, 2020 - 08:33 AM (IST)

ਮਰੀਜ਼ ਦੇ ਦਿਮਾਗ 'ਚ 17 ਸਾਲਾਂ ਤੋਂ ਮੌਜੂਦ ਸੀ ਜਿਊਂਦਾ ਕੀੜਾ, ਡਾਕਟਰ ਵੀ ਹੋਏ ਹੈਰਾਨ

ਪੇਈਚਿੰਗ– ਚੀਨ ਦੇ ਡਾਕਟਰਾਂ ਦੀ ਟੀਮ ਨੇ 23 ਸਾਲਾ ਲੜਕੇ ਦੇ ਦਿਮਾਗ ’ਚੋਂ 5 ਇੰਚ ਦਾ ਇਕ ਕੀੜਾ ਕੱਢਿਆ ਹੈ ਜੋ 17 ਸਾਲ ਤੋਂ ਉਸ ਦੇ ਦਿਮਾਗ ਵਿਚ ਮੌਜੂਦ ਸੀ। 6 ਸਾਲ ਦੀ ਉਮਰ ਤੋਂ ਉਸ ਦੇ ਹੱਥ ਅਤੇ ਪੈਰ ਸੁੰਨ ਹੋਣ ਲੱਗ ਪਏ ਸਨ। ਜਦੋਂ ਸਰੀਰ ਦੇ ਅੱਧੇ ਹਿੱਸੇ ’ਚ ਸੰਵੇਦ ਖਤਮ ਹੋ ਗਿਆ ਤਾਂ ਉਹ ਡਾਕਟਰ ਕੋਲ ਗਏ। 

PunjabKesari

ਡਾਕਟਰਾਂ ਨੇ ਦੱਸਿਆ ਕਿ ਉਸ ਨੂੰ ਅੱਧ ਪੱਕਿਆ ਜਾਂ ਕੱਚਾ ਮੀਟ ਵਰਗੇ ਡੱਡੂ ਜਾਂ ਸੱਪ ਖਾਣ ਨਾਲ ਇਨਫੈਕਸ਼ਨ ਹੋ ਗਿਆ ਹੈ। ਪਿਛਲੇ ਮੰਗਲਵਾਰ ਨੂੰ ਚੀਨ ਦੇ ਜਿਆਂਗਸੂ ਸੂਬੇ ਦੇ ਹਸਪਤਾਲ ’ਚ ਉਸ ਦਾ ਆਪਰੇਸ਼ਨ ਕਰ ਕੇ ਦਿਮਾਗ ਵਿਚੋਂ ਟੇਪਵਰਮ ਕੱਢਿਆ ਗਿਆ।

ਉਸ ਦੇ ਮਾਪਿਆਂ ਨੇ ਦੱਸਿਆ ਕਿ ਉਹ ਸਿਰ ਦਰਦ ਨਾਲ ਬੁਰੀ ਤਰ੍ਹਾਂ ਜੂਝਦਾ ਰਿਹਾ। ਪਹਿਲਾਂ ਤਾਂ ਉਹ ਇਸ ਨੂੰ ਨਜ਼ਰ ਅੰਦਾਜ਼ ਕਰਦਾ ਰਿਹਾ ਪਰ ਕਈ ਵਾਰ ਤਾਂ ਉਸ ਦਾ ਆਪਣੇ ਸਰੀਰ ਦੇ ਅੰਗਾਂ ਨੂੰ ਹਿਲਾਉਣਾ ਵੀ ਬਹੁਤ ਮੁਸ਼ਕਲ ਸੀ। ਜਦ ਡਾਕਟਰਾਂ ਨੇ ਉਸ ਦੇ ਸਿਰ ਦੀ ਸੀ. ਟੀ. ਸਕੈਨਿੰਗ ਕੀਤੀ ਤਾਂ ਉਹ ਵੀ ਹੈਰਾਨ ਰਹਿ ਗਏ। ਉਸ ਦੇ ਦਿਮਾਗ ਵਿਚ ਮੁੜਿਆ ਹੋਇਆ ਇਕ ਕੀੜਾ ਸੀ ਤੇ ਇਸ ਬੀਮਾਰੀ ਨੂੰ ਸਪੈਰਗਨੋਸਿਸ ਮੈਨਸੋਨੀ ਕਿਹਾ ਜਾਂਦਾ ਹੈ। ਡਾਕਟਰਾਂ ਨੇ 25 ਅਗਸਤ ਨੂੰ ਡਾਕਟਰਾਂ ਨੇ ਉਸ ਦਾ ਆਪਰੇਸ਼ਨ ਕੀਤਾ ਤੇ ਹੁਣ ਉਹ ਠੀਕ ਹੈ। 


author

Lalita Mam

Content Editor

Related News