ਪਾਕਿਸਤਾਨ ਅਤੇ ਅਫਗਾਨਿਸਤਾਨ ਅਗਲੇ ਸਾਲ ਮੁੜ ਸ਼ੁਰੂ ਕਰਨਗੇ ''ਦੋਸਤੀ'' ਬੱਸ ਸੇਵਾ
Monday, Nov 15, 2021 - 06:08 PM (IST)
ਇਸਲਾਮਾਬਾਦ (ਪੀ.ਟੀ.ਆਈ.)- ਪਾਕਿਸਤਾਨ ਅਤੇ ਅਫਗਾਨਿਸਤਾਨ ਪੰਜ ਸਾਲ ਤੋਂ ਵੱਧ ਸਮੇਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਮੁਅੱਤਲ ‘ਦੋਸਤੀ’ ਬੱਸ ਸੇਵਾ ਨੂੰ 2022 ਵਿਚ ਮੁੜ ਸ਼ੁਰੂ ਕਰਨ ਲਈ ਸਹਿਮਤ ਹੋ ਗਏ ਹਨ, ਜਿਸ ਨਾਲ ਸਰਹੱਦ ਪਾਰ ਰਹਿ ਰਹੇ ਲੋਕਾਂ ਦੀਆਂ ਯਾਤਰਾ ਦੀਆਂ ਮੁਸ਼ਕਲਾਂ ਨੂੰ ਘੱਟ ਕਰਨ ਵਿਚ ਮਦਦ ਮਿਲੇਗੀ। ਸੋਮਵਾਰ ਨੂੰ ਇੱਕ ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ। ਅਗਲੇ ਸਾਲ ਦੇ ਸ਼ੁਰੂ ਤੱਕ ਬੱਸ ਸੇਵਾ ਮੁੜ ਸ਼ੁਰੂ ਕਰਨ ਦਾ ਫ਼ੈਸਲਾ ਅੰਤਰਿਮ ਵਿਦੇਸ਼ ਮੰਤਰੀ ਅਮੀਰ ਖਾਨ ਮੁਤਾਕੀ ਦੀ ਅਗਵਾਈ ਵਿੱਚ ਅਫਗਾਨ ਵਫਦ ਦੀ ਹਾਲੀਆ ਫੇਰੀ ਦੌਰਾਨ ਲਿਆ ਗਿਆ।
ਐਕਸਪ੍ਰੈਸ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ, ਬੱਸ ਸੇਵਾ ਖੈਬਰ ਪਖਤੂਨਖਵਾ ਦੀ ਰਾਜਧਾਨੀ ਪੇਸ਼ਾਵਰ ਤੋਂ ਅਫਗਾਨਿਸਤਾਨ ਦੇ ਜਲਾਲਾਬਾਦ ਤੱਕ ਅਗਲੇ ਸਾਲ ਦੇ ਸ਼ੁਰੂ ਤੱਕ ਮੁੜ ਸ਼ੁਰੂ ਹੋਵੇਗੀ।ਅਫਗਾਨ ਵਫਦ ਦੇ ਉੱਚ ਅਧਿਕਾਰੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੀਆਂ ਸੁਰੱਖਿਆ ਸੇਵਾਵਾਂ ਤੋਂ ਬੱਸ ਸੇਵਾ ਲਈ ਅੰਤਿਮ ਮਨਜ਼ੂਰੀ ਦੀ ਉਡੀਕ ਜਾਰੀ ਹੈ।ਐਕਸਪ੍ਰੈਸ ਟ੍ਰਿਬਿਊਨ ਨੇ ਅਧਿਕਾਰੀ ਦੇ ਹਵਾਲੇ ਨਾਲ ਕਿਹਾ,"ਪਾਕਿਸਤਾਨੀ ਪੱਖ ਨੇ ਦੋਸਤੀ ਬੱਸ ਸੇਵਾਵਾਂ ਨੂੰ ਬਹਾਲ ਕਰਨ ਲਈ ਅਫਗਾਨਿਸਤਾਨ ਦੇ ਅੰਤਰਿਮ ਵਿਦੇਸ਼ ਮੰਤਰੀ ਆਮਿਰ ਖਾਨ ਮੁਤਾਕੀ ਦੀ ਬੇਨਤੀ ਦਾ ਸਵਾਗਤ ਕੀਤਾ ਅਤੇ ਭਰੋਸਾ ਦਿਵਾਇਆ ਕਿ ਅਗਲੇ ਸਾਲ ਦੀ ਸ਼ੁਰੂਆਤ ਤੱਕ ਬੱਸ ਸੇਵਾ ਮੁੜ ਸ਼ੁਰੂ ਹੋ ਜਾਵੇਗੀ।" ਦੋਵਾਂ ਦੇਸ਼ਾਂ ਵਿਚਾਲੇ ਬੱਸ ਸੇਵਾ 2016 ਵਿੱਚ ਮੁਅੱਤਲ ਕਰ ਦਿੱਤੀ ਗਈ ਸੀ।
