ਨਿਊਯਾਰਕ ਪੁਲਸ ਨੇ ਭਾਰਤੀ ਗੁਜਰਾਤੀ ਕੇਤਨ ਪਟੇਲ ਨੂੰ ਕੀਤਾ ਗ੍ਰਿਫ਼ਤਾਰ
Friday, Apr 04, 2025 - 11:16 AM (IST)

ਨਿਊਯਾਰਕ (ਰਾਜ ਗੋਗਨਾ)- ਨਿਊ ਨਿਊਯਾਰਕ ਦੀ ਪੁਲਸ ਨੇ ਨਿਊ ਜਰਸੀ ਦੇ ਇਕ ਭਾਰਤੀ-ਗੁਜਰਾਤੀ, ਜਿਸ ਦਾ ਨਾਂ ਕੇਤਨ ਪਟੇਲ (51) ਦੱਸਿਆ ਗਿਆ ਹੈ। ਉਸ ਨੂੰ ਸਰਕਾਰੀ ਅਧਿਕਾਰੀ ਦੇ ਰੂਪ ਵਿੱਚ ਪੈਸੇ ਵਸੂਲਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਅਤੇ ਉਸ ਨੂੰ 28 ਅਪ੍ਰੈਲ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਬੀਤੀ 27 ਮਾਰਚ ਨੂੰ ਪੁਲਸ ਨੂੰ ਘੁਟਾਲੇ ਬਾਰੇ ਜਾਣਕਾਰੀ ਮਿਲੀ ਸੀ। ਅਤੇ ਉਸਨੂੰ 31 ਮਾਰਚ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਕੇਤਨ ਪਟੇਲ 'ਤੇ ਰੋਮ, ਨਿਊਯਾਰਕ ਵਿੱਚ ਥਰਡ-ਡਿਗਰੀ ਗ੍ਰੈਂਡ ਚੋਰੀ ਦਾ ਦੋਸ਼ ਲਗਾਇਆ ਗਿਆ ਹੈ। ਹਾਲਾਂਕਿ ਉਸਦੀ ਇਮੀਗ੍ਰੇਸ਼ਨ ਸਥਿਤੀ ਬਾਰੇ ਕੋਈ ਜਾਣਕਾਰੀ ਉਪਲਬਧ ਨਹੀਂ ਸੀ। ਰੋਮ ਪੁਲਸ ਅਨੁਸਾਰ ਮਾਮਲੇ ਦੀ ਤਿੰਨ ਦਿਨਾਂ ਦੀ ਜਾਂਚ ਤੋਂ ਬਾਅਦ ਕੇਤਨ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਸ ਵੱਲੋਂ ਲੰਘੀ 27 ਮਾਰਚ ਨੂੰ ਰੋਮ ਨਿਊਯਾਰਕ ਦੀ ਪੁਲਸ ਨੂੰ ਇੱਕ ਅਮਰੀਕੀ ਨਾਗਰਿਕ ਨੂੰ ਨਿਸ਼ਾਨਾ ਬਣਾ ਕੇ ਉਸ ਤੋਂ ਵੱਡੀ ਰਕਮ ਵਸੂਲਣ ਵਾਲੇ ਘੁਟਾਲੇ ਬਾਰੇ ਜਾਣਕਾਰੀ ਮਿਲੀ ਸੀ। ਇਸ ਮਾਮਲੇ ਵਿੱਚ ਨਿਊਯਾਰਕ ਸਟੇਟ ਪੁਲਸ ਵੀ ਸ਼ਾਮਲ ਹੋ ਗਈ, ਜਿਸ ਵਿੱਚ ਐਡੀਸਨ ਨਿਊਜਰਸੀ ਦੇ ਮਾਈਨਬਰੂਕ ਰੋਡ ਇਲਾਕੇ ਦੇ ਵਸਨੀਕ ਕੇਤਨ ਪਟੇਲ ਦੀ ਪਛਾਣ ਕਰਨ ਤੋਂ ਬਾਅਦ ਪੁਲਸ ਨੇ ਉਸਦੀ ਸ਼ਮੂਲੀਅਤ ਦੇ ਸਬੂਤ ਮਿਲਣ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਪੜ੍ਹੋ ਇਹ ਅਹਿਮ ਖ਼ਬਰ-ਤੁਰਕੀ ਏਅਰਪੋਰਟ 'ਤੇ 30 ਘੰਟੇ ਤੋਂ ਫਸੇ ਭਾਰਤੀ ਯਾਤਰੀ, ਲੰਡਨ ਤੋਂ ਮੁੰਬਈ ਆ ਰਹੀ ਸੀ ਫਲਾਈਟ
ਕੇਤਨ ਨੂੰ 28 ਅਪ੍ਰੈਲ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਹਾਲਾਂਕਿ ਪੁਲਸ ਨੇ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਪੀੜਤ ਤੋਂ ਉਸ ਘੁਟਾਲੇ ਵਿੱਚ ਕਿੰਨੇ ਪੈਸੇ ਵਸੂਲੇ ਜਾਣੇ ਸਨ ਜਿਸ ਵਿੱਚ ਉਹ ਸ਼ਾਮਲ ਹੋਣ ਦਾ ਦੋਸ਼ ਲੱਗਾ ਹੈ। ਹਾਲਾਂਕਿ ਪੁਲਸ ਨੇ ਕਿਹਾ ਹੈ ਕਿ ਇਸ ਘੁਟਾਲੇ ਵਿੱਚ ਪੀੜਤ ਤੋਂ ਵੱਡੀ ਰਕਮ ਵਸੂਲੀ ਜਾਣੀ ਸੀ, ਜਿਸ ਵਿੱਚ ਘੁਟਾਲੇਬਾਜ਼ ਪੀੜਤ ਨਾਲ ਔਨਲਾਈਨ ਅਤੇ ਫ਼ੋਨ 'ਤੇ ਸੰਪਰਕ ਵਿੱਚ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।