ਪਾਕਿਸਤਾਨੀ Tiktoker ਇਮਸ਼ਾ ਰਹਿਮਾਨ ਦਾ ਨਿੱਜੀ ਵੀਡੀਓ ਵਾਇਰਲ, ਗੰਦੇ ਕੁਮੈਂਟਾਂ ਮਗਰੋਂ Account ਕੀਤੇ ਬੰਦ

Thursday, Nov 14, 2024 - 05:52 PM (IST)

ਪਾਕਿਸਤਾਨੀ Tiktoker ਇਮਸ਼ਾ ਰਹਿਮਾਨ ਦਾ ਨਿੱਜੀ ਵੀਡੀਓ ਵਾਇਰਲ, ਗੰਦੇ ਕੁਮੈਂਟਾਂ ਮਗਰੋਂ Account ਕੀਤੇ ਬੰਦ

ਇੰਟਰਨੈਸ਼ਨਲ ਡੈਸਕ : ਪਾਕਿਸਤਾਨ ਦੀ ਮਸ਼ਹੂਰ TikTok ਸਟਾਰ ਇਮਸ਼ਾ ਰਹਿਮਾਨ ਨੇ ਆਪਣਾ ਨਿੱਜੀ ਵੀਡੀਓ ਲੀਕ ਹੋਣ ਤੋਂ ਬਾਅਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਬੰਦ ਕਰ ਦਿੱਤੇ ਹਨ। ਨੌਜਵਾਨ TikToker ਕਥਿਤ ਤੌਰ 'ਤੇ ਡਾਟਾ ਚੋਰੀ ਦਾ ਸ਼ਿਕਾਰ ਹੋ ਗਈ, ਜਿਸ ਕਾਰਨ ਉਸ ਦੇ ਨਿੱਜੀ ਪਲਾਂ ਦੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਏ।

ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ, TikTok ਸਟਾਰ ਇਮਸ਼ਾ ਦੀ ਇੱਕ ਵੀਡੀਓ WhatsApp, X ਅਤੇ Instagram ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵਿਆਪਕ ਤੌਰ 'ਤੇ ਸ਼ੇਅਰ ਕੀਤੀ ਜਾ ਰਹੀ ਹੈ, ਜਿਸ 'ਚ ਉਹ ਆਪਣੇ ਇੱਕ ਦੋਸਤ ਨਾਲ ਇਤਰਾਜ਼ਯੋਗ ਹਾਲਤ ਵਿੱਚ ਨਜ਼ਰ ਆ ਰਹੀ ਹੈ। ਪਾਕਿਸਤਾਨ ਦੀ ਨੌਜਵਾਨ ਟਿੱਕਟਾਕਰ ਇਮਸ਼ਾ ਨੂੰ ਇਸ ਵੀਡੀਓ ਨੂੰ ਲੈ ਕੇ ਹਰ ਪਾਸੇ ਤੋਂ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਉਸ ਨੇ ਪਰੇਸ਼ਾਨ ਹੋ ਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਬੰਦ ਕਰ ਦਿੱਤੇ।

ਇਹ ਦੂਜੀ ਵਾਰ ਹੈ ਜਦੋਂ ਪਾਕਿਸਤਾਨੀ ਸੋਸ਼ਲ ਮੀਡੀਆ ਇਨਫਲੂਏਂਸਰ ਦੇ ਨਿੱਜੀ ਵੀਡੀਓ ਆਨਲਾਈਨ ਲੀਕ ਹੋਏ ਹਨ। ਇਸ ਤੋਂ ਪਹਿਲਾਂ TikTok ਸਟਾਰ ਮਿਨਾਹਿਲ ਮਲਿਕ ਦੇ ਨਿੱਜੀ ਵੀਡੀਓ ਲੀਕ ਹੋਏ ਸਨ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਹ ਵੀਡੀਓ ਕਿਵੇਂ ਲੀਕ ਹੋਏ। ਅਜੇ ਤੱਕ ਕਿਸੇ ਹੈਕਰ ਨੇ ਇਸ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

ਸੋਸ਼ਲ ਮੀਡੀਆ 'ਤੇ ਲਗਾਤਾਰ ਨਫਰਤ ਭਰੀਆਂ ਟਿੱਪਣੀਆਂ ਨੂੰ ਦੇਖਦੇ ਹੋਏ ਇਮਸ਼ਾ ਨੇ ਆਪਣੇ ਇੰਸਟਾਗ੍ਰਾਮ ਅਤੇ ਟਿੱਕਟੌਕ ਅਕਾਊਂਟ ਨੂੰ ਡੀਐਕਟੀਵੇਟ ਕਰ ਦਿੱਤਾ ਹੈ। ਉਨ੍ਹਾਂ ਨੇ ਇਸ ਮਾਮਲੇ 'ਤੇ ਕੋਈ ਬਿਆਨ ਨਹੀਂ ਦਿੱਤਾ ਹੈ। ਹਾਲਾਂਕਿ, ਇਹ ਵੀਡੀਓ ਅਸਲੀ ਹੈ ਜਾਂ ਕਿਸੇ ਨੇ ਡੀਪਫੇਕ ਤਕਨੀਕ ਦੀ ਵਰਤੋਂ ਕੀਤੀ ਹੈ, ਇਸ ਗੱਲ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ।

22 ਸਾਲਾ ਇਮਸ਼ਾ ਉੱਤਰੀ ਪਾਕਿਸਤਾਨ ਦੀ ਰਹਿਣ ਵਾਲੀ ਹੈ। ਉਹ ਆਪਣੇ ਸੁੰਦਰਤਾ ਟਿਪਸ, ਜੀਵਨ ਸ਼ੈਲੀ ਅਤੇ ਫੈਸ਼ਨ ਸਮੱਗਰੀ ਲਈ ਮਸ਼ਹੂਰ ਹੈ। TikTok ਤੋਂ ਇਲਾਵਾ ਉਹ ਇੰਸਟਾਗ੍ਰਾਮ 'ਤੇ ਵੀ ਕਾਫੀ ਐਕਟਿਵ ਸੀ ਪਰ ਪ੍ਰਾਈਵੇਟ ਵੀਡੀਓ ਲੀਕ ਹੋਣ ਕਾਰਨ ਉਸ ਨੇ ਕੁਝ ਸਮੇਂ ਲਈ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਲਈ ਹੈ।

ਇਸ ਤੋਂ ਪਹਿਲਾਂ ਪਾਕਿਸਤਾਨੀ ਟਿੱਕਟਾਕਰ ਮਿਨਾਹਿਲ ਮਲਿਕ ਨੇ ਆਪਣੀ ਨਿੱਜੀ ਵੀਡੀਓ ਦੇ ਲੀਕ ਹੋਣ ਤੋਂ ਬਾਅਦ ਲੋਕਾਂ ਦੀ ਸਖ਼ਤ ਆਲੋਚਨਾ ਬਾਰੇ ਖੁੱਲ੍ਹ ਕੇ ਗੱਲ ਕੀਤੀ ਸੀ। ਅਕਾਊਂਟ ਨੂੰ ਡੀਐਕਟੀਵੇਟ ਕਰਨ ਤੋਂ ਪਹਿਲਾਂ ਉਸ ਨੇ ਇੰਸਟਾਗ੍ਰਾਮ 'ਤੇ ਲਿਖਿਆ ਕਿ ਇਹ ਮੇਰੇ ਲਈ ਆਸਾਨ ਨਹੀਂ ਹੈ ਪਰ ਮੈਂ ਹੁਣ ਥੱਕ ਗਈ ਹਾਂ। ਅਲਵਿਦਾ ਕਹਿਣਾ ਔਖਾ ਹੈ। ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਪਿਆਰ ਵੰਡੋ। ਤੁਹਾਨੂੰ ਸਾਰਿਆਂ ਨੂੰ ਬਹੁਤ ਮਿਸ ਕਰਾਂਗੀ। ਧਿਆਨ ਰੱਖੋ।


author

Baljit Singh

Content Editor

Related News