ਪੜ੍ਹੋ ਇਹ ਅਹਿਮ ਖਬਰ - ਬਜ਼ੁਰਗ ਦੀ ਚਮਕੀ ਕਿਸਮਤ, ਪਹਿਲੀ ਵਾਰ 'ਚ ਜਿੱਤਿਆ ਲੱਖਾਂ ਦਾ ਜੈਕਪਾਟ
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸੇਵਾ ਦੇ ਮੁੜ ਸ਼ੁਰੂ ਹੋਣ ਨਾਲ ਸਰਹੱਦੀ ਲਾਂਘਿਆਂ 'ਤੇ ਪੈਦਲ ਆਵਾਜਾਈ ਨੂੰ ਘੱਟ ਕਰਨ ਵਿਚ ਮਦਦ ਮਿਲੇਗੀ ਅਤੇ ਜਲਾਲਾਬਾਦ ਵਿਚ ਜਾਂ ਉਸ ਦੇ ਨੇੜੇ ਰਹਿਣ ਵਾਲੇ ਅਫਗਾਨ ਨਾਗਰਿਕਾਂ ਨੂੰ ਸਹੂਲਤ ਮਿਲੇਗੀ।ਦੌਰੇ 'ਤੇ ਆਏ ਰਾਜਦੂਤ ਨੇ ਬਲੋਚਿਸਤਾਨ ਸੂਬੇ ਤੋਂ ਵੀ ਅਜਿਹੀਆਂ ਸੇਵਾਵਾਂ ਸ਼ੁਰੂ ਕਰਨ ਦੀ ਇੱਛਾ ਪ੍ਰਗਟਾਈ।ਰਿਪੋਰਟ ਵਿੱਚ ਕਿਹਾ ਗਿਆ ਹੈ,"ਦੋਵਾਂ ਧਿਰਾਂ ਵਿਚਕਾਰ ਬੱਸ ਸੇਵਾਵਾਂ ਮੁੜ ਸ਼ੁਰੂ ਕਰਨ 'ਤੇ ਗੱਲਬਾਤ ਹੋਈ ਹੈ। ਸਾਰੇ ਬਕਾਇਆ ਮੁੱਦਿਆਂ ਨੂੰ ਹੱਲ ਕਰ ਲਿਆ ਗਿਆ ਹੈ।" ਪਾਕਿਸਤਾਨਨੇ ਹਾਲ ਹੀ ਦੇ ਸਮੇਂ ਵਿੱਚ ਕਈ ਸਦਭਾਵਨਾ ਉਪਾਅ ਕੀਤੇ ਹਨ, ਜਿਹਨਾਂ ਵਿਚ ਅਫਗਾਨ ਵਿਦਿਆਰਥੀਆਂ ਦੀ ਆਵਾਜਾਈ ਨੂੰ ਸਹੂਲਤ ਭਰਪੂਰ ਬਣਾਉਣਾ ਸ਼ਾਮਲ ਹੈ।
ਪੜ੍ਹੋ ਇਹ ਅਹਿਮ ਖਬਰ- ਉਦਘਾਟਨ ਤੋਂ ਕੁਝ ਦੇਰ ਬਾਅਦ ਆਸਟ੍ਰੇਲੀਆ 'ਚ ਮਹਾਤਮਾ ਗਾਂਧੀ ਦੇ 'ਬੁੱਤ' ਦੀ ਭੰਨ-ਤੋੜ, PM ਮੌਰੀਸਨ ਨੇ ਕੀਤੀ ਨਿੰਦਾ
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਫਗਾਨ ਵਫਦ ਨੇ ਤਾਜ਼ੇ ਫਲਾਂ 'ਤੇ ਟੈਕਸ ਖ਼ਤਮ ਕਰਨ ਅਤੇ ਪਾਕਿਸਤਾਨ ਦੇ ਰਸਤੇ ਭਾਰਤ ਤੋਂ ਕਣਕ ਦੀ ਦਰਾਮਦ ਦੀ ਆਗਿਆ ਦੇਣ ਵਿਚ ਲਚਕਤਾ ਦਿਖਾਉਣ ਸਮੇਤ ਇਨ੍ਹਾਂ ਇਸ਼ਾਰਿਆਂ ਦਾ ਸਵਾਗਤ ਕੀਤਾ ਹੈ।ਅਫਗਾਨਿਸਤਾਨ 15 ਅਗਸਤ ਤੋਂ ਤਾਲਿਬਾਨ ਦੇ ਅਧੀਨ ਹੈ ਜਦੋਂ ਅਫਗਾਨ ਕੱਟੜਪੰਥੀ ਅੱਤਵਾਦੀ ਸਮੂਹ ਨੇ ਰਾਸ਼ਟਰਪਤੀ ਅਸ਼ਰਫ ਗਨੀ ਦੀ ਚੁਣੀ ਹੋਈ ਸਰਕਾਰ ਨੂੰ ਬੇਦਖਲ ਕੀਤਾ ਅਤੇ ਉਸ ਨੂੰ ਦੇਸ਼ ਛੱਡ ਕੇ ਯੂਏਈ ਵਿੱਚ ਸ਼ਰਨ ਲੈਣ ਲਈ ਮਜ਼ਬੂਰ ਕੀਤਾ।