ਨਿਊਜ਼ੀਲੈਂਡ ਦੇ ਪੰਜਾਬੀ ਫ਼ਿਲਮ ਮੇਕਰ ਮੁਖਤਿਆਰ ਸਿੰਘ ਦੀ ਫ਼ਿਲਮ ਨੇ ਅੰਤਰਾਸ਼ਟਰੀ ਪੱਧਰ 'ਤੇ ਜਿੱਤੇ ਐਵਾਰਡ
Friday, Jul 15, 2022 - 12:33 PM (IST)
ਆਕਲੈਂਡ (ਹਰਮੀਕ ਸਿੰਘ)- Wownow productions ਅਤੇ Greenwallproductions ਦੇ ਸਹਿਯੋਗ ਨਾਲ ਬਣੀ ਅੰਗਰੇਜ਼ੀ ਫ਼ਿਲਮ "froggie whoosh" ਨੇ ਕਲਾ ਦੇ ਖੇਤਰ ਵਿਚ ਬਣਨ ਵਾਲੀਆਂ ਫ਼ਿਲਮਾਂ ਦੇ ਵਕਾਰੀ ਫਾਈਵ ਕੌਂਟੀਨੈਂਟਸ ਇੰਟਰਨੈਸ਼ਨਲ ਫਿਲਮ ਫੈਸਟੀਵਲ ਵੈਨਜ਼ੂਏਲਾ (ਸਾਊਥ ਅਮਰੀਕਾ) 'ਚ ਵੱਡਾ ਮਾਅਰਕਾ ਮਾਰਦਿਆਂ ਛੇ ਐਵਾਰਡ ਆਪਣੀ ਟੀਮ ਝੋਲੀ ਪਾਏ ਹਨ। ਇਸ ਫ਼ਿਲਮ ਫੈਸਟੀਵਲ ਵਿਚ ਦੁਨੀਆ ਭਰ ਤੋਂ ਸ਼ਾਰਟ ਫ਼ਿਲਮਾਂ ਦਿਖਾਈਆਂ ਜਾਂਦੀਆਂ ਹਨ। ਜਿਹਨਾਂ ਨੂੰ ਮਾਹਿਰਾਂ ਦੀ ਟੀਮ ਫਾਈਨਲ ਲਈ ਹਰ ਕੈਟਾਗਰੀ ਵਿਚ ਪੰਜ ਪੰਜ ਫ਼ਿਲਮਾਂ ਨੂੰ ਸਲੈਕਟ ਕਰਦੀ ਹੈ, ਜਿਹਨਾਂ ਨੂੰ ਅੱਗੇ ਐਵਾਰਡ ਦਿੱਤੇ ਜਾਂਦੇ ਹਨ।
ਇਸ ਫ਼ਿਲਮ ਨੇ ਕੁੱਲ ਛੇ ਐਵਾਰਡ ਆਪਣੇ ਨਾਮ ਕਰਦਿਆਂ ਬੈਸਟ ਸ਼ੋਰਟ ਥ੍ਰਿਲਰ ਫ਼ਿਲਮ, ਸਪੈਸ਼ਲ ਡਾਇਰੈਕਟਰ ਐਵਾਰਡ (ਕੈਮ ਸ਼ਰਮਾ), ਸਪੈਸ਼ਲ ਐਕਟਰ ਐਵਾਰਡ (ਮੁਖਤਿਆਰ ਸਿੰਘ) ਅਤੇ ਬਾਕੀ ਜਿਵੇਂ ਬੈਸਟ ਐਡੀਟਿੰਗ ਐਵਾਰਡ, ਬੈਸਟ ਸਿਨੇਮੈਟੋਫਰਾਗਫੀ ਅਤੇ ਬੈਸਟ ਸਾਊਂਡ ਡਿਜ਼ਾਈਨ ਨੇ ਖੇਤਰ ਵਿਚ ਜਿੱਤ ਕੇ ਤਹਿਲਕਾ ਮਚਾ ਦਿੱਤਾ।ਇਥੇ ਜ਼ਿਕਰਯੋਗ ਹੈ ਕਿ ਮੁਖਤਿਆਰ ਸਿੰਘ ਇਸ ਤੋਂ ਪਹਿਲਾਂ ਇੱਕ ਪੰਜਾਬੀ ਅਤੇ ਇੱਕ ਹਿੰਦੀ ਦੇ ਵਿਚ ਵੀ ਸ਼ਾਰਟ ਫਿਲਮ ਦਾ ਨਿਰਮਾਣ ਕਰ ਚੁੱਕੇ ਹਨ।ਉਹਨਾਂ ਦੀ ਉਕਤ ਫਿਲਮ ਮਨੋਵਿਗਿਆਨਕ ਤੌਰ 'ਤੇ ਪੈਂਦੇ ਪ੍ਰਭਾਵਾਂ ਦੇ ਸਿੱਟੇ ਦਾ ਜਿਥੇ ਫਿਲਮਾਂਕਣ ਹੈ। ਉੱਥੇ ਹੀ ਸੰਸਾਰ ਦੇ ਖਪਤਵਾਦੀ ਵਰਤਾਰਿਆਂ ਨੂੰ ਡੱਡੂ ਵਰਗੇ ਜੀਵ ਦੇ ਮਾਧਿਅਮ ਰਾਹੀਂ ਦਿਖਾਉਂਦਿਆਂ ਰੀਅਲ ਇਸਟੇਟ, ਬੈਂਕਿੰਗ ਸੈਕਟਰ 'ਤੇ ਮਨੋਵਿਗਿਆਨਕ ਚੋਟਾਂ ਲਾਈਆਂ ਹਨ।
ਪੜ੍ਹੋ ਇਹ ਅਹਿਮ ਖ਼ਬਰ- I2U2 Summit: ਯੂਏਈ 15,980 ਕਰੋੜ ਰੁਪਏ ਦੀ ਲਾਗਤ ਨਾਲ ਭਾਰਤ 'ਚ ਬਣਾਏਗਾ ਮੇਗਾ ਫੂਡ ਪਾਰਕ
ਫ਼ਿਲਮ ਇਕ ਬੱਚੇ ਨਾਲ ਹੋਈ ਹਿੰਸਾ ਦਾ ਪ੍ਰਭਾਵ ਦਿਖਾਉਂਦੀ ਹੈ ਜੋ ਉਸ ਨਾਲ ਸਾਰੀ ਉਮਰ ਰਹਿੰਦਾ ਹੈ ਅਤੇ ਉਸਦੇ ਸਮਾਜਿਕ ਤੇ ਨਿੱਜੀ. ਜੀਵਨ ਨੂੰ ਪ੍ਰਭਾਵਿਤ ਕਰਦਾ ਹੈ। ਮੁਖਤਿਆਰ ਸਿੰਘ ਅਤੇ ਉਸਦੀ ਸਮੁੱਚੀ ਟੀਮ ਦੀ ਮਾਣਮੱਤੀ ਪ੍ਰਾਪਤੀ 'ਤੇ ਨਿਊਜ਼ੀਲੈਂਡ ਦੇ ਪੰਜਾਬੀ ਭਾਈਚਾਰੇ ਵਲੋਂ ਵੀ ਜਿਥੇ ਵਧਾਈਆਂ ਦਿਤੀਆਂ ਜਾ ਰਹੀਆਂ ਹਨ, ਉੱਥੇ ਮੁਖਤਿਆਰ ਸਿੰਘ ਨੇ ਇੱਕ ਪੜਾਅ ਬਾਅਦ ਫ਼ਿਲਮ ਮੇਕਿੰਗ ਵਿਚ ਸ਼ੁਰੂਆਤ ਕਰਕੇ ਇਹ ਵੀ ਦਰਸਾ ਦਿੱਤਾ ਹੈ ਕਿ ਕਿਸੇ ਵੀ ਕੰਮ ਨੂੰ ਸ਼ੁਰੂ ਕਰਨ ਦਾ ਕੋਈ ਨੀਯਤ ਸਮਾਂ ਨਹੀਂ ਹੁੰਦਾ, ਸਗੋਂ ਤੁਹਾਡੀ ਪਹੁੰਚ ਅਤੇ ਨੀਯਤ ਦਾ ਹੋਣਾ ਜਰੂਰੀ ਹੈ।ਮੁਖਤਿਆਰ ਸਿੰਘ ਅਨੁਸਾਰ ਜਲਦ ਹੀ ਉਹ ਆਪਣੀਆਂ ਫ਼ਿਲਮਾਂ ਦਾ ਇੱਕ ਵਿਸ਼ੇਸ਼ ਫਿਲਮਾਂਕਣ ਆਕਲੈਂਡ ਵਿਚ ਜਲਦ ਹੀ ਆਯੋਜਿਤ ਵੀ ਕਰਵਾਉਣਗੇ।