ਉਤਪਾਦਨ ''ਚ ਵੱਡੀ ਗਿਰਾਵਟ ! 100 ਤੋਂ ਵੱਧ ਦਵਾਈਆਂ ਹੋਈਆਂ ''ਗਾਇਬ'', ਪਾਕਿਸਤਾਨ ''ਚ ਖੜ੍ਹਾ ਹੋਇਆ ਮੈਡੀਕਲ ਸੰਕਟ

Sunday, Nov 29, 2026 - 01:54 PM (IST)

ਉਤਪਾਦਨ ''ਚ ਵੱਡੀ ਗਿਰਾਵਟ ! 100 ਤੋਂ ਵੱਧ ਦਵਾਈਆਂ ਹੋਈਆਂ ''ਗਾਇਬ'', ਪਾਕਿਸਤਾਨ ''ਚ ਖੜ੍ਹਾ ਹੋਇਆ ਮੈਡੀਕਲ ਸੰਕਟ

ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦਾ ਆਰਥਿਕ ਸੰਕਟ ਦਿਨੋ-ਦਿਨ ਡੂੰਘਾ ਹੁੰਦਾ ਜਾ ਰਿਹਾ ਹੈ। ਦੇਸ਼ ਦੀ ਡਿਗਦੀ ਜਾ ਰਹੀ ਆਰਥਿਕਤਾ ਦਾ ਅਸਰ ਹੁਣ ਆਮ ਲੋਕਾਂ ਦੀ ਸਿਹਤ 'ਤੇ ਭਾਰੀ ਪੈਣ ਲੱਗਾ ਹੈ। ਇੱਥੇ ਦਵਾਈਆਂ ਦੇ ਉਤਪਾਦਨ 'ਚ 21.5 ਫ਼ੀਸਦੀ ਤੱਕ ਦੀ ਗਿਰਾਵਟ ਆਈ ਹੈ ਅਤੇ ਬਾਜ਼ਾਰ 'ਚੋਂ 100 ਤੋਂ ਵੱਧ ਜੀਵਨ-ਰੱਖਿਅਕ ਦਵਾਈਆਂ ਗਾਇਬ ਹੋ ਗਈਆਂ ਹਨ। ਵਿਦੇਸ਼ੀ ਮੁਦਰਾ 'ਚ ਭੁਗਤਾਨ ਦੀ ਮੁਸ਼ਕਲ, ਬੈਂਕਾਂ ਵੱਲੋਂ ਆਯਾਤ ਲਈ ਲੈਟਰ ਆਫ਼ ਕ੍ਰੈਡਿਟ (LC) ਜਾਰੀ ਕਰਨ 'ਚ ਕਟੌਤੀ ਅਤੇ ਕੱਚੇ ਮਾਲ ਦੀ ਕਮੀ ਕਾਰਨ ਪਾਕਿਸਤਾਨ ਦਾ ਦਵਾਈ ਉਦਯੋਗ ਸੰਕਟ 'ਚ ਫਸਦਾ ਜਾ ਰਿਹਾ ਹੈ।

ਇਸ ਸੰਕਟ ਕਾਰਨ ਕੈਂਸਰ, ਦਿਲ ਦੇ ਰੋਗ ਅਤੇ ਸ਼ੂਗਰ ਦੇ ਮਰੀਜ਼ਾਂ ਨੂੰ ਲੋੜੀਂਦੀਆਂ ਦਵਾਈਆਂ ਨਹੀਂ ਮਿਲ ਰਹੀਆਂ, ਜਦਕਿ ਨਕਲੀ ਦਵਾਈਆਂ ਦਾ ਬਾਜ਼ਾਰ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਦਵਾਈ ਸੰਕਟ ਕਾਰਨ ਮਰੀਜ਼ਾਂ ਦੇ ਇਲਾਜ ਦੇ ਨਾਲ-ਨਾਲ ਉਦਯੋਗ ਦੇ ਉਤਪਾਦਨ ਅਤੇ ਨਿਰਯਾਤ 'ਤੇ ਵੀ ਅਸਰ ਪੈ ਰਿਹਾ ਹੈ, ਜੋ ਪਾਕਿਸਤਾਨ ਦੇ ਮੈਡੀਕਲ ਸੈਕਟਰ ਲਈ ਗੰਭੀਰ ਚੁਣੌਤੀ ਬਣਦਾ ਜਾ ਰਿਹਾ ਹੈ। 

ਪਾਕਿਸਤਾਨ ਆਪਣੀ ਫ਼ਾਰਮਾ ਇੰਡਸਟਰੀ ਲਈ ਲੋੜੀਂਦੇ ਐਕਟਿਵ ਫ਼ਾਰਮਾਸਿਊਟੀਕਲ ਇੰਗ੍ਰੇਡੀਐਂਟਸ ਦਾ ਲਗਭਗ 85 ਫ਼ੀਸਦੀ ਹਿੱਸਾ ਦੂਜੇ ਦੇਸ਼ਾਂ ਤੋਂ ਆਯਾਤ ਕਰਦਾ ਹੈ, ਜਿਸ 'ਚ ਚੀਨ ਮੁੱਖ ਸਪਲਾਇਰ ਹੈ। ਇਸ ਤੋਂ ਇਲਾਵਾ ਭਾਰਤ ਵੀ ਦਵਾਈਆਂ ਤੇ ਫ਼ਾਰਮਾ ਉਤਪਾਦਾਂ ਲਈ ਪਾਕਿਸਤਾਨ ਦਾ ਅਹਿਮ ਸਰੋਤ ਹੈ। 

ਪਾਕਿਸਤਾਨ ਫ਼ਾਰਮਾਸਿਊਟੀਕਲ ਮੈਨੂਫ਼ੈਕਚਰਰਜ਼ ਐਸੋਸੀਏਸ਼ਨ ਮੁਤਾਬਕ, ਬੈਂਕਾਂ ਨੇ ਕੱਚੇ ਮਾਲ ਦੇ ਆਯਾਤ ਲਈ ਕਰੀਬ 50 ਫ਼ੀਸਦੀ LC ਅਰਜ਼ੀਆਂ ਨੂੰ ਹੀ ਮਨਜ਼ੂਰੀ ਦਿੱਤੀ ਅਤੇ 105 ਜ਼ਰੂਰੀ ਦਵਾਈਆਂ ਦੀ ਘਾਟ ਹੈ। ਕੰਪਨੀਆਂ ਦਾ ਕਹਿਣਾ ਹੈ ਕਿ ਕੱਚੇ ਮਾਲ, ਬਿਜਲੀ ਅਤੇ ਢੋਆ-ਢੁਆਈ ਦੀ ਵਧਦੀ ਲਾਗਤ ਦੇ ਬਾਵਜੂਦ ਦਵਾਈਆਂ ਦੀਆਂ ਕੀਮਤਾਂ ਨਾ ਵਧਣ ਕਾਰਨ ਉਤਪਾਦਨ ਘਾਟੇ ਦਾ ਸੌਦਾ ਬਣ ਗਿਆ ਹੈ।


author

Harpreet SIngh

Content Editor

Related News