ਨੇਪਾਲ-ਭਾਰਤ ''ਚ ਬਣੀ ਸਹਿਮਤੀ, ਸਰਹੱਦਾਂ ਪਾਰ ਆਉਣਾ-ਜਾਣਾ ਹੋਇਆ ਸੁਖਾਲਾ
Tuesday, Nov 19, 2024 - 04:07 PM (IST)
ਕਾਠਮੰਡੂ (ਭਾਸ਼ਾ)- ਨੇਪਾਲ ਅਤੇ ਭਾਰਤ ਨੇ ਸੋਮਵਾਰ ਨੂੰ ਦੋਵਾਂ ਦੇਸ਼ਾਂ ਦੀਆਂ ਸਰਹੱਦਾਂ ਦੇ ਪਾਰ ਨਾਗਰਿਕਾਂ ਦੀ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਤਾਲਮੇਲ ਵਧਾਉਣ ਲਈ ਸਹਿਮਤੀ ਪ੍ਰਗਟਾਈ। ਸਸ਼ਤ੍ਰ ਸੀਮਾ ਬਲ (ਐਸ.ਐਸ.ਬੀ) ਦੇ ਡਾਇਰੈਕਟਰ ਜਨਰਲ ਅੰਮ੍ਰਿਤ ਮੋਹਨ ਪ੍ਰਸਾਦ ਅਤੇ ਨੇਪਾਲ ਹਥਿਆਰਬੰਦ ਪੁਲਸ ਬਲ ਦੇ ਮੁਖੀ ਰਾਜੂ ਅਰਿਆਲ ਦੀ ਪ੍ਰਧਾਨਗੀ ਹੇਠ ਹੋਈ ਨੇਪਾਲ-ਭਾਰਤ ਸੀਮਾ ਸੁਰੱਖਿਆ ਤਾਲਮੇਲ ਦੀ ਅੱਠਵੀਂ ਮੀਟਿੰਗ ਵਿੱਚ ਇਸ ਬਾਰੇ ਸਹਿਮਤੀ ਬਣੀ।
ਨੇਪਾਲ ਸਥਿਤ ਭਾਰਤੀ ਦੂਤਘਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇਕ ਪੋਸਟ 'ਚ ਕਿਹਾ, ''ਦੋਵਾਂ ਪੱਖਾਂ ਵਿਚਾਲੇ ਸਾਰਥਕ ਬੈਠਕ ਹੋਈ ਅਤੇ ਉਹ ਸਰਹੱਦਾਂ ਪਾਰ ਦੋਹਾਂ ਦੇਸ਼ਾਂ ਦੇ ਨਾਗਰਿਕਾਂ ਦੀ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਤਾਲਮੇਲ ਵਧਾਉਣ 'ਤੇ ਸਹਿਮਤ ਹੋਏ।'' ਨੇਪਾਲੀ ਅਧਿਕਾਰੀਆਂ ਮੁਤਾਬਕ ਤਿੰਨ ਦਿਨੀਂ ਉੱਚ ਪੱਧਰੀ ਸੁਰੱਖਿਆ ਬੈਠਕ ਸੋਮਵਾਰ ਨੂੰ ਖ਼ਤਮ ਹੋਈ, ਜਿਸ ਵਿਚ ਸਰਹੱਦ ਪਾਰ ਦੀਆਂ ਅਪਰਾਧਿਕ ਗਤੀਵਿਧੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕੰਟਰੋਲ ਕਰਨ 'ਤੇ ਜ਼ੋਰ ਦਿੱਤਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ-ਅਮਰੀਕਾ ਸਰਹੱਦ 'ਤੇ ਹਲਚਲ ਵਧਣ ਦਾ ਖਦਸ਼ਾ, ਚੁੱਕਿਆ ਅਹਿਮ ਕਦਮ
ਨੇਪਾਲ ਦੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਰਿਸ਼ੀਰਾਮ ਤਿਵਾਰੀ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ, "ਦੋਵੇਂ ਧਿਰਾਂ ਸਰਹੱਦੀ ਸੁਰੱਖਿਆ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਅਤੇ ਸਾਂਝੇ ਯਤਨਾਂ ਰਾਹੀਂ ਸਰਹੱਦ ਪਾਰ ਦੀਆਂ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਲਈ ਕਦਮ ਚੁੱਕਣ ਲਈ ਸਹਿਮਤ ਹੋਈਆਂ।" ਨੇਪਾਲ, ਭਾਰਤ ਦੇ ਪੰਜ ਰਾਜਾਂ ਸਿੱਕਮ, ਪੱਛਮੀ ਬੰਗਾਲ, ਬਿਹਾਰ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਨਾਲ 1,850 ਕਿਲੋਮੀਟਰ ਤੋਂ ਵੱਧ ਦੀ ਸਰਹੱਦ ਸਾਂਝੀ ਕਰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।