ਅਮਰੀਕਾ ''ਚ Green card ਧਾਰਕਾਂ ਲਈ ਨਵੇਂ ਹੁਕਮ ਜਾਰੀ

Friday, Jul 25, 2025 - 08:57 AM (IST)

ਅਮਰੀਕਾ ''ਚ Green card ਧਾਰਕਾਂ ਲਈ ਨਵੇਂ ਹੁਕਮ ਜਾਰੀ

ਵਾਸ਼ਿੰਗਟਨ (ਰਾਜ ਗੋਗਨਾ)- ਜਦੋਂ ਤੋਂ ਰਾਸ਼ਟਰਪਤੀ ਡੋਨਾਲਡ ਟਰੰਪ ਸੱਤਾ ਵਿੱਚ ਆਏ ਹਨ, ਉਨ੍ਹਾਂ ਨੇ ਉਨ੍ਹਾਂ ਸਾਰਿਆਂ 'ਤੇ ਸਖ਼ਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਖ਼ਾਸ ਕਰਕੇ ਉਨ੍ਹਾਂ 'ਤੇ ਜੋ ਅਮਰੀਕੀ ਨਾਗਰਿਕ ਨਹੀਂ ਹਨ ਪਰ ਅਮਰੀਕਾ ਵਿੱਚ ਕਾਨੂੰਨੀ ਤੌਰ 'ਤੇ ਰਹਿ ਰਹੇ ਹਨ। ਰਾਸ਼ਟਰਪਤੀ ਟਰੰਪ ਨੇ ਅਜਿਹੇ ਪ੍ਰਵਾਸੀਆਂ ਲਈ ਕਈ ਤਰ੍ਹਾਂ ਦੇ ਸਖ਼ਤ ਆਦੇਸ਼ ਜਾਰੀ ਕੀਤੇ ਹਨ। ਤਾਜ਼ਾ ਆਦੇਸ਼ ਵਿਚ ਅਮਰੀਕੀ ਕਸਟਮਜ਼ ਅਤੇ ਸਰਹੱਦੀ ਸੁਰੱਖਿਆ (ਸੀ.ਬੀ.ਪੀ) ਨੇ ਗੈਰ-ਅਮਰੀਕੀ ਨਾਗਰਿਕਾਂ ਅਤੇ ਗ੍ਰੀਨ ਕਾਰਡ ਧਾਰਕਾਂ ਨੂੰ ਆਪਣੇ ਰਜਿਸਟ੍ਰੇਸ਼ਨ ਦਸਤਾਵੇਜ਼ ਹਰ ਸਮੇਂ ਆਪਣੇ ਕੋਲ ਰੱਖਣ ਦਾ ਹੁਕਮ ਦਿੱਤਾ ਹੈ, ਨਹੀਂ ਤਾਂ ਉਨ੍ਹਾਂ 'ਤੇ ਜੁਰਮਾਨਾ ਲਗਾਇਆ ਜਾਵੇਗਾ ਅਤੇ ਜਾਅਲਸਾਜ਼ੀ ਲਈ ਮੁਕੱਦਮਾ ਚਲਾਇਆ ਜਾਵੇਗਾ।

ਪੜ੍ਹੋ ਇਹ ਅਹਿਮ ਖ਼ਬਰ-Canada 'ਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਝਟਕਾ! ਵੱਡਾ ਕਦਮ ਚੁੱਕਣ ਜਾ ਰਹੀ ਸਰਕਾਰ

ਇਹ ਸੰਘੀ ਕਾਨੂੰਨ (ਪੂਰੇ ਸੰਘੀ ਪ੍ਰਣਾਲੀ 'ਤੇ ਲਾਗੂ) ਕਾਨੂੰਨੀ ਹੈ ਅਤੇ 18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਸਾਰੇ ਵਿਦੇਸ਼ੀਆਂ 'ਤੇ ਲਾਗੂ ਹੁੰਦਾ ਹੈ। ਇਹ ਸੀ.ਬੀ.ਪੀ ਆਰਡਰ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ, ਜਿਨ੍ਹਾਂ ਵਿੱਚੋਂ ਭਾਰਤੀ ਉੱਥੇ ਰਹਿਣ ਵਾਲੇ ਸਭ ਤੋਂ ਵੱਡੇ ਸਮੂਹ ਹਨ ਅਤੇ ਉਨ੍ਹਾਂ ਨੂੰ ਚੌਕਸ ਰਹਿਣਾ ਪਵੇਗਾ। ਮੈਕਸੀਕਨਾਂ ਤੋਂ ਬਾਅਦ ਭਾਰਤੀ ਅਮਰੀਕਾ ਵਿੱਚ ਦੂਜਾ ਸਭ ਤੋਂ ਵੱਡਾ ਪ੍ਰਵਾਸੀ ਸਮੂਹ ਹੈ। ਇਸ ਸੰਬੰਧ ਵਿੱਚ ਸੀ.ਬੀ.ਪੀ ਨੇ  ਕਿਹਾ ਹੈ ਕਿ ਹਮੇਸ਼ਾ ਆਪਣੇ ਪਰਦੇਸੀ ਰਜਿਸਟ੍ਰੇਸ਼ਨ ਦਸਤਾਵੇਜ਼ ਆਪਣੇ ਨਾਲ ਰੱਖੋ। ਜੇਕਰ ਤੁਹਾਡੇ ਕੋਲ ਉਹ ਨਹੀਂ ਹਨ ਅਤੇ ਇੱਕ ਸੰਘੀ ਕਾਨੂੰਨ ਲਾਗੂ ਕਰਨ ਵਾਲਾ ਅਧਿਕਾਰੀ ਤੁਹਾਨੂੰ ਰੋਕਦਾ ਹੈ ਅਤੇ ਤੁਸੀਂ ਉਹਨਾਂ ਨੂੰ ਨਹੀਂ ਦਿਖਾ ਸਕਦੇ ਤਾਂ ਇਸਨੂੰ ਸਰਕਾਰ ਨਾਲ ਧੋਖਾਧੜੀ ਮੰਨਿਆ ਜਾਵੇਗਾ ਅਤੇ ਤੁਹਾਨੂੰ ਭਾਰੀ ਜੁਰਮਾਨਾ ਵੀ ਭਰਨਾ ਪਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News