ਪਾਕਿਸਤਾਨ ਤੇ ਕੁਵੈਤ ਵੱਲੋਂ ਰੱਖਿਆ ਸਮਝੌਤੇ ’ਤੇ ਦਸਤਖ਼ਤ, ਕੁਸ਼ਲਤਾ ਵਿਕਾਸ ਤੇ ਸਰਹੱਦੀ ਸੁਰੱਖਿਆ ''ਤੇ ਦਿੱਤਾ ਜਾਵੇਗਾ ਜ਼ੋਰ

Friday, Aug 28, 2026 - 09:19 AM (IST)

ਪਾਕਿਸਤਾਨ ਤੇ ਕੁਵੈਤ ਵੱਲੋਂ ਰੱਖਿਆ ਸਮਝੌਤੇ ’ਤੇ ਦਸਤਖ਼ਤ, ਕੁਸ਼ਲਤਾ ਵਿਕਾਸ ਤੇ ਸਰਹੱਦੀ ਸੁਰੱਖਿਆ ''ਤੇ ਦਿੱਤਾ ਜਾਵੇਗਾ ਜ਼ੋਰ

ਇਸਲਾਮਾਬਾਦ (ਏਜੰਸੀ) : ਪਾਕਿਸਤਾਨ ਅਤੇ ਕੁਵੈਤ ਨੇ ਵੀਰਵਾਰ ਨੂੰ ਸਿਖਲਾਈ, ਕੁਸ਼ਲਤਾ ਵਿਕਾਸ ਅਤੇ ਸਰਹੱਦ ਪ੍ਰਬੰਧਨ ਵਰਗੇ ਖੇਤਰਾਂ ਸਮੇਤ ਦੋਪੱਖੀ ਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਇਕ ਸਮਝੌਤੇ ’ਤੇ ਦਸਤਖ਼ਤ ਕੀਤੇ। ‘ਪ੍ਰੋਟੋਕੋਲ ਸਮਝੌਤਾ-2026’ ’ਤੇ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਆਸਿਫ਼ ਅਤੇ ਕੁਵੈਤ ਦੇ ਰੱਖਿਆ ਮੰਤਰੀ ਸ਼ੇਖ ਅਬਦੁੱਲਾ ਅਲੀ ਅਲ-ਸਬਾ ਦੀ ਅਗਵਾਈ ਹੇਠਲੇ ਉੱਚ-ਪੱਧਰੀ ਵਫ਼ਦ ਵਿਚਕਾਰ ਰਾਵਲਪਿੰਡੀ ਸਥਿਤ ਰੱਖਿਆ ਮੰਤਰਾਲਾ ਵਿਚ ਹੋਈ ਮੀਟਿੰਗ ਦੌਰਾਨ ਦਸਤਖ਼ਤ ਕੀਤੇ ਗਏ।

ਇਹ ਵੀ ਪੜ੍ਹੋ : ਪਾਕਿਸਤਾਨ 'ਚ ਸੁਰੱਖਿਆ ਬਲਾਂ ਦੀ ਵੱਡੀ ਕਾਰਵਾਈ ! 11 ਅੱਤਵਾਦੀਆਂ ਨੂੰ ਕੀਤਾ ਢੇਰ

ਵਫ਼ਦ ਦੇ ਨਾਲ ਕੁਵੈਤ ਦੇ ਹਥਿਆਰਬੰਦ ਬਲਾਂ ਦੇ ਚੀਫ਼ ਆਫ਼ ਜਨਰਲ ਸਟਾਫ਼ ਲੈਫਟੀਨੈਂਟ ਜਨਰਲ ਖਾਲਿਦ ਅਲ-ਸ਼ਰਿਆਨ ਵੀ ਮੌਜੂਦ ਸਨ। ਇਕ ਸਰਕਾਰੀ ਬਿਆਨ ਅਨੁਸਾਰ ਦੋਵਾਂ ਧਿਰਾਂ ਨੇ ਆਪਸੀ ਹਿੱਤਾਂ ਦੇ ਮੁੱਦਿਆਂ ’ਤੇ ਚਰਚਾ ਕੀਤੀ। ਮੀਟਿੰਗ ਵਿਚ ਦੋਪੱਖੀ ਰੱਖਿਆ ਸਬੰਧਾਂ, ਸੁਰੱਖਿਆ ਸਹਿਯੋਗ ਅਤੇ ਰੱਖਿਆ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News