17-18 ਦਿਨਾਂ ਤੋਂ ਲਾਪਤਾ ਪਾਕਿਸਤਾਨੀ ਕਿਰਤੀ ਦੀ ਮਿਲੀ ਲਾਸ਼, ਭਾਈਚਾਰੇ ''ਚ ਸਨਸਨੀ
Monday, Aug 24, 2026 - 02:08 PM (IST)
ਇਟਲੀ (ਦਲਵੀਰ ਸਿੰਘ ਕੈਂਥ)- ਇਟਲੀ ਦੇ ਸੂਬਾ ਪੂਲੀਆ ਅਧੀਨ ਪੈਂਦੇ ਜ਼ਿਲ੍ਹਾ ਫੌਜਾ ਵਿਖੇ ਇੱਕ ਪਾਕਿਸਤਾਨੀ ਵਿਅਕਤੀ ਦੀ ਲਾਸ਼ ਉਸੇ ਦੀ ਕਾਰ ਦੀ ਡਿੱਗੀ ਵਿਚੋਂ ਮਿਲੀ, ਜਿਸ ਕਾਰਨ ਇਲਾਕੇ ਵਿੱਚ ਸਨਸਨੀ ਫੈਲ ਗਈ। ਮਿਲੀ ਜਾਣਕਾਰੀ ਮਰਹੂਮ 32 ਸਾਲਾ ਪਾਕਿਸਤਾਨੀ ਵਿਅਕਤੀ ਸਦਾਮ ਹੁਸੈਨ, ਜੋ 4 ਅਗਸਤ ਨੂੰ ਲਾਪਤਾ ਹੋ ਗਿਆ ਸੀ, ਦੀ ਪੁਲਸ ਪ੍ਰਸ਼ਾਸ਼ਨ ਤੇ ਪਰਿਵਾਰ ਵਾਲੇ ਬਹੁਤ ਭਾਲ ਕਰ ਰਹੇ ਸਨ। ਉਸ ਦੀ ਲਾਸ਼ ਅਜਿਹੀ ਹਾਲਤ ਵਿੱਚ ਮਿਲੀ ਕਿ ਪਛਾਣ ਨਹੀ ਹੋ ਰਹੀ ਸੀ। ਮ੍ਰਿਤਕ ਦੀ ਪਛਾਣ ਉਸਦੇ ਭਰਾ ਨੇ ਇੱਕ ਮੁੰਦਰੀ ਦੀ ਬਦੌਲਤ ਕੀਤੀ। ਹੁਸੈਨ ਦੀ ਲਾਸ਼ ਬੋਰਗੋ ਮੇਜ਼ਾਨੋਨ ਦੇ ਨੇੜੇ ਮਿਲੀ, ਜਿੱਥੇ ਬਹੁ ਗਿਣਤੀ ਮਜ਼ਦੂਰ ਰਹਿੰਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ- Tariff war : ਸੰਕਟ 'ਚ ਅਮਰੀਕਾ-ਕੈਨੇਡਾ ਦੇ ਪੰਜਾਬੀ ਕਾਰੋਬਾਰੀ
ਮ੍ਰਿਤਕ ਦੇ ਭਰਾ ਨੇ ਆਪਣੇ ਭਰਾ ਦੀ ਲਾਸ਼ ਨਮੂ ਲਾਲ ਪੱਥਰ ਵਾਲੀ ਚਾਂਦੀ ਦੀ ਮੁੰਦਰੀ, ਉਸ ਦੀ ਪੈਂਟ ਅਤੇ ਜੁੱਤੀਆਂ ਦੇ ਨਾਲ ਪਛਾਣੀ ਜੋ ਉੇਸ ਨੇ ਪਾਈ ਹੋਈ ਸੀ। ਪੁਲਸ ਅਨੁਸਾਰ ਮੰਨਿਆ ਜਾਂਦਾ ਹੈ ਕਿ 32 ਸਾਲਾ ਪਾਕਿਸਤਾਨੀ ਵਿਅਕਤੀ ਸਦਾਮ ਹੁਸੈਨ ਦੀ ਪਛਾਣ ਸਿਰਫ਼ ਉਸ ਦੇ ਕੱਪੜਿਆਂ ਤੇ ਮੁ਼ੰਦਰੀ ਨਾਲ ਹੀ ਸੰਭਵ ਹੋ ਸਕੀ ਹੈ ਕਿਉਂਕਿ ਮ੍ਰਿਤਕ ਦਾ ਚੇਹਰਾ ਬੇਪਛਾਣ ਹੋ ਚੁੱਕਾ ਸੀ। 4 ਅਗਸਤ ਤੋਂ ਲਾਪਤਾ ਹੂਸੈਨ ਕੱਲ੍ਹ ਦੁਪਹਿਰ ਨੂੰ ਫੌਜਾ ਤੋਂ ਲਗਭਗ ਦਸ ਕਿਲੋਮੀਟਰ ਦੂਰ ਬੋਰਗੋ ਮੇਜ਼ਾਨੋਨ ਘੇਟੋ ਦੇ ਨੇੜੇ ਆਪਣੀ ਕਾਰ ਦੇ ਡਿਗੀਂ ਵਿੱਚ ਮ੍ਰਿਤਕ ਪਾਇਆ ਗਿਆ। ਸਰਕਾਰੀ ਵਕੀਲ ਦੇ ਦਫ਼ਤਰ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਸਵੈ-ਇੱਛਾ ਨਾਲ ਕਤਲ ਦਾ ਮਾਮਲਾ ਖੋਲ੍ਹਿਆ ਹੈ ਅਤੇ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਪੋਸਟਮਾਰਟਮ ਦਾ ਹੁਕਮ ਦਿੱਤਾ ਹੈ। ਦੱਸਿਆ ਜਾ ਰਿਹਾ ਕਿ ਮ੍ਰਿਤਕ ਕੁਝ ਸਮਾਂ ਪਹਿਲਾਂ ਹੀ ਕਰਜਾਂ ਚੁੱਕ ਪਾਕਿਸਤਾਨ ਤੋਂ ਘਰ ਦੀ ਗਰੀਬੀ ਦੂਰ ਕਰਨ ਇਟਲੀ ਵਰਕ ਪਰਮਿੰਟ 'ਤੇ ਆਇਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
