ਆਸਟ੍ਰੇਲੀਆ 'ਚ ਕਰਮਚਾਰੀਆਂ ਲਈ ਨਵਾਂ ਨਿਯਮ, 'ਰਾਈਟ ਟੂ ਡਿਸਕਨੈਕਟ' ਲਾਗੂ

Monday, Aug 26, 2024 - 01:38 PM (IST)

ਸਿਡਨੀ- ਆਸਟ੍ਰੇਲੀਆ ਵਿੱਚ ਇੱਕ ਨਵਾਂ ਕਾਨੂੰਨ ਲਾਗੂ ਕੀਤਾ ਗਿਆ ਹੈ। ਦਰਅਸਲ ਆਸਟ੍ਰੇਲੀਆ ਵਿਚ ਸੋਮਵਾਰ (26 ਅਗਸਤ) ਤੋਂ ਕਰਮਚਾਰੀਆਂ ਨੂੰ ਕੰਮ ਦੇ ਘੰਟਿਆਂ ਤੋਂ ਬਾਅਦ ਆਪਣੇ ਬੌਸ ਨੂੰ ਨਜ਼ਰਅੰਦਾਜ਼ ਕਰਨ ਦਾ ਅਧਿਕਾਰ ਹੋਵੇਗਾ। ਆਸਟ੍ਰੇਲੀਆ ਵਿੱਚ ਇਸ ਕਾਨੂੰਨ ਦਾ ਨਾਮ 'ਰਾਈਟ ਟੂ ਡਿਸਕਨੈਕਟ' (right to disconnect) ਮਤਲਬ ਸੰਪਰਕ ਵਿਚ ਨਾ ਰਹਿਣ ਦਾ ਅਧਿਕਾਰ ਹੈ। ਇਹ ਕਾਨੂੰਨ ਆਸਟ੍ਰੇਲੀਅਨ ਕਰਮਚਾਰੀਆਂ ਨੂੰ ਕੰਮ ਦੇ ਘੰਟਿਆਂ ਤੋਂ ਬਾਅਦ ਆਪਣੇ ਬੌਸ ਨੂੰ ਨਜ਼ਰਅੰਦਾਜ਼ ਕਰਨ ਦੀ ਇਜਾਜ਼ਤ ਦਿੰਦਾ ਹੈ। 26 ਅਗਸਤ ਤੋਂ ਕਰਮਚਾਰੀ ਨੂੰ ਆਪਣੀ ਸ਼ਿਫਟ ਤੋਂ ਬਾਅਦ ਆਪਣੇ ਬੌਸ ਦੀਆਂ ਕਾਲਾਂ ਨੂੰ ਨਜ਼ਰਅੰਦਾਜ਼ ਕਰਨ ਦਾ ਅਧਿਕਾਰ ਹੋਵੇਗਾ। ਇਹ ਕਾਨੂੰਨ ਇਸ ਸਾਲ ਫਰਵਰੀ 'ਚ ਪਾਸ ਕੀਤਾ ਗਿਆ ਸੀ। ਜੇਕਰ ਬੌਸ ਕੰਮ ਦੇ ਸਮੇਂ ਤੋਂ ਬਾਅਦ ਵੀ ਕਾਲ ਕਰਦਾ ਹੈ, ਤਾਂ ਕਰਮਚਾਰੀ ਸ਼ਿਕਾਇਤ ਕਰ ਸਕਦਾ ਹੈ।

ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਆਸਟ੍ਰੇਲੀਆ ਦਾ ਇਹ ਨਵਾਂ ਕਾਨੂੰਨ ਉਨ੍ਹਾਂ ਕਰਮਚਾਰੀਆਂ ਨੂੰ ਸੁਰੱਖਿਆ ਦਿੰਦਾ ਹੈ ਜੋ ਸ਼ਿਫਟ ਤੋਂ ਬਾਅਦ ਆਪਣੇ ਦਫਤਰ ਜਾਂ ਬੌਸ ਨਾਲ ਗੱਲ ਨਹੀਂ ਕਰਨਾ ਚਾਹੁੰਦੇ। ਹਾਲਾਂਕਿ ਕਾਨੂੰਨ ਅੱਗੇ ਕਹਿੰਦਾ ਹੈ ਕਿ ਜੇਕਰ ਇਨਕਾਰ ਨੂੰ ਗੈਰ-ਵਾਜਬ ਮੰਨਿਆ ਜਾਂਦਾ ਹੈ ਤਾਂ ਕਈ ਕਾਰਕਾਂ ਜਿਵੇਂ ਕਿ ਕਾਲ ਦਾ ਕਾਰਨ, ਸੰਪਰਕ ਦਾ ਤਰੀਕਾ ਆਦਿ 'ਤੇ ਵਿਚਾਰ ਕੀਤਾ ਜਾਵੇਗਾ।

ਯੂਰਪੀਅਨ ਯੂਨੀਅਨ ਦੇ ਦੇਸ਼ਾਂ ਵਿੱਚ ਪਹਿਲਾਂ ਹੀ ਕਾਨੂੰਨ ਲਾਗੂ

ਆਸਟ੍ਰੇਲੀਆ ਅਜਿਹਾ ਕਾਨੂੰਨ ਲਾਗੂ ਕਰਨ ਵਾਲਾ ਪਹਿਲਾ ਦੇਸ਼ ਨਹੀਂ ਹੈ, ਕਿਉਂਕਿ ਫਰਾਂਸ ਅਤੇ ਜਰਮਨੀ ਸਮੇਤ ਯੂਰਪੀਅਨ ਯੂਨੀਅਨ ਦੇ ਕਈ ਦੇਸ਼ਾਂ ਵਿੱਚ ਪਹਿਲਾਂ ਹੀ ਅਜਿਹੇ ਕਾਨੂੰਨ ਹਨ, ਜੋ ਕਰਮਚਾਰੀਆਂ ਨੂੰ ਕੰਮ 'ਤੇ ਆਪਣੇ ਮੋਬਾਈਲ ਡਿਵਾਈਸਾਂ ਨੂੰ ਬੰਦ ਕਰਨ ਦੀ ਇਜਾਜ਼ਤ ਦਿੰਦੇ ਹਨ।

ਪੜ੍ਹੋ ਇਹ ਅਹਿਮ ਖ਼ਬਰ- ਕਮਲਾ ਹੈਰਿਸ ਨੂੰ ਹਫ਼ਤੇ ਦੌਰਾਨ 82 ਮਿਲੀਅਨ ਸਮੇਤ ਕੁੱਲ 540 ਮਿਲੀਅਨ ਡਾਲਰ ਦਾ ਫੰਡ 

ਮੁਲਾਜ਼ਮ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ

ਇਸ ਸਾਲ ਦੇ ਸ਼ੁਰੂ ਵਿੱਚ ਸੰਸਦ ਵਿੱਚ ਪਾਸ ਹੋਣ ਦੌਰਾਨ ਇਸ ਕਾਨੂੰਨ ਨੂੰ ਮਾਲਕ ਸਮੂਹਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਆਲੋਚਕਾਂ ਅਨੁਸਾਰ ਕਾਨੂੰਨ ਵਿੱਚ ਬਹੁਤ ਸਾਰੀਆਂ ਕਮੀਆਂ ਹਨ ਅਤੇ ਇਸਨੂੰ ਜਲਦਬਾਜ਼ੀ ਵਿੱਚ ਲਿਆਂਦਾ ਗਿਆ ਸੀ।

ਨਵਾਂ ਨਿਯਮ ਆਵਾਜ਼ ਉਠਾਉਣ ਦਾ ਦਿੰਦਾ ਹੈ ਭਰੋਸਾ 

ਇਸ ਨਵੇਂ ਨਿਯਮ ਦੇ ਲਾਗੂ ਹੋਣ ਤੋਂ ਬਾਅਦ ਕਰਮਚਾਰੀਆਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਕਰਮਚਾਰੀਆਂ ਨੂੰ ਕੰਮ ਨਾਲ ਸਬੰਧਤ ਈਮੇਲਾਂ, ਸੰਦੇਸ਼ਾਂ ਅਤੇ ਕਾਲਾਂ ਰਾਹੀਂ ਆਪਣੀ ਨਿੱਜੀ ਜ਼ਿੰਦਗੀ ਵਿੱਚ ਲਗਾਤਾਰ ਦਖਲਅੰਦਾਜ਼ੀ ਵਿਰੁੱਧ ਆਵਾਜ਼ ਉਠਾਉਣ ਦਾ ਭਰੋਸਾ ਦਿੰਦਾ ਹੈ। ਕੋਰੋਨਾ ਮਹਾਮਾਰੀ ਦੇ ਬਾਅਦ ਤੋਂ ਦਫਤਰ ਖਤਮ ਹੋਣ ਤੋਂ ਬਾਅਦ ਵੀ ਕੰਮ ਕਰਨ ਦਾ ਰੁਝਾਨ ਵਧਿਆ ਹੈ, ਜਿਸ ਨਾਲ ਘਰ ਅਤੇ ਕੰਮ ਦੀ ਆਪਸੀ ਤਾਲਮੇਲ ਭੰਗ ਹੋ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News