ਅਮਰੀਕਾ ''ਚ ''ਨੈਚੁਰਲਾਈਜ਼ਡ ਨਾਗਰਿਕਾਂ'' ਦੀ ਸਿਟੀਜਨਸ਼ਿਪ ਖੋਹਣ ਦੇ ਆਦੇਸ਼, ਢਾਈ ਕਰੋੜ ਲੋਕ ਪ੍ਰਭਾਵਿਤ

Wednesday, Jul 02, 2025 - 01:19 PM (IST)

ਅਮਰੀਕਾ ''ਚ ''ਨੈਚੁਰਲਾਈਜ਼ਡ ਨਾਗਰਿਕਾਂ'' ਦੀ ਸਿਟੀਜਨਸ਼ਿਪ ਖੋਹਣ ਦੇ ਆਦੇਸ਼, ਢਾਈ ਕਰੋੜ ਲੋਕ ਪ੍ਰਭਾਵਿਤ

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਹਾਲ ਹੀ ਵਿਚ ਪ੍ਰਕਾਸ਼ਿਤ ਨਿਆਂ ਵਿਭਾਗ ਦੇ ਇਕ ਮੀਮੋ ਵਿਚ ਕੁਝ ਅਮਰੀਕੀ ਨਾਗਰਿਕਾਂ ਦੀ ਸਿਟੀਜਨਸ਼ਿਪ ਖੋਹਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਜਿਸ ਵਿਚ ਸਰਕਾਰੀ ਵਕੀਲਾਂ ਨੂੰ ਅਪਰਾਧ ਕਰਨ ਵਾਲੇ 'ਨੈਚੁਰਲਾਈਜ਼ਡ ਨਾਗਰਿਕਾਂ' ਦੀ ਅਮਰੀਕੀ ਨਾਗਰਿਕਤਾ ਖੋਹਣ 'ਤੇ ਤਰਜੀਹ ਦੇਣ ਦਾ ਨਿਰਦੇਸ਼ ਦਿੱਤਾ ਗਿਆ। ਹਾਲ ਹੀ ਵਿਚ ਜਾਰੀ ਮੀਮੋ ਮੁਤਾਬਕ ਵਿਭਾਗ ਦੇ ਵਕੀਲਾਂ ਨੂੰ ਕਿਸੇ ਵਿਅਕਤੀ ਦੀ ਵੀ ਅਮਰੀਕੀ ਨਾਗਰਿਕਤਾ ਨੂੰ ਰੱਦ ਕਰਨ ਲਈ ਸਿਵਲ ਕਾਰਵਾਈਆਂ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। 

ਇਜਾਜ਼ਤ ਮੁਤਾਬਕ ਜੇਕਰ ਕੋਈ ਵਿਅਕਤੀ ਗੈਰ ਕਾਨੂੰਨੀ ਤੌਰ 'ਤੇ ਨੈਚੁਰਲਾਈਜ਼ਡ ਨਾਗਰਿਕਤਾ ਪ੍ਰਾਪਤ ਕਰਦਾ ਹੈ ਜਾਂ ਕਿਸੇ ਭੌਤਿਕ ਤੱਥ ਨੂੰ ਲੁਕੋ ਕੇ, ਜਾਣਬੁੱਝ ਕੇ ਗਲਤੀ ਕਰਕੇ ਨੈਚੁਰਲਾਈਜ਼ਡ ਨਾਗਰਿਕਤਾ ਹਾਸਲ ਕਰਦਾ ਹੈ ਤਾਂ ਉਸ 'ਤੇ ਕਾਰਵਾਈ ਕੀਤੀ ਜਾ ਸਕਦੀ ਹੈ। ਹੈਰਾਨੀ ਦੀ ਗੱਲ ਹੈ ਕਿ ਇਸ ਕਦਮ ਨਾਲ ਅਨੁਮਾਨ ਮੁਤਾਬਕ 25 ਮਿਲੀਅਨ (ਢਾਈ ਕਰੋੜ) ਅਮਰੀਕੀ ਨਾਗਰਿਕ ਲੋਕ ਪ੍ਰਭਾਵਿਤ ਹੋ ਸਕਦੇ ਹਨ। ਜੋ 2023 ਦੇ ਅੰਕੜਿਆਂ ਮੁਤਾਬਕ ਵਿਦੇਸ਼ਾਂ ਵਿਚ ਜਨਮ ਲੈਣ ਤੋਂ ਬਾਅਦ ਅਮਰੀਕਾ ਵਿਚ ਪਰਵਾਸ ਕਰ ਗਏ ਹਨ। ਇਨ੍ਹਾਂ ਨੂੰ ਅਮਰੀਕੀ ਨਾਗਰਿਕਤਾ ਤੋਂ ਵਾਂਝਾ ਕਰਨ ਲਈ 10 ਵੱਖ-ਵੱਖ ਤਰਜੀਹੀ ਸ਼੍ਰੇਣੀਆਂ ਵਿਚ ਵੰਡਿਆ ਗਿਆ ਹੈ। 

ਪੜ੍ਹੋ ਇਹ ਅਹਿਮ ਖ਼ਬਰ-UK ਨੇ ਬਦਲੇ ਇਮੀਗ੍ਰੇਸ਼ਨ ਨਿਯਮ, ਜਾਣੋ ਭਾਰਤੀਆਂ 'ਤੇ ਅਸਰ

ਮੀਮੋ ਮੁਤਾਬਕ ਸਿਵਲ ਕਾਰਵਾਈਆਂ ਦੇ ਅਧੀਨ ਦੋਸ਼ ਸਾਬਤ ਹੋਣ 'ਤੇ ਉਹ ਵਕੀਲ ਕਰਨ ਦੇ ਹੱਕਦਾਰ ਨਹੀਂ ਹੋਣਗੇ ਜਿਵੇਂ ਕਿ ਹੋਰ ਅਪਰਾਧਿਕ ਮਾਮਲਿਆਂ ਵਿਚ ਹੁੰਦਾ ਹੈ। ਮੀਮੋ ਵਿਚ ਦਾਅਵਾ ਕੀਤਾ ਗਿਆ ਹੈ ਕਿ ਅਜਿਹੇ ਯਤਨ ਉਨ੍ਹਾਂ ਲੋਕਾਂ 'ਤੇ ਕੇਂਦਰਿਤ ਹੋਣਗੇ ਜੋ ਯੁੱਧ ਅਪਰਾਧਾਂ, ਗੈਰ-ਨਿਆਇਕ ਹੱਤਿਆਵਾਂ ਜਾਂ ਹੋਰ ਗੰਭੀਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ,  ਨੈਚੁਰਲਾਈਜ਼ਡ ਅਪਰਾਧੀ, ਗੈਂਗ ਮੈਂਬਰ ਜਾਂ ਅਸਲ ਵਿਚ ਅਪਰਾਧਾਂ ਦੇ ਦੋਸ਼ੀ ਠਹਿਰਾਏ ਗਏ ਹਨ। ਜੋ ਅਮਰੀਕਾ ਲਈ ਲਗਾਤਾਰ ਖਤਰਾ ਪੈਦਾ ਕਰਦੇ ਹਨ। ਇਸ ਵਿਚ ਉਹ ਲੋਕ ਵੀ ਸ਼ਾਮਲ ਹੋਣਗੇ ਜਿਨ੍ਹਾਂ 'ਤੇ ਇਮੀਗ੍ਰੇਸ਼ਨ ਫਾਰਮਾਂ ਵਿਚ ਝੂਠ ਬੋਲਣ, ਅਮਰੀਕਾ ਜਾਂ ਨਿੱਜੀ ਵਿਅਕਤੀਆਂ ਵਿਰੁੱਧ ਵਿੱਤੀ ਧੋਖਾਧੜੀ ਜਾਂ ਡਾਕਟਰੀ ਧੋਖਾਧੜੀ ਦੇ ਮਾਮਲੇ ਸ਼ਾਮਲ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
 


author

Vandana

Content Editor

Related News