ਟੰਰਪ ਨੂੰ ਮਾਰਨਾ ਚਾਹੁੰਦੈ ਈਰਾਨ ! ਨੇਤਨਯਾਹੂ ਦੇ ਘਰ ਵੀ ਦਾਗੀ ਮਿਜ਼ਾਈਲ
Monday, Jun 16, 2025 - 10:07 AM (IST)

ਇੰਟਰਨੈਸ਼ਨਲ ਡੈਸਕ- ਇਕ ਪਾਸੇ ਜਿੱਥੇ ਈਰਾਨ-ਇਜਰਾਈਲ ਵਿਚਾਲੇ ਜੰਗ ਦੀ ਸਥਿਤੀ ਬਣੀ ਹੋਈ ਹੈ, ਉੱਥੇ ਹੀ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਕ ਸਨਸਨੀਖੇਜ਼ ਦਾਅਵਾ ਕੀਤਾ ਹੈ ਕਿ ਈਰਾਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਤਲ ਕਰਨ ਦੀ ਯੋਜਨਾ ਬਣਾਈ ਸੀ, ਕਿਉਂਕਿ ਉਹ ਈਰਾਨ ਦੇ ਪਰਮਾਣੂ ਬੰਬ ਬਣਾਉਣ ਦੀਆਂ ਨੀਤੀਆਂ ਦਾ ਵਿਰੋਧ ਕਰ ਰਿਹਾ ਹੈ।
ਇਕ ਇੰਟਰਵਿਊ ਦੌਰਾਨ ਨੇਤਨਯਾਹੂ ਨੇ ਟਰੰਪ ਨੂੰ ਤਹਿਰਾਨ ਦਾ "ਦੁਸ਼ਮਣ ਨੰਬਰ 1" ਦੱਸਿਆ ਅਤੇ ਈਰਾਨ 'ਤੇ ਉਸ ਦੇ ਕਤਲ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ, "ਉਹ ਉਸ (ਟਰੰਪ) ਨੂੰ ਮਾਰਨਾ ਚਾਹੁੰਦੇ ਹਨ। ਉਹ ਦੁਸ਼ਮਣ ਨੰਬਰ-1 ਹੈ।"
ਇਹ ਵੀ ਪੜ੍ਹੋ- ਵੱਡੀ ਖ਼ਬਰ ; ਈਰਾਨ-ਇਜ਼ਰਾਈਲ ਤਣਾਅ ਵਿਚਾਲੇ 4.80 ਰੁਪਏ ਮਹਿੰਗਾ ਹੋਇਆ ਪੈਟਰੋਲ
ਨੇਤਨਯਾਹੂ ਨੇ ਈਰਾਨ 'ਤੇ ਟਰੰਪ ਦੇ ਰਿਕਾਰਡ ਦੀ ਪ੍ਰਸ਼ੰਸਾ ਕੀਤੀ ਤੇ ਈਰਾਨ ਪ੍ਰਮਾਣੂ ਸਮਝੌਤੇ ਤੋਂ ਪਿੱਛੇ ਹਟਣ ਅਤੇ ਚੋਟੀ ਦੇ ਈਰਾਨੀ ਕਮਾਂਡਰ ਕਾਸਿਮ ਸੁਲੇਮਾਨੀ ਦੇ ਕਤਲ ਵਰਗੇ ਮੁੱਖ ਫੈਸਲਿਆਂ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ, "ਉਹ (ਟਰੰਪ) ਇੱਕ ਫੈਸਲਾਕੁੰਨ ਨੇਤਾ ਹੈ। ਉਸ ਨੇ ਕਦੇ ਵੀ ਉਹ ਰਸਤਾ ਨਹੀਂ ਅਪਣਾਇਆ ਜੋ ਦੂਜਿਆਂ ਨੇ ਉਨ੍ਹਾਂ ਨਾਲ ਸੌਦੇਬਾਜ਼ੀ ਕਰਨ ਲਈ ਅਪਣਾਇਆ ਸੀ। ਨੇਤਨਯਾਹੂ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਖੁਦ ਵੀ ਈਰਾਨੀ ਹਮਲੇ ਦਾ ਨਿਸ਼ਾਨਾ ਸੀ ਤੇ ਦੱਸਿਆ ਕਿ ਈਰਾਨ ਨੇ ਉਨ੍ਹਾਂ ਦੇ ਘਰ 'ਤੇ ਵੀ ਇੱਕ ਮਿਜ਼ਾਈਲ ਦਾਗੀ ਸੀ।"
ਇਹ ਵੀ ਪੜ੍ਹੋ- ਨਿਊਕਲੀਅਰ ਸਾਈਟ 'ਤੇ ਰੇਡੀਏਸ਼ਨ ਲੀਕੇਜ ! ਇਨਸਾਨੀਅਤ ਲਈ ਪੈਦਾ ਹੋਇਆ ਵੱਡਾ ਖ਼ਤਰਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e