ਰਾਤੋ-ਰਾਤ ਨੇਤਨਯਾਹੂ ਦੇ ਮੁੰਡੇ ਨੂੰ ਕੀਤਾ ਗਿਆ Evacuate ! ਸਾਮਾਨ ਚੁੱਕਣ ਦਾ ਵੀ ਨਹੀਂ ਮਿਲਿਆ ਟਾਈਮ

Monday, Aug 31, 2026 - 03:07 PM (IST)

ਰਾਤੋ-ਰਾਤ ਨੇਤਨਯਾਹੂ ਦੇ ਮੁੰਡੇ ਨੂੰ ਕੀਤਾ ਗਿਆ Evacuate ! ਸਾਮਾਨ ਚੁੱਕਣ ਦਾ ਵੀ ਨਹੀਂ ਮਿਲਿਆ ਟਾਈਮ

ਇੰਟਰਨੈਸ਼ਨਲ ਡੈਸਕ- ਇਰਾਨ ਖ਼ਿਲਾਫ਼ ਜੰਗ 'ਚ ਅਮਰੀਕਾ ਦੇ ਪ੍ਰਮੁੱਖ ਸਾਥੀ ਦੇਸ਼ ਇਜ਼ਰਾਈਲ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਕੁਝ ਦਿਨ ਪਹਿਲਾਂ ਜਿੱਥੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਛੋਟੇ ਪੁੱਤਰ ਬੈਰਨ ਟਰੰਪ ਨੂੰ ਕਤਲ ਦੀ ਸਾਜ਼ਿਸ਼ ਦੇ ਡਰੋਂ ਘਰ ਤੋਂ ਨਿਕਲਣਾ ਬੰਦ ਕਰ ਦਿੱਤਾ ਹੈ, ਉੱਥੇ ਹੀ ਹੁਣ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਪੁੱਤਰ ਯਾਇਰ ਨੇਤਨਯਾਹੂ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ।

ਇਸ ਧਮਕੀ ਤੋਂ ਬਾਅਦ ਯਾਇਰ ਨੂੰ ਤੁਰੰਤ ਅਮਰੀਕਾ ਤੋਂ ਇਜ਼ਰਾਈਲ ਵਾਪਸ ਬੁਲਾ ਲਿਆ ਗਿਆ ਹੈ। ਇਜ਼ਰਾਈਲ ਦੀ ਸੁਰੱਖਿਆ ਏਜੰਸੀ 'ਸ਼ਿਨ ਬੇਟ' ਨੇ ਪੁਸ਼ਟੀ ਕੀਤੀ ਹੈ ਕਿ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਵੱਡੇ ਪੁੱਤਰ ਯਾਇਰ ਨੇਤਨਯਾਹੂ ਨੂੰ ਅਮਰੀਕਾ ਦੇ ਫਲੋਰੀਡਾ ਤੋਂ ਬਹੁਤ ਹੀ ਇਮਰਜੈਂਸੀ ਹਾਲਾਤ ਵਿੱਚ ਤੁਰੰਤ ਇਜ਼ਰਾਈਲ ਵਾਪਸ ਲਿਆਂਦਾ ਗਿਆ ਹੈ। ਇਹ ਕਦਮ ਉਨ੍ਹਾਂ ਦੀ ਜਾਨ ਨੂੰ ਵੱਡੇ ਖ਼ਤਰੇ ਦੀ ਜਾਣਕਾਰੀ ਤੋਂ ਬਾਅਦ ਚੁੱਕਿਆ ਗਿਆ ਹੈ।

ਇਜ਼ਰਾਈਲੀ ਮੀਡੀਆ ਰਿਪੋਰਟਾਂ ਅਨੁਸਾਰ, ਖ਼ਤਰੇ ਦਾ ਅੰਦਾਜ਼ਾ ਲਗਾਏ ਜਾਣ ਤੋਂ ਬਾਅਦ 'ਸ਼ਿਨ ਬੇਟ' ਨੇ ਅਮਰੀਕਾ 'ਚ ਮੌਜੂਦ ਇਜ਼ਰਾਈਲੀ ਰਾਸ਼ਟਰਪਤੀ ਇਸਹਾਕ ਹਰਜ਼ੋਗ ਦੀ ਸੁਰੱਖਿਆ ਟੀਮ ਦੇ ਕੁਝ ਅਧਿਕਾਰੀਆਂ ਨੂੰ ਤੁਰੰਤ ਮਿਆਮੀ ਭੇਜਿਆ। ਯਾਇਰ ਨੇਤਨਯਾਹੂ ਨੂੰ ਆਪਣਾ ਸਾਮਾਨ ਚੁੱਕਣ ਦਾ ਵੀ ਸਮਾਂ ਨਹੀਂ ਦਿੱਤਾ ਗਿਆ ਤੇ ਸੁਰੱਖਿਆ ਘੇਰੇ ਹੇਠ ਰਾਤੋ-ਰਾਤ ਫਲੋਰੀਡਾ ਤੋਂ ਏਅਰਪੋਰਟ ਲਿਜਾ ਕੇ ਇਜ਼ਰਾਈਲ ਰਵਾਨਾ ਕੀਤਾ ਗਿਆ। 

