Canada ''ਚ ਪੜ੍ਹਨ ਦੇ ਚਾਹਵਾਨ ਭਾਰਤੀ ਵਿਦਿਆਰਥੀਆਂ ਲਈ ਅਹਿਮ ਖ਼ਬਰ
Wednesday, Jan 15, 2025 - 09:36 AM (IST)
ਇੰਟਰਨੈਸ਼ਨਲ ਡੈਸਕ- ਭਾਰਤੀ ਵਿਦਿਆਰਥੀ ਪੜ੍ਹਾਈ ਲਈ ਜ਼ਿਆਦਾਤਰ ਕੈਨੇਡਾ ਜਾਂਦੇ ਹਨ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਸਤੀਫੇ ਤੋਂ ਬਾਅਦ ਵਿਦਿਆਰਥੀਆਂ ਵਿਚ ਪੜ੍ਹਾਈ ਨੂੰ ਲੈ ਕੇ ਉਲਝਣਾਂ ਵਧ ਗਈਆਂ ਹਨ। ਖਾਸ ਤੌਰ 'ਤੇ ਉਨ੍ਹਾਂ ਲਈ ਜੋ ਕੈਨੇਡਾ ਦੀ ਸਟੂਡੈਂਟਸ ਫ੍ਰੈਂਡਲੀ ਇਮੀਗ੍ਰੇਸ਼ਨ ਪਾਲਿਸੀ ਦਾ ਲਾਭ ਮਿਲਣ ਦੀ ਉਮੀਦ ਕਰ ਰਹੇ ਸਨ। ਨਵੀਂ ਸਰਕਾਰ ਆਉਣ 'ਤੇ ਹੋਰ ਬਦਲਾਅ ਹੋ ਸਕਦੇ ਹਨ, ਇਸ ਲਈ ਵਿਦਿਆਰਥੀਆਂ ਨੂੰ ਸੋਚ ਸਮਝ ਕੇ ਅੱਗੇ ਵਧਣ ਦੀ ਲੋੜ ਹੈ। ਕੈਨੇਡੀਅਨ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਧਦੀ ਗਿਣਤੀ 'ਤੇ ਰੋਕ ਲਗਾ ਦਿੱਤੀ ਹੈ ਅਤੇ ਸਟੱਡੀ ਪਰਮਿਟ ਦੀ ਪ੍ਰਕਿਰਿਆ ਨੂੰ ਕੁਝ ਮੁਸ਼ਕਲ ਬਣਾ ਦਿੱਤਾ ਹੈ।
ਡਿਪਲੋਮਾ, ਸਰਟੀਫਿਕੇਟ ਕੋਰਸ ਨਾ ਕਰੋ, ਨੌਕਰੀਆਂ ਹਨ ਘੱਟ
ਇਕ ਵਿਦੇਸ਼ੀ ਸਿੱਖਿਆ ਸਲਾਹਕਾਰ ਦਾ ਕਹਿਣਾ ਹੈ ਕਿ ਇਹ ਨਾ ਸੋਚੋ ਕਿ ਕੈਨੇਡਾ 'ਚ ਦਾਖਲਾ ਲੈਣ ਤੋਂ ਬਾਅਦ ਤੁਹਾਨੂੰ ਇਮੀਗ੍ਰੇਸ਼ਨ ਮਿਲ ਜਾਵੇਗੀ। ਨਾਲ ਹੀ ਜੋ ਵੀ ਵਿਅਕਤੀ ਕੈਨੇਡਾ ਜਾਣਾ ਚਾਹੁੰਦਾ ਹੈ, ਉਸ ਨੂੰ ਵਰਲਡ ਰੈਂਕਿੰਗ ਵਾਲੀਆਂ ਪ੍ਰੀਮੀਅਮ ਯੂਨੀਵਰਸਿਟੀਆਂ ਦੀ ਹੀ ਚੋਣ ਕਰਨੀ ਚਾਹੀਦੀ ਹੈ ਨਾ ਕਿ ਕਾਲਜਾਂ ਦੀ। ਆਮ ਤੌਰ 'ਤੇ ਕੈਨੇਡਾ ਵਿੱਚ ਬਹੁਤ ਸਾਰੇ ਭਾਰਤੀ ਵਿਦਿਆਰਥੀ ਕਿਸੇ ਵੀ ਛੋਟੇ ਜਾਂ ਆਮ ਕਾਲਜ ਤੋਂ ਡਿਪਲੋਮਾ, ਸਰਟੀਫਿਕੇਟ ਕੋਰਸ ਕਰਦੇ ਹਨ, ਉਨ੍ਹਾਂ ਦਾ ਟੀਚਾ ਇਮੀਗ੍ਰੇਸ਼ਨ ਹੁੰਦਾ ਹੈ। ਪਰ ਹੁਣ ਸਥਿਤੀ ਵੱਖਰੀ ਹੈ। ਇੱਥੇ ਦੱਸ ਦਈਏ ਕਿ ਕੈਨੇਡਾ ਵਿੱਚ ਇਸ ਸਮੇਂ 4.2 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਹਨ। 2023 ਵਿੱਚ 2.78 ਲੱਖ ਵਿਦਿਆਰਥੀਆਂ ਨੂੰ ਵੀਜ਼ਾ ਮਿਲਿਆ। 2024 ਵਿੱਚ ਇਹ ਗਿਣਤੀ ਘਟ ਕੇ 1.37 ਲੱਖ ਰਹਿ ਗਈ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕੀ ਵੀਜ਼ਾ ਬੁਲੇਟਿਨ ਫਰਵਰੀ 2025 : ਗ੍ਰੀਨ ਕਾਰਡ ਕਤਾਰ 'ਚ ਅਗੇ ਵਧੇ ਭਾਰਤੀ
ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਇਹ ਕੋਰਸ ਮੰਗ ਵਿੱਚ
ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕੰਪਿਊਟਰ ਸਾਇੰਸ, ਬਿਜ਼ਨਸ, ਇੰਜਨੀਅਰਿੰਗ, ਹੈਲਥ ਸਾਇੰਸਜ਼ ਦੇ ਪ੍ਰਸਿੱਧ ਕੋਰਸਾਂ ਦੀ ਮੰਗ ਹੈ। ਬਹੁਤ ਸਾਰੇ ਵਿਦਿਆਰਥੀ ਪਰਾਹੁਣਚਾਰੀ ਅਤੇ ਸੈਰ ਸਪਾਟੇ ਵਿੱਚ ਵੀ ਦਾਖਲਾ ਲੈਂਦੇ ਹਨ। ਇਹ ਧਿਆਨ ਵਿੱਚ ਰੱਖਣਾ ਮਹੱਤਵਪੂਰਨ ਹੈ ਕਿ ਕੈਨੇਡਾ ਸਰਕਾਰ ਨੇ ਸਥਾਈ ਨਿਵਾਸ ਦੀ ਗਿਣਤੀ 4.85 ਲੱਖ (2024) ਤੋਂ ਘਟਾ ਕੇ 3.95 ਲੱਖ (2025), 3.80 ਲੱਖ (2026) ਅਤੇ 3.65 ਲੱਖ (2027) ਕਰ ਦਿੱਤੀ ਹੈ, ਜਿਸ ਦਾ ਪਹਿਲਾਂ ਟੀਚਾ 5 ਲੱਖ ਤੈਅ ਕੀਤਾ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।