ਨਿਊਯਾਰਕ ਪ੍ਰੈੱਸ ਕਲੱਬ ਵਲੋਂ ਸ. ਐੱਸ. ਪੀ. ਸਿੰਘ ਓਬਰਾਏ ਦਾ ਕੀਤਾ ਗਿਆ ਸਨਮਾਨ

04/24/2019 2:06:30 PM

ਨਿਊਯਾਰਕ— (ਰਾਜ ਗੋਗਨਾ)— ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਦੇਸ਼-ਵਿਦੇਸ਼ 'ਚ ਮਾਨਵਤਾ ਦੀ ਸੇਵਾ ਕਰਨ ਵਾਲੇ ਸਰਦਾਰ ਐੱਸ. ਪੀ. ਸਿੰਘ ਓਬਰਾਏ ਦਾ ਸਨਮਾਨ ਕੀਤਾ ਗਿਆ। ਨਿਊਯਾਰਕ ਪੰਜਾਬੀ ਪ੍ਰੈੱਸ ਕਲੱਬ ਵਲੋਂ ਇਹ ਸਨਮਾਨ ਦਿੱਤਾ ਗਿਆ। ਗਿੱਲ ਪ੍ਰਦੀਪ ਵਲੋਂ ਸਨਮਾਨ ਸਮਾਰੋਹ ਸਮੇਂ ਸਟੇਜ ਸੰਭਾਲੀ ਗਈ। ਇਸ ਮੌਕੇ ਓਬਰਾਏ ਵਲੋਂ ਦਿੱਤੀਆਂ ਗਈਆਂ ਸੇਵਾਵਾਂ ਲਈ ਧੰਨਵਾਦ ਕੀਤਾ ਗਿਆ। 

PunjabKesari

ਸਰਦਾਰ ਓਬਰਾਏ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਟਰੱਸਟ ਦੇਸ਼-ਵਿਦੇਸ਼ 'ਚ ਪੰਜਾਬੀਆਂ ਦੀ ਮਦਦ ਕਰਦੀ ਹੈ ਤੇ ਕੋਈ ਦਾਨ ਜਾਂ ਉਗਰਾਹੀ ਨਹੀਂ ਲੈਂਦੀ ਪਰ ਦਾਨੀ ਸੱਜਣਾਂ ਨੂੰ ਲੋੜਵੰਦ ਪਰਿਵਾਰਾਂ ਨਾਲ ਸਿੱਧਾ ਸੰਪਰਕ ਕਰਵਾ ਦਿੰਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਟਰੱਸਟ ਪੰਜਾਬ 'ਚ ਕਿਡਨੀਆਂ ਦੀ ਬੀਮਾਰੀ ਦੇ ਸ਼ਿਕਾਰ ਲੋਕਾਂ ਨੂੰ ਘੱਟ ਲਾਗਤ ਨਾਲ ਡੈਲਾਲਿਸ ਦੀ ਸਹੂਲਤ ਪ੍ਰਧਾਨ ਕਰ ਰਹੀ ਹੈ ਅਤੇ ਗਰੀਬਾਂ ਦੀ ਮਦਦ ਕਰ ਰਹੇ ਹਨ। ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਸਮੇਤ ਇਕ ਲੋਈ ਦੇ ਕੇ ਸਨਮਾਨਤ ਕੀਤਾ ਗਿਆ।


Related News