ਇਟਲੀ ''ਚ ਹਜ਼ਾਰਾਂ ਭਾਰਤੀਆਂ ਨੂੰ ਹੋਵੇਗਾ ਲਾਭ, ਵਿਸ਼ੇਸ਼ ਪਾਸਪੋਰਟ ਕੈਂਪ ਦਾ ਆਯੋਜਨ

Thursday, Sep 26, 2024 - 01:39 PM (IST)

ਮਿਲਾਨ/ਇਟਲੀ  (ਸਾਬੀ ਚੀਨੀਆ)-  ਇਟਲੀ ਵਿਚ ਵੱਸਦੇ ਭਾਰਤੀਆਂ ਦੀ ਸਹੂਲਤ ਲਈ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਭਾਰਤੀ ਕੌਂਸਲੇਟ ਦਫਤਰ ਮਿਲਾਨ ਵਲੋਂ ਵੱਖ-ਵੱਖ ਸ਼ਹਿਰਾਂ ਵਿੱਚ ਕੌਂਸਲਰ ਕੈਂਪ ਲਗਾਉਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਜਿਸਦੇ ਲਈ ਸਭ ਤੋਂ ਪਹਿਲਾਂ ਕੈਂਪ ਬੁਲਜਾਨੋ ਵਿਖੇ ਲਗਾਇਆ ਜਾ ਰਿਹਾ ਹੈ। ਜੋ ਕਿ 6 ਅਕਤੂਬਰ ਦਿਨ ਐਤਵਾਰ ਨੂੰ ਲਗਾਇਆ ਜਾਵੇਗਾ। ਮਿਲੀ ਜਾਣਕਾਰੀ ਅਨੁਸਾਰ ਪਿਛਲੇ ਦਿਨੀ ਭਾਰਤੀ ਅੰਬੈਂਸੀ ਰੋਮ ਤੋਂ ਰਾਜਦੂਤ ਮੈਡਮ ਵਾਣੀ ਰਾੳ ਅਤੇ ਨਵ-ਨਿਯੁਕਤ ਮਿਲਾਨ ਜਨਰਲ ਕੌਂਸਲੇਟ ਲਵੱਨਿਆ ਕੁਮਾਰ ਦੁਆਰਾ ਭਾਰਤੀਆਂ ਨਾਲ ਕੀਤੀ ਮੀਟਿੰਗ ਉਪਰੰਤ ਵੱਖ-ਵੱਖ ਸ਼ਹਿਰਾਂ ਵਿੱਚ ਵਿਸ਼ੇਸ਼ ਕੌਂਸਲਰ ਕੈਂਪ ਲਗਾਉਣ ਦਾ ਫ਼ੈਸਲਾ ਲਿਆ ਸੀ। 

ਪੜ੍ਹੋ ਇਹ ਅਹਿਮ ਖ਼ਬਰ- 'ਤੁਰੰਤ ਲੇਬਨਾਨ ਛੱਡ ਦਿਓ', ਵਧਦੇ ਤਣਾਅ ਦਰਮਿਆਨ ਭਾਰਤੀ ਦੂਤਘਰ ਨੇ ਜਾਰੀ ਕੀਤੀ ਐਡਵਾਈਜ਼ਰੀ

ਜਿਸਦੇ ਚੱਲਦਿਆਂ ਭਾਰਤੀ ਕੌਂਸਲੇਟ ਦਫਤਰ ਮਿਲਾਨ ਵੱਲੋਂ ਪਹਿਲਾ ਵਿਸ਼ੇਸ਼ ਕੌਂਸਲਰ ਕੈਂਪ ਬੁਲਜਾਨੋ ਵਿੱਚ ਲਗਾਇਆ ਜਾ ਰਿਹਾ ਹੈ।ਜਿਸ ਵਿਚ ਭਾਰਤੀ ਕੌਂਸਲੇਟ ਮਿਲਾਨ ਨਾਲ ਸੰਬੰਧਿਤ ਸਾਰੀਆ ਸੇਵਾਵਾਂ ਨਵੇਂ ਪਾਸਪੋਰਟ, ਪਾਸਪੋਰਟ ਨਵਿਆਉਣ, ਓ.ਸੀ.ਆਈ. ਪਾਸਪੋਰਟ ਰੱਦ ਅਤੇ ਹੋਰਨਾਂ ਸੇਵਾਵਾਂ ਆਦਿ ਲਈ ਅਰਜੀਆ ਦੇ ਸਕਦੇ ਹਨ। ਜਿਸਦੀ ਜਾਣਕਾਰੀ ਜਲਦ ਕੌਂਸਲੇਟ ਦੀ ਵੈਬਸਾਈਟ ਅਤੇ ਸੋਸ਼ਲ ਮੀਡੀਆ ਪੇਜ 'ਤੇ ਮਿਲੇਗੀ। ਐਤਵਾਰ ਨੂੰ ਲੱਗ ਰਹੇ ਕੈਂਪ ਕਾਰਨ ਆਮ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਰਹੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਭਾਰਤੀ ਕੌਂਸਲੇਟ ਦਫਤਰ ਮਿਲਾਨ ਵੱਲੋਂ ਭਾਰਤੀਆਂ ਦੀ ਸਹੂਲਤ ਲਈ ਬੁਲਜਾਨੋ ਤੋਂ ਇਲਾਵਾ ਕੁਨੀੳ, ਪਾਦੋਵਾ, ਰਿਜੋਇਮੀਲੀਆ, ਪਾਰਮਾ, ਕਰੇਮੋਨਾ ਅਤੇ ਬਰੇਸ਼ੀਆ ਵਿੱਚ ਵੀ ਵਿਸ਼ੇਸ਼ ਕੌਂਸਲਰ ਕੈਂਪ ਲਗਾਏ ਜਾ ਰਹੇ ਹਨ। ਜਿਸਦਾ ਸੈਂਕੜੇ ਭਾਰਤੀਆ ਨੂੰ ਫ਼ਾਇਦਾ ਮਿਲਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News