ਨਿਊਜ਼ੀਲੈਂਡ ਦੇ ਸਿੱਖਾਂ ਵੱਲੋਂ SGPC ਦੀ ਅੰਤਰਿਮ ਕਮੇਟੀ ਵੱਲੋਂ ਅਪਣਾਈ ਵਿਧੀ ਵਿਧਾਂਤ ਦੀ ਸਖ਼ਤ ਨਿੰਦਾ

Thursday, Mar 13, 2025 - 12:28 PM (IST)

ਨਿਊਜ਼ੀਲੈਂਡ ਦੇ ਸਿੱਖਾਂ ਵੱਲੋਂ SGPC ਦੀ ਅੰਤਰਿਮ ਕਮੇਟੀ ਵੱਲੋਂ ਅਪਣਾਈ ਵਿਧੀ ਵਿਧਾਂਤ ਦੀ ਸਖ਼ਤ ਨਿੰਦਾ

ਇੰਟਰਨੈਸ਼ਨਲ ਡੈਸਕ- ਨਿਊਜ਼ੀਲੈਂਡ ਦੇ ਗੁਰੂ ਘਰਾਂ ਦੀ ਸਾਂਝੀ ਸੰਸਥਾ ਨਿਊਜ਼ੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ ਨੇ ਸ਼੍ਰੋਮਣੀ ਕਮੇਟੀ ਦੀ ਅੰਤਰਿਮ ਕਮੇਟੀ ਵੱਲੋਂ ਇਕ ਮਹੀਨੇ ਵਿਚ ਤਿੰਨ ਤਖਤਾਂ ਦੇ ਜਥੇਦਾਰਾਂ ਨੂੰ ਜਿਸ ਤਰ੍ਹਾਂ ਤੌਹੀਨ ਕਰਕੇ ਲਾਂਭੇ ਕੀਤਾ ਗਿਆ ਉਸ ਲਈ ਸ਼੍ਰੋਮਣੀ ਕਮੇਟੀ ਦੀ ਅੰਤਰਿਮ ਕਮੇਟੀ ਅਤੇ ਅਕਾਲੀ ਦਲ ਦੇ ਮੁੱਠੀ ਭਰ ਲੀਡਰਾਂ ਵੱਲੋਂ ਕੀਤੀਆਂ ਜਾ ਰਹੀਆਂ ਆਪ ਹੁਦਰੀਆਂ ਦੀ ਸਖ਼ਤ ਨਿੰਦਾ ਕਰਦੇ ਹੋਏ ਇਸ ਨੂੰ ਮਰਿਯਾਦਾ ਦੀ ਘੋਰ ਉਲੰਘਣਾ ਕਰਾਰ ਦਿੱਤਾ ਹੈ। ਜਿਹੜੀਆਂ ਜਥੇਬੰਦੀਆਂ ਨੇ ਤਖਤਾਂ ਸਾਹਮਣੇ ਝੁਕਣਾ ਸੀ ਉਹੋ ਹੀ ਉਸ ਨੂੰ ਚੈਲੰਜ ਕਰ ਰਹੇ ਹਨ। ਜਥੇਦਾਰ ਸਾਹਿਬਾਨ ਨੂੰ ਥਾਪਣ ਵਾਲੇ 11 ਜਣੇ ਜਿਸ ਤਰ੍ਹਾਂ ਦਾ ਵਿਵਹਾਰ ਕਰ ਰਹੇ ਹਨ ਲਗਦਾ ਹੈ ਕਿ ਇਹ ਸਿੱਖੀ ਤੋਂ ਹੀ ਮੁਨਕਰ ਹਨ ਕਿਉਂਕਿ ਸ਼ਹਾਦਤਾਂ ਦੇ ਕੇ ਬਣੀਆਂ ਇਹ ਸਿੱਖ ਸੰਸਥਾਵਾਂ ਦੇ ਆਗੂ ਗਿਆਨ ਵਿਹੂਣੇ ਅਤੇ ਸੰਗਤਾਂ ਦੀ ਭਾਵਨਾਵਾਂ ਨੂੰ ਸਮਝਣ ਦੀ ਬਜਾਏ ਲਿਫਾਫੇ ਵਿਚ ਆਏ ਹੁਕਮ ਨੂੰ ਪੜ੍ਹ ਕੇ ਸੁਣਾ ਰਹੇ ਹਨ। 

ਪੜ੍ਹੋ ਇਹ ਅਹਿਮ ਖ਼ਬਰ-ਮਾਰਕ ਕਾਰਨੀ ਕੈਨੇਡਾ ਦੇ PM ਵਜੋਂ ਭਲਕੇ ਚੁੱਕਣਗੇ ਸਹੁੰ

ਹਾਸੋਹੀਣੇ ਇਲਜਾਮ ਲਾ ਕੇ ਜਥੇਦਾਰਾਂ ਦੀ ਤੌਹੀਨ ਕਰਨ ਨਾਲ ਨਿਊਜ਼ੀਲੈਂਡ ਦੇ ਸਿੱਖਾਂ ਦੇ ਹਿਰਦੇ ਦੁਖੀ ਹੋਏ ਹਨ ਅਤੇ ਜਿਹੜੀ ਅੰਤਰਿਮ ਕਮੇਟੀ ਨੇ ਇਹ ਫੈਸਲਾ ਕੀਤਾ ਹੈ ਉਨ੍ਹਾਂ ਨੂੰ ਵਿਦੇਸ਼ਾਂ ਵਿੱਤ ਵਸਦੇ ਸਿੱਖ ਕਦੇ ਵੀ ਗੁਰ ਘਰਾਂ ਵਿਚ ਆਉਣ 'ਤੇ ਸਨਮਾਨਿਤ ਨਹੀਂ ਕਰਨਗੇ। ਅੰਤਰਿਮ ਕਮੇਟੀ ਵੱਲੋ ਸਿੱਖ ਸਿਧਾਂਤਾਂ ਦੀ ਘੋਰ ਉਲੰਘਣਾ ਕੀਤੀ ਗਈ ਹੈ। ਪੰਥਕ ਜਥੇਬੰਦੀਆਂ ਆਪਣੇ ਤੌਰ 'ਤੇ ਸਰਬੱਤ ਖਾਲਸਾ ਬੁਲਾਉਣ ਅਤੇ ਜਥੇਦਾਰ ਥਾਪਣ ਦਾ ਵਿਧੀ ਵਿਧਾਨ ਬਣਾਉਣ ਅਤੇ ਵਿਦੇਸ਼ੀ ਸਿੱਖ ਉਨ੍ਹਾਂ ਨਾਲ ਸ਼ਮੂਲੀਅਤ ਕਰਨਗੇ ਅਤੇ ਹਰ ਸਾਥ ਦੇਣਗੇ। ਜਦੋਂ ਕਿ ਸਿੱਖ ਕੌਮ ਦਾ ਹੁਣ ਵੱਡਾ ਹਿੱਸਾ ਵਿਦੇਸ਼ਾਂ ਵਿਚ ਵਸਦਾ ਹੈ ਸੋ ਉਨ੍ਹਾਂ ਦੀ ਹਰ ਮਸਲੇ ਵਿਚ ਸ਼ਮੂਲੀਅਤ ਵੀ ਜ਼ਰੂਰੀ ਕਰਨੀ ਚਾਹੀਦੀ ਹੈ। ਜਥੇਦਾਰ ਰਘਬੀਰ ਸਿੰਘ, ਜਥੇਦਾਰ ਹਰਪ੍ਰੀਤ ਸਿੰਘ ਅਤੇ ਜਥੇਦਾਰ ਸੁਲਤਾਨ ਸਿੰਘ ਵੱਲੋਂ 2 ਦਸੰਬਰ ਦੇ ਲਏ ਫੈਸਲੇ ਿਸੱਖ ਕੌਮ ਦੀ ਤਰਜੁਮਾਨੀ ਕਰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News