ਇਕੱਲੀ ਬਾਰਿਸ਼ ਹੀ ਨਹੀਂ, ਇਹ ਵੀ ਬਣੇ ਨੇਪਾਲ 'ਚ ਆਈ ਤਬਾਹੀ ਦਾ ਕਾਰਨ

Monday, Aug 31, 2026 - 10:53 AM (IST)

ਇਕੱਲੀ ਬਾਰਿਸ਼ ਹੀ ਨਹੀਂ, ਇਹ ਵੀ ਬਣੇ ਨੇਪਾਲ 'ਚ ਆਈ ਤਬਾਹੀ ਦਾ ਕਾਰਨ

ਇੰਟਰਨੈਸ਼ਨਲ ਡੈਸਕ- ਨੇਪਾਲ 'ਚ 26 ਅਗਸਤ ਨੂੰ ਆਏ ਫਲੈਸ਼ ਫਲੱਡ ਨੇ ਇੱਥੇ ਭਾਰੀ ਤਬਾਹੀ ਮਚਾਈ ਹੈ। ਇਨ੍ਹਾਂ ਹੜ੍ਹਾਂ ਕਾਰਨ ਇੱਥੇ ਹੁਣ ਤੱਕ 700 ਤੋਂ ਵੱਧ ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ 2500 ਤੋਂ ਵੱਧ ਲੋਕ ਹਾਲੇ ਲਾਪਤਾ ਦੱਸੇ ਜਾ ਰਹੇ ਹਨ। ਹਾਲਾਂਕਿ ਉੱਥੇ ਤੇਜ਼ੀ ਨਾਲ ਰੈਸਕਿਊ ਆਪਰੇਸ਼ਨ ਚਲਾਏ ਜਾ ਰਹੇ ਹਨ, ਪਰ ਇਸ ਦੇ ਬਾਵਜੂਦ ਮੌਤਾਂ ਦਾ ਅੰਕੜਾ ਹੋਰ ਵਧਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। 

PunjabKesari

ਸਿਰਫ਼ ਬਾਰਿਸ਼ ਨਹੀਂ, ਭੂਗੋਲ ਵੀ ਹੈ ਤਬਾਹੀ ਦਾ ਵੱਡਾ ਕਾਰਨ
ਇਸ ਭਿਆਨਕ ਤਬਾਹੀ ਪਿੱਛੇ ਬੇਸ਼ੱਕ ਭਾਰੀ ਬਾਰਿਸ਼ ਸਭ ਤੋਂ ਵੱਡਾ ਕਾਰਨ ਹੈ, ਪਰ ਇਸ ਮੰਜ਼ਰ ਪਿੱਛੇ ਬਾਰਿਸ਼ ਨੂੰ ਇਕਲੌਤਾ ਕਾਰਨ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਇਸ 'ਚ ਹਿਮਾਲਿਆ ਦੇ ਪਹਾੜਾਂ ਦੀ ਭੂਗੋਲਿਕ ਬਣਾਵਟ ਅਤੇ ਵਿਗਿਆਨਕ ਕਾਰਨਾਂ ਨੇ ਵੀ ਬੇਹੱਦ ਅਹਿਮ ਭੂਮਿਕਾ ਨਿਭਾਈ ਹੈ। ਭੂ-ਵਿਗਿਆਨੀਆਂ ਅਤੇ ਜਲ-ਵਿਗਿਆਨੀਆਂ ਅਨੁਸਾਰ ਨੇਪਾਲ ਦੇ ਪਹਾੜ ਇਸ ਤਰ੍ਹਾਂ ਦੀ ਤਬਾਹੀ ਨੂੰ ਹੋਰ ਜ਼ਿਆਦਾ ਗਤੀ ਦਿੰਦੇ ਹਨ, ਜਿਸ ਕਾਰਨ ਇੱਥੇ ਜਾਨੀ-ਮਾਲੀ ਨੁਕਸਾਨ ਇੰਨਾ ਜ਼ਿਆਦਾ ਹੋਇਆ ਹੈ।

PunjabKesari

ਮਾਨਸੂਨੀ ਹਵਾਵਾਂ
ਜਦੋਂ ਬੰਗਾਲ ਦੀ ਖਾੜੀ ਤੋਂ ਆਉਂਦੀਆਂ ਮਾਨਸੂਨੀ ਹਵਾਵਾਂ ਨੇਪਾਲ ਵੱਲ ਵਧਦੀਆਂ ਹਨ, ਤਾਂ ਹਿਮਾਲਿਆ ਦੇ ਉੱਚੇ ਪਹਾੜ ਉਨ੍ਹਾਂ ਦੇ ਰਸਤੇ 'ਚ ਇੱਕ ਵਿਸ਼ਾਲ ਕੰਧ ਵਾਂਗ ਖੜ੍ਹੇ ਹੋ ਜਾਂਦੇ ਹਨ। ਇਹ ਹਵਾਵਾਂ ਪਹਾੜਾਂ ਦੀਆਂ ਢਲਾਣਾਂ ਨਾਲ ਟਕਰਾ ਕੇ ਤੇਜ਼ੀ ਨਾਲ ਉੱਪਰ ਵੱਲ ਉੱਠਦੀਆਂ ਹਨ, ਜਿੱਥੇ ਤਾਪਮਾਨ ਘੱਟ ਹੋਣ ਕਾਰਨ ਬੱਦਲ ਬੇਹੱਦ ਸੰਘਣੇ ਹੋ ਜਾਂਦੇ ਹਨ ਤੇ ਪਹਾੜਾਂ ਦੇ ਹੇਠਲੇ ਭਾਗਾਂ 'ਚ ਅਚਾਨਕ ਬੱਦਲ ਫਟ ਜਾਂਦਾ ਹੈ, ਜੋ ਅਚਾਨਕ ਹੀ ਭਾਰੀ ਤਬਾਹੀ ਲਿਆਉਂਦਾ ਹੈ।

PunjabKesari

ਸਮੁੰਦਰੀ ਤਲ ਤੋਂ ਉਚਾਈ
ਨੇਪਾਲ ਦਾ ਭੂਗੋਲਿਕ ਖੇਤਰ ਬਹੁਤ ਘੱਟ ਦੂਰੀ 'ਚ ਸਮੁੰਦਰ ਤਲ ਤੋਂ 60 ਮੀਟਰ ਤੋਂ ਲੈ ਕੇ ਮਾਊਂਟ ਐਵਰੈਸਟ ਦੀ ਉਚਾਈ (8,848 ਮੀਟਰ) ਤੱਕ ਉੱਚਾ ਹੋ ਜਾਂਦਾ ਹੈ। ਤਿੱਖੀ ਢਲਾਣ ਹੋਣ ਕਰ ਕੇ ਮੀਂਹ ਦਾ ਪਾਣੀ ਜ਼ਮੀਨ 'ਚ ਰਿਸਣ ਦੀ ਬਜਾਏ ਬਹੁਤ ਤੇਜ਼ੀ ਨਾਲ ਹੇਠਾਂ ਵੱਲ ਵਗਦਾ ਹੈ। ਇਸ ਨੂੰ ਵਿਗਿਆਨਕ ਭਾਸ਼ਾ ਵਿੱਚ High Surface Runoff ਕਿਹਾ ਜਾਂਦਾ ਹੈ, ਜੋ ਮੈਦਾਨੀ ਇਲਾਕਿਆਂ 'ਚ ਪਹੁੰਚਦਿਆਂ ਹੀ 'ਫਲੈਸ਼ ਫਲੱਡ' ਦਾ ਰੂਪ ਧਾਰ ਲੈਂਦਾ ਹੈ।

PunjabKesari

ਕਮਜ਼ੋਰ ਚੱਟਾਨਾਂ
ਇਸ ਤੋਂ ਇਲਾਵਾ ਹਿਮਾਲਿਆ ਦੁਨੀਆ ਦੇ ਸਭ ਤੋਂ ਉੱਚੇ ਪਹਾੜ ਹੋਣ ਦੇ ਨਾਲ-ਨਾਲ ਸਭ ਤੋਂ ਨਵੇਂ ਪਹਾੜ ਵੀ ਹਨ ਹਨ। ਇਹ ਟੈਕਟੋਨਿਕ ਪਲੇਟਾਂ ਦੀ ਟੱਕਰ ਨਾਲ ਬਣੇ ਹਨ, ਜਿਸ ਕਾਰਨ ਇੱਥੋਂ ਦੀ ਮਿੱਟੀ ਅਤੇ ਚੱਟਾਨਾਂ ਬਹੁਤ ਨਰਮ ਤੇ ਕਮਜ਼ੋਰ ਹਨ। ਭਾਰੀ ਬਾਰਿਸ਼ ਦੌਰਾਨ ਇਹ ਚੱਟਾਨਾਂ ਪਾਣੀ ਨੂੰ ਸੋਖ ਕੇ ਭਾਰੀਆਂ ਹੋ ਜਾਂਦੀਆਂ ਹਨ ਅਤੇ 'ਮੱਡਫਲੋ' ਜਾਂ ਲੈਂਡਸਲਾਈਡ ਦੇ ਰੂਪ 'ਚ ਨਦੀਆਂ 'ਚ ਜਾ ਡਿੱਗਦੀਆਂ ਹਨ ਤੇ ਤਬਾਹੀ ਦਾ ਕਾਰਨ ਬਣਦੀਆਂ ਹਨ।

PunjabKesari

ਇਹ ਵੀ ਪੜ੍ਹੋ- 'ਬੱਤੀ ਗੁੱਲ' ਹੋਣ ਕਾਰਨ ਰੱਦ ਹੋ ਗਿਆ NEET ਦਾ ਪੇਪਰ ! ਵਿਦਿਆਰਥੀ ਹੋਏ ਖੱਜਲ, ਨਵੀਂ ਤਾਰੀਖ਼ ਦਾ ਹੋਇਆ ਐਲਾਨ

ਇਸ ਕਾਰਨ ਗਲੇਸ਼ੀਅਰ ਟੁੱਟਣ ਲੱਗਦੇ ਹਨ ਤੇ ਪਹਾੜਾਂ 'ਚ ਬਣੀਆਂ ਝੀਲਾਂ ਦੇ ਟੁੱਟਣ ਨਾਲ ਅਚਾਨਕ ਸੁਨਾਮੀ ਵਰਗਾ ਹੜ੍ਹ ਆਉਂਦਾ ਹੈ। ਪਹਾੜਾਂ ਤੋਂ ਆਇਆ ਮਲਬਾ ਅਤੇ ਲੈਂਡਸਲਾਈਡ ਕਾਰਨ ਨਦੀਆਂ ਦਾ ਰਸਤਾ ਬਲੌਕ ਹੋ ਜਾਂਦਾ ਹੈ ਤੇ ਅਚਾਨਕ ਬੰਨ੍ਹ ਟੁੱਟਣ ਨਾਲ ਮੈਦਾਨੀ ਇਲਾਕਿਆਂ 'ਚ ਭਾਰੀ ਤਬਾਹੀ ਮਚਦੀ ਹੈ। ਇਸ ਤੋਂ ਇਲਾਵਾ ਪਹਾੜਾਂ ਤੋਂ ਆਉਂਦੀ ਗਾਰ ਨਦੀਆਂ ਦਾ ਪੱਧਰ ਉੱਚਾ ਕਰ ਦਿੰਦੀ ਹੈ, ਜਿਸ ਨਾਲ ਪਾਣੀ ਕੰਢਿਆਂ ਤੋਂ ਬਾਹਰ ਆਉਣ ਲੱਗ ਜਾਂਦਾ ਹੈ ਤੇ ਨਦੀਆਂ ਦੇ ਨੇੜੇ ਤੇ ਨੀਂਵੇਂ ਇਲਾਕਿਆਂ 'ਚ ਭਿਆਨਕ ਹੜ੍ਹ ਆ ਜਾਂਦਾ ਹੈ।

PunjabKesari

ਗਲੋਬਲ ਵਾਰਮਿੰਗ
ਇਸ ਤੋਂ ਇਲਾਵਾ ਗਲੋਬਲ ਵਾਰਮਿੰਗ ਵੀ ਇੱਥੋਂ ਦੇ ਭੂਗੋਲ 'ਤੇ ਵੱਡੇ ਪੱਧਰ 'ਤੇ ਅਸਰ ਦਿਖਾ ਰਿਹਾ ਹੈ। ਹਿਮਾਲਿਆ ਦੇ ਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਹੇ ਹਨ, ਜਿਸ ਨਾਲ ਗਲੇਸ਼ੀਅਲ ਝੀਲਾਂ 'ਚ ਪਾਣੀ ਦਾ ਪੱਧਰ ਖ਼ਤਰਨਾਕ ਹੱਦ ਤੱਕ ਵਧ ਜਾਂਦਾ ਹੈ। ਹਲਕੀ ਜਿਹੀ ਬਾਰਿਸ਼ ਜਾਂ ਭੂਚਾਲ ਨਾਲ ਵੀ ਇਹ ਝੀਲਾਂ ਟੁੱਟ ਜਾਂਦੀਆਂ ਹਨ, ਜੋ ਪਹਾੜੀ ਘਾਟੀਆਂ ਰਾਹੀਂ ਹੇਠਾਂ ਵਸੇ ਪਿੰਡਾਂ ਅਤੇ ਸ਼ਹਿਰਾਂ 'ਚ ਭਿਆਨਕ ਹੜ੍ਹ ਲਿਆ ਕੇ ਇਲਾਕੇ ਨੂੰ ਤਬਾਹ ਕਰ ਦਿੰਦੀਆਂ ਹਨ।PunjabKesari

ਇਸ ਤਰ੍ਹਾਂ ਇਸ ਤਬਾਹੀ ਪਿੱਛੇ ਸਿਰਫ਼ ਭਾਰੀ ਬਾਰਿਸ਼ ਨੂੰ ਠਹਿਰਾਉਣਾ ਸਹੀ ਨਹੀਂ ਹੋਵੇਗਾ, ਕਿਉਂਕਿ ਬਾਰਿਸ਼ ਤਾਂ ਦੁਨੀਆ ਦੇ ਕਈ ਦੇਸ਼ਾਂ 'ਚ ਹੁੰਦੀ ਹੈ, ਪਰ ਇਸ ਤਰ੍ਹਾਂ ਦੀ ਤਬਾਹੀ ਆਮ ਹਾਲਾਤਾਂ 'ਚ ਨਹੀਂ ਆਉਂਦੀ। ਇਸ ਤਰ੍ਹਾਂ ਦੇ ਹਾਲਾਤਾਂ ਪਿੱਛੇ ਬਾਰਿਸ਼ ਦੇ ਪਾਣੀ ਦੇ ਨਾਲ-ਨਾਲ ਕੁਦਰਤੀ ਤੇ ਭੂਗੋਲਿਕ ਕਾਰਨ ਵੀ ਅਹਿਮ ਭੁੂਮਿਕਾ ਨਿਭਾਉਂਦੇ ਹਨ, ਜਿਸ ਕਾਰਨ ਨੇਪਾਲ 'ਚ ਆਏ ਹੜ੍ਹਾਂ ਕਾਰਨ ਸੈਂਕੜੇ ਲੋਕ ਜਾਨ ਗੁਆ ਚੁੱਕੇ ਹਨ।

ਇਹ ਵੀ ਪੜ੍ਹੋ- ਭਾਰਤ ਦੀ ਸਰਹੱਦ 'ਤੇ Water Bomb ! ਵੱਡਾ ਖ਼ਤਰਾ ਬਣਿਆ ਗੁਆਂਢੀ ਮੁਲਕ ਦਾ ਇਹ ਪ੍ਰੋਜੈਕਟ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News