ਪਾਕਿਸਤਾਨ : ਕਰਤਾਰਪੁਰ ਦੇ ਦਰਬਾਰ ਸਾਹਿਬ ਵਿਖੇ ਵੱਡੀ ਗਿਣਤੀ ''ਚ ਸੰਗਤਾਂ ਹੋਈਆਂ ਨਤਮਸਤਕ

09/23/2019 5:12:12 PM

ਲਾਹੌਰ (ਭਾਸ਼ਾ)- ਪੂਰੀ ਦੁਨੀਆ ਤੋਂ ਆਏ ਸਿੱਖ ਸ਼ਰਧਾਲੂਆਂ ਨੇ ਗੁਰੂ ਨਾਨਕ ਦੇਵ ਦੇ 480ਵੇਂ ਜੋਤੀ-ਜੋਤਿ ਦਿਵਸ ਸਬੰਧੀ ਤਿੰਨ ਦਿਨਾਂ ਪ੍ਰੋਗਰਾਮਾਂ ਦੀ ਸਮਾਪਤੀ 'ਤੇ ਪਾਕਿਸਤਾਨ ਦੇ ਕਰਤਾਰਪੁਰ ਸਥਿਤ ਦਰਬਾਰ ਸਾਹਿਬ ਵਿਚ ਅਰਦਾਸ ਕੀਤੀ। ਇਹ ਜਾਣਕਾਰੀ ਮੀਡੀਆ ਦੀ ਇਕ ਖਬਰ ਵਿਚ ਦਿੱਤੀ ਗਈ। ਦਿ ਐਕਸਪ੍ਰੈਸ ਟ੍ਰਿਬਿਊਨ ਦੀ ਖਬਰ ਮੁਤਾਬਕ ਸ਼ਰਧਾਲੂਆਂ ਨੂੰ ਕਰਤਾਰਪੁਰ ਲਾਂਘੇ ਦੇ ਦੌਰੇ 'ਤੇ ਵੀ ਲਿਜਾਇਆ ਗਿਆ। ਇਹ ਲਾਂਘਾ ਪਾਕਿਸਤਾਨ ਦੇ ਕਰਤਾਰਪੁਰ ਸਥਿਤ ਦਰਬਾਰ ਸਾਹਿਬ ਨੂੰ ਗੁਰਦਾਸਪੁਰ ਜ਼ਿਲੇ ਵਿਚ ਸਥਿਤ ਡੇਰਾ ਬਾਬਾ ਨਾਨਕ ਗੁਰਦੁਆਰੇ ਨਾਲ ਜੋੜੇਗਾ। ਪੂਰੀ ਦੁਨੀਆ ਤੋਂ ਸਿੱਖ ਸ਼ਰਧਾਲੂ ਐਤਵਾਰ ਨੂੰ ਗੁਰਦੁਆਰੇ ਵਿਚ ਇਕੱਠੇ ਹੋਏ। ਇਸ ਵਿਚ ਕੈਨੇਡਾ ਅਤੇ ਵੱਖ-ਵੱਖ ਯੂਰਪੀ ਦੇਸ਼ਾਂ ਤੋਂ ਆਏ 145 ਸ਼ਰਧਾਲੂ ਅਤੇ ਪਾਕਿਸਤਾਨ ਦੀਆਂ ਵੱਖ-ਵੱਖ ਥਾਵਾਂ ਤੋਂ ਆਈਆਂ ਸੰਗਤਾਂ ਵੀ ਸ਼ਾਮਲ ਸਨ। ਖਬਰ ਵਿਚ ਕਿਹਾ ਗਿਆ ਹੈ ਕਿ ਕਰਤਾਰਪੁਰ ਲਾਂਘੇ ਨੂੰ ਗੁਰੂ ਨਾਨਕ ਦੇਵ ਦੀ 55ਵੇਂ ਪ੍ਰਕਾਸ਼ ਪੁਰਬ ਮੌਕੇ ਨਵੰਬਰ ਵਿਚ ਖੋਲਿਆ ਜਾਵੇਗਾ। ਪ੍ਰੋਗਰਾਮ 7 ਨਵੰਬਰ ਤੋਂ ਸ਼ੁਰੂ ਹੋਣਗੇ ਅਤੇ 15 ਨਵੰਬਰ ਤੱਕ ਚੱਲਣਗੇ। ਪ੍ਰਾਜੈਕਟ ਡਾਇਰੈਕਟਰ ਆਤੀਫ ਮਾਜਿਦ ਨੇ ਬੀਤੇ ਹਫਤੇ ਕਿਹਾਸੀ ਕਿ ਲਾਂਘੇ ਦਾ ਅਜੇ ਤੱਕ 86 ਫੀਸਦੀ ਕੰਮ ਨੇਪਰੇ ਚੜ੍ਹ ਗਿਆ ਹੈ ਅਤੇ ਇਸ ਨੂੰ 9 ਨਵੰਬਰ ਨੂੰ ਖੋਲ੍ਹ ਦਿੱਤਾ ਜਾਵੇਗਾ। ਸ਼ਰਧਾਲੂਆਂ ਨੂੰ ਲਾਂਘੇ ਦੀ ਟਰਾਂਸਪੋਰਟ ਸਹੂਲਤ ਬਾਰੇ ਜਾਣੂੰ ਕਰਵਾਇਆ ਗਿਆ। ਪੀ.ਐਸ.ਜੀ.ਪੀ.ਸੀ. ਮੁਖੀ ਸ. ਸਤਵੰਤ ਸਿੰਘ ਨੇ ਕਿਹਾ ਕਿ ਅਸੀਂ ਇਸ ਪਲ ਦੀ ਪਿਛਲੇ 72 ਸਾਲਾਂ ਤੋਂ ਉਡੀਕ ਕਰ ਰਹੇ ਹਾਂ। ਇਸ ਨਾਲ ਸ਼ਾਂਤੀ ਆਵੇਗੀ ਅਤੇ ਸ਼ਰਧਾਲੂਆਂ ਨੂੰ ਇਹ ਸਹੂਲਤ ਦੇਣ ਲਈ ਸਿੱਖ ਪਾਕਿਸਤਾਨ ਸਰਕਾਰ ਦੇ ਹਮੇਸ਼ਾ ਧੰਨਵਾਦੀ ਰਹਿਣਗੇ।


Sunny Mehra

Content Editor

Related News