ਮੀਡੀਆ ਟ੍ਰਿਬਿਊਨਲ ਦਾ ਗਠਨ ਕਰੇਗਾ ਪਾਕਿਸਤਾਨ

Wednesday, Sep 18, 2019 - 01:11 PM (IST)

ਮੀਡੀਆ ਟ੍ਰਿਬਿਊਨਲ ਦਾ ਗਠਨ ਕਰੇਗਾ ਪਾਕਿਸਤਾਨ

ਇਸਲਾਮਾਬਾਦ— ਪਾਕਿਸਤਾਨ ਦੀ ਸਰਕਾਰ ਮੀਡੀਆ ਨਾਲ ਜੁੜੇ ਮੁੱਦਿਆਂ ਦੇ ਹੱਲ ਲਈ ਵਿਸ਼ੇਸ਼ ਮੀਡੀਆ ਟ੍ਰਿਬਿਊਨਲ ਗਠਿਤ ਕਰਨ ਦਾ ਐਲਾਨ ਕੀਤਾ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਫੈਸਲਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪ੍ਰਧਾਨਗੀ 'ਚ ਹੋਈ ਇਕ ਕੈਬਨਿਟ ਬੈਠਕ 'ਚ ਲਿਆ ਗਿਆ ਹੈ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ ਵਿਸ਼ੇਸ਼ ਸਹਾਇਕ ਫਿਰਦੌਸ ਆਸ਼ਿਕ ਅਵਾਨ ਨੇ ਮੰਗਲਵਾਰ ਨੂੰ ਕਿਹਾ ਕਿ ਮੀਡੀਆ ਟ੍ਰਿਬਿਊਨਲ ਪਾਕਿਸਤਾਨ ਦੇ ਇਲੈਕਟ੍ਰਾਨਿਕ ਮੀਡੀਆ ਰੈਗੂਲੇਟਰੀ ਅਥਾਰਟੀ ਦੀ ਥਾਂ ਲਵੇਗਾ। ਟ੍ਰਿਬਿਊਨਲ ਦੇ ਗਠਨ ਲਈ ਸੰਸਦ 'ਚ ਕਾਨੂੰਨ ਬਣਾਇਆ ਜਾਵੇਗਾ। ਇਥੇ ਮੀਡੀਆ ਨਾਲ ਜੁੜੇ ਮੁੱਦੇ 90 ਦਿਨ ਦੇ ਅੰਦਰ ਸੁਲਝਾਏ ਜਾਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਟ੍ਰਿਬਿਊਨਲ ਕਿਸੇ ਨਿਆਪਾਲਿਕਾ ਦੇ ਤਹਿਤ ਕੰਮ ਕਰੇਗਾ।


author

Baljit Singh

Content Editor

Related News