ਵੀਡੀਓ ਤੇ ਮਿਊਜ਼ਿਕ ਨੂੰ ਪਿੱਛੇ ਛੱਡਿਆ ਆਨਲਾਈਨ ਗੇਮ ਨੇ
Tuesday, Jan 15, 2019 - 08:55 PM (IST)

ਜਲੰਧਰ (ਏਜੰਸੀ)- ਆਉਣ ਵਾਲਾ ਸਮਾਂ ਵੀਡੀਓ ਅਤੇ ਮਿਊਜ਼ਿਕ ਦਾ ਨਹੀਂ, ਸਗੋਂ ਆਨਲਾਈਨ ਗੇਮ ਦਾ ਹੈ। ਆਨਲਾਈਨ ਗੇਮ ’ਚ ਕਮਾਈ ਸਿਨੇਮਾ ਜਾਂ ਦੂਸਰੇ ਮਨੋਰੰਜਨ ਖੇਤਰ ਦੇ ਮੁਕਾਬਲੇ ਕਿਤੇ ਜ਼ਿਆਦਾ ਹੈ। ਪ੍ਰਾਈਮ ਟਾਈਮ ਮੰਨਣ ਵਾਲੇ ਸ਼ਾਮ 6 ਵਜੇ ਤੋਂ ਲੈ ਕੇ ਅੱਧੀ ਰਾਤ ਤੱਕ ਲੋਕ ਗੇਮ ਖੇਡਦੇ ਹੋਏ ਦਿਖਦੇ ਹਨ। ਭਾਰਤ ’ਚ ਵੀ ਆਨਲਾਈਨ ਗੇਮ ਦਾ ਬਾਜ਼ਾਰ ਤੇਜ਼ੀ ਨਾਲ ਵੱਧ ਰਿਹਾ ਹੈ।
ਗੇਮ ਦਾ ਬਾਜ਼ਾਰ ਵਧਿਆ
116 ਬਿਲੀਅਨ (ਇਕ ਖਰਬ ਤੋਂ ਜ਼ਿਆਦਾ ਡਾਲਰ ਪਿਛਲੇ ਸਾਲ ਆਮਦਨ ਹੋਈ ਗੇਮਿੰਗ ਇੰਡਸਟਰੀ ਤੋਂ)
105 ਬਿਲੀਅਨ ਟੀ. ਵੀ. ਤੇ ਟੀ. ਵੀ. ਸਟ੍ਰੀਮਿੰਗ ਸੇਵਾਵਾਂ ਤੋਂ ਆਮਦਨ ਹੋਈ।
10.7 ਫੀਸਦੀ ਵਾਧਾ ਦਰਜ ਕੀਤਾ ਗਿਆ ਗੇਮਿੰਗ ਇੰਡਸਟਰੀ ’ਚ ਪਿਛਲੇ ਸਾਲ।
ਟੀ. ਵੀ. ਤੋਂ ਹੋਣ ਵਾਲੀ ਆਮਦਨ ਘਟੀ
08 ਫੀਸਦੀ ਟੀ. ਵੀ. ਜਾਂ ਦੂਸਰੀਆਂ ਮਨੋਰੰਜਨ ਸੇਵਾਵਾਂ ਨਾਲ ਹੋਣ ਵਾਲੀ ਆਮਦਨ ’ਚ ਕਮੀ
14 ਫੀਸਦੀ ਤੋਂ ਜ਼ਿਆਦਾ ਦੀ ਦਰ ਨਾਲ ਹਰ ਸਾਲ ਵੱਧ ਰਿਹਾ ਹੈ ਗੇਮਿੰਗ ਦਾ ਬਾਜ਼ਾਰ, ਹਾਲ ਹੀ ’ਚ ਸ਼ਾਮਲ ਹੋਇਆ ਚੀਨ।
ਭਾਰਤੀ ਬਹੁਤ ਖੇਡਦੇ ਹਨ ਗੇਮ
04 ਵਿਚੋਂ ਤਿੰਨ ਗੇਮਰਜ਼ ਦਿਨ ’ਚ ਘੱਟ ਤੋਂ ਘੱਟ ਦੋ ਵਾਰ ਗੇਮ ਖੇਡਦੇ ਹਨ ਭਾਰਤ ’ਚ।
07 ਵਜੇ ਸ਼ਾਮ ਤੋਂ ਅੱਧੀ ਰਾਤ ਤੱਕ ਜ਼ਿਆਦਾਤਰ ਗੇਮਰਜ਼ ਨੂੰ ਫੋਨ ’ਤੇ ਗੇਮ ਖੇਡਦੇ ਹੋਏ ਪਾਇਆ ਗਿਆ।
01 ਘੰਟਾ ਔਸਤਮ ਰੋਜ਼ਾਨਾ ਮੋਬਾਇਲ ’ਤੇ ਗੇਮ ਖੇਡਦੇ ਹਨ ਭਾਰਤੀ, ਨੈੱਟਫਲਿਕਸ ਜਾਂ ਦੂਸਰੀ ਥਾਂ ’ਤੇ ਬਿਤਾਏ ਗਏ ਸਮੇਂ ਤੋਂ 45 ਮਿੰਟ ਜ਼ਿਆਦਾ ਹੈ ਇਹ ਸਮਾਂਂ।
25 ਕਰੋੜ ਤੋਂ ਜ਼ਿਆਦਾ ਲੋਕ ਭਾਰਤ ’ਚ ਮੋਬਾਇਲ ’ਤੇ ਗੇਮ ਖੇਡਣਾ ਪਸੰਦ ਕਰਦੇ ਹਨ, ਦੁਨੀਆ ਦੇ ਚੋਟੀ 5 ਦੇਸ਼ਾਂ ’ਚ ਭਾਰਤ।
ਪੋਕੇਮੋਨ ਗੋ ਦਾ ਜਲਵਾ
2016 ’ਚ ਪੋਕੇਮੋਨ ਗੋ ਦਾ ਤੂੂਫਾਨ ਆਉਣ ਦੇ ਨਾਲ ਹੀ ਭਾਰਤੀਆਂ ’ਚ ਵੀ ਤੇਜ਼ੀ ਨਾਲ ਗੇਮ ਖੇਡਣ ਦੀ ਆਦਤ ਵਧੀ।
2020 ’ਚ ਏਸ਼ੀਅਨ ਖੇਡਾਂ ’ਚ ਵੀ ਆਨਲਾਈਨ ਗੇਮਜ਼ ਨੂੰ ਸ਼ਾਮਲ ਕਰਨ ਦੀ ਯੋਜਨਾ ਹੈ। ਲਗਾਤਾਰ ਵੱਧਦੀ ਲੋਕਪ੍ਰਿਯਤਾ ਅਤੇ ਬਾਜ਼ਾਰ ਹੈ ਕਾਰਨ।
ਲੁੱਡੋ ਕਿੰਗ ਦੇ ਵੀ ਦੀਵਾਨੇ ਘੱਟ ਨਹੀਂ
* ਲੁੱਡੋ ਕਿੰਗ ਨੇ ਵੀ ਦੁਨੀਆਭਰ ਦੇ ਗੇਮਰਜ਼ ਨੂੰ ਆਪਣੇ ਵੱਲ ਖਿੱਚਣ ਦਾ ਕੰਮ ਕੀਤਾ ਹੈ।
* 18 ਕਰੋੜ ਤੋਂ ਜ਼ਿਆਦਾ ਲੋਕਾਂ ਨੇ 2018 ’ਚ ਇਸ ਗੇਮ ਨੂੰ ਆਪਣੇ ਸਮਾਰਟਫੋਨ ’ਚ ਇੰਸਟਾਲ ਕੀਤਾ।
ਸਭ ਤੋਂ ਜ਼ਿਆਦਾ ਖੇਡੀਆਂ ਜਾਣ ਵਾਲੀਆਂ ਗੇਮਾਂ
40 ਕਰੋੜ ਤੋਂ ਜ਼ਿਆਦਾ ਲੋਕਾਂ ਨੇ ਪਬਜੀ ਗੇਮ ਨੂੰ ਡਾਊਨਲੋਡ ਕੀਤਾ। 10 ਕਰੋੜ ਤੋਂ ਜ਼ਿਆਦਾ ਪੋਕੇਮੋਨ ਗੋ ਗੇਮ ਇੰਸਟਾਲ ਕਰ ਚੁੱਕੇ ਹਨ।
ਭਾਰਤ ’ਚ ਵੱਧ ਰਹੇ ਹਨ ਗੇਮ ਦੇ ਦੀਵਾਨੇ
ਮੋਬਾਇਲ ਮਾਰਕੀਟਿੰਗ ਐਸੋਸੀਏਸ਼ਨ ਪਾਵਰ ਆਫ ਮੋਬਾਇਲ ਗੇਮਿੰਗ ਇਨ ਇੰਡੀਆ ਦੀ ਇਕ ਰਿਪੋਰਟ ਮੁਤਾਬਕ, ਅਜੇ ਭਾਰਤ ’ਚ 25 ਕਰੋੜ ਤੋਂ ਜ਼ਿਆਦਾ ਲੋਕ ਮੋਬਾਇਲ ’ਤੇ ਗੇਮ ਖੇਡਦੇ ਹਨ।