ਇਹ ਵੀ ਪੜ੍ਹੋ- ਭਾਰਤ ਦੀ ਸਰਹੱਦ 'ਤੇ Water Bomb ! ਵੱਡਾ ਖ਼ਤਰਾ ਬਣਿਆ ਗੁਆਂਢੀ ਮੁਲਕ ਦਾ ਇਹ ਪ੍ਰੋਜੈਕਟ

ਕੁਝ ਅਮਰੀਕੀ ਅਤੇ ਇਜ਼ਰਾਈਲੀ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਰਾਨੀ ਏਜੰਟ ਫਲੋਰੀਡਾ 'ਚ ਯਾਇਰ 'ਤੇ ਨਜ਼ਰ ਰੱਖ ਰਹੇ ਸਨ ਅਤੇ ਉਨ੍ਹਾਂ ਦੇ ਕਤਲ ਦੀ ਸਾਜ਼ਿਸ਼ ਰਚ ਰਹੇ ਸਨ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਵੀ ਇੱਕ ਟੀ.ਵੀ. ਇੰਟਰਵਿਊ 'ਚ ਕਿਹਾ ਸੀ ਕਿ ਇਰਾਨ ਨੇ ਉਨ੍ਹਾਂ ਦੇ ਪੁੱਤਰ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। 

ਹਾਲਾਂਕਿ 'ਸ਼ਿਨ ਬੇਟ' ਨੇ ਸੁਰੱਖਿਆ ਕਾਰਨਾਂ ਕਰ ਕੇ ਯਾਇਰ ਨੂੰ ਪੈਦਾ ਹੋਏ ਇਸ 'ਖ਼ਤਰੇ' ਬਾਰੇ ਅਧਿਕਾਰਤ ਤੌਰ 'ਤੇ ਕੋਈ ਜਾਣਕਾਰੀ ਜਨਤਕ ਕਰਨ ਤੋਂ ਇਨਕਾਰ ਕੀਤਾ ਹੈ, ਪਰ ਇਹ ਮੰਨਿਆ ਹੈ ਕਿ ਹਾਲਾਤ ਗੰਭੀਰ ਸਨ, ਜਿਸ ਕਾਰਨ ਉਸ ਨੂੰ ਵਾਪਸ ਇਜ਼ਰਾਈਲ ਲਿਆਂਦਾ ਗਿਆ ਹੈ।

ਜ਼ਿਕਰਯੋਗ ਹੈ ਕਿ ਇਜ਼ਰਾਈਲੀ ਪ੍ਰਧਾਨ ਮੰਤਰੀ ਦੇ ਵੱਡੇ ਪੁੱਤਰ ਯਾਇਰ ਨੇਤਨਯਾਹੂ (35) ਪਿਛਲੇ ਕੁਝ ਸਾਲਾਂ ਤੋਂ ਅਮਰੀਕਾ ਦੇ ਮਿਆਮੀ (ਫਲੋਰੀਡਾ) 'ਚ ਰਹਿ ਰਹੇ ਸਨ। ਇਜ਼ਰਾਈਲ 'ਚ ਗਾਜ਼ਾ ਨਾਲ ਜੰਗ ਸ਼ੁਰੂ ਹੋਣ ਤੋਂ ਬਾਅਦ ਜਦੋਂ ਲੱਖਾਂ ਇਜ਼ਰਾਈਲੀ ਨੌਜਵਾਨਾਂ ਨੂੰ ਫੌਜ ਦੀ ਰਿਜ਼ਰਵ ਡਿਊਟੀ ਲਈ ਬੁਲਾਇਆ ਗਿਆ ਸੀ, ਤਾਂ ਯਾਇਰ ਦੇ ਅਮਰੀਕਾ 'ਚ ਰਹਿਣ ਅਤੇ ਸਰਕਾਰੀ ਖ਼ਰਚੇ 'ਤੇ ਮਿਲੀ ਮਹਿੰਗੀ ਸੁਰੱਖਿਆ ਨੂੰ ਲੈ ਕੇ ਇਜ਼ਰਾਈਲ 'ਚ ਇਸ ਦੀ ਕਾਫ਼ੀ ਆਲੋਚਨਾ ਵੀ ਹੋਈ ਸੀ।

ਇਹ ਵੀ ਪੜ੍ਹੋ- ਭਾਰਤੀਆਂ ਨੂੰ Visa-Free ਐਂਟਰੀ ਦੇਵੇਗਾ ਇਹ ਬੇਹੱਦ ਖ਼ੂਬਸੂਰਤ ਦੇਸ਼ ! PM ਮੋਦੀ ਦੇ ਦੌਰੇ ਮਗਰੋਂ ਹੋਇਆ